ਕਰਨ ਔਜਲਾ ਦੀ ਮੰਗੇਤਰ ਪਲਕ ਦਾ ਨਵਾਂ ਲੁੱਕ ਚਰਚਾ ''ਚ, ਬਰਾਈਡਲ ਸ਼ਾਵਰ ਦੌਰਾਨ ਲੋਕਾਂ ਨੇ ਉਡਾਇਆ ਸੀ ਮਜ਼ਾਕ

Wednesday, Jan 25, 2023 - 10:09 AM (IST)

ਕਰਨ ਔਜਲਾ ਦੀ ਮੰਗੇਤਰ ਪਲਕ ਦਾ ਨਵਾਂ ਲੁੱਕ ਚਰਚਾ ''ਚ, ਬਰਾਈਡਲ ਸ਼ਾਵਰ ਦੌਰਾਨ ਲੋਕਾਂ ਨੇ ਉਡਾਇਆ ਸੀ ਮਜ਼ਾਕ

ਜਲੰਧਰ (ਬਿਊਰੋ) : ਪੰਜਾਬੀ ਗਾਇਕ ਕਰਨ ਔਜਲਾ ਨੇ ਹਾਲ ਹੀ 'ਚ ਆਪਣਾ 26ਵਾਂ ਜਨਮਦਿਨ ਮਨਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੀ ਈਪੀ ਦਾ ਪੋਸਟਰ ਵੀ ਸ਼ੇਅਰ ਕੀਤਾ ਹੈ। ਦੱਸ ਦਈਏ ਕਿ ਕਰਨ ਔਜਲਾ ਦੀ ਈਪੀ ਯਾਨੀਕਿ ਐਲਬਮ 'ਫੋਰ ਯੂ' ਦਾ ਐਲਾਨ ਕੀਤਾ ਸੀ। ਇਸ ਤੋਂ ਬਾਅਦ ਹੁਣ ਫਿਰ ਤੋਂ ਕਰਨ ਔਜਲਾ ਸੁਰਖੀਆਂ 'ਚ ਆ ਗਏ ਹਨ। ਸਾਰਿਆਂ ਨੂੰ ਪਤਾ ਹੈ ਕਿ ਕਰਨ ਔਜਲਾ ਅਗਲੇ ਮਹੀਨੇ 3 ਫਰਵਰੀ ਨੂੰ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ। ਉਹ ਆਪਣੀ ਲੇਡੀ ਲਵ ਪਲਕ ਨਾਲ ਵਿਆਹ ਕਰਵਾਉਣ ਜਾ ਰਹੇ ਹਨ। ਪਿਛਲੇ ਸਾਲ ਹੀ ਇਸ ਜੋੜੇ ਨੇ ਆਪਣੇ ਵਿਆਹ ਦਾ ਐਲਾਨ ਕੀਤਾ ਸੀ। ਇੰਨਾਂ ਹੀ ਨਹੀਂ ਪਲਕ ਦੇ ਬਰਾਈਡਲ ਸ਼ਾਵਰ ਦੀਆਂ ਖ਼ੂਬਸੂਰਤ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਹਾਲ ਹੀ 'ਚ ਕਰਨ ਔਜਲਾ ਦੀ ਪਲਕ ਨਾਲ ਇੱਕ ਹੋਰ ਤਸਵੀਰ ਸਾਹਮਣੇ ਆਈ ਹੈ, ਜੋ ਕਾਫ਼ੀ ਵਾਇਰਲ ਹੋ ਰਹੀ ਹੈ।

PunjabKesari

ਦੱਸ ਦਈਏ ਕਿ ਇਸ ਤਸਵੀਰ ਦੇ ਵਾਇਰਲ ਹੋਣ ਦਾ ਇੱਕ ਕਾਰਨ ਹੈ ਕਰਨ ਔਜਲਾ ਦੀ ਮੰਗੇਤਰ ਦਾ ਨਵਾਂ ਲੁੱਕ। ਪਲਕ ਆਪਣੇ ਬਰਾਇਡਲ ਸ਼ਾਵਰ ਦੇ ਫੰਕਸ਼ਨ 'ਚ ਕਾਫ਼ੀ ਮੋਟੀ ਨਜ਼ਰ ਆਈ ਸੀ। ਇਸ ਤੋਂ ਬਾਅਦ ਉਸ ਨੂੰ ਕਾਫ਼ੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਪਲਕ ਬਿਲਕੁਲ ਨਵੇਂ ਲੁੱਕ 'ਚ ਸਾਹਮਣੇ ਆਈ ਹੈ। ਵਿਆਹ ਤੋਂ ਪਹਿਲਾਂ ਪਲਕ ਦੀ ਨਵੀਂ ਲੁੱਕ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਤਸਵੀਰ ਨੂੰ ਇੰਸਟੈਂਟ ਪਾਲੀਵੁੱਡ ਦੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਗਿਆ ਹੈ, ਜਿਸ 'ਚ ਕਰਨ ਔਜਲਾ ਤੇ ਪਲਕ ਦੋਵੇਂ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੇ ਹਨ। 

PunjabKesari

ਕੌਣ ਹੈ ਪਲਕ?
ਕਰਨ ਔਜਲਾ ਦੀ ਮੰਗੇਤਰ ਪਲਕ ਕੈਨੇਡਾ ਦੀ ਰਹਿਣ ਵਾਲੀ ਹੈ ਅਤੇ ਪੇਸ਼ੇ ਤੋਂ ਮੇਕਅਪ ਆਰਟਿਸਟ ਹੈ। ਪਲਕ 'ਪੀ. ਕੇ. ਆਰ. ਮੇਕਅੱਪ ਸਟੂਡੀਓ' ਦੀ ਮਾਲਕ ਹੈ। ਉਹ ਆਪਣੇ ਆਪ ਨੂੰ ਪਲਕ ਔਜਲਾ ਵੀ ਦੱਸਦੀ ਹੈ। ਪਲਕ ਦਾ ਬਰਾਈਡਲ ਸ਼ਾਵਰ ਪਿਛਲੇ ਸਾਲ 7 ਅਗਸਤ 2022 ਨੂੰ ਹੋਇਆ ਸੀ। ਇਸੇ ਦੌਰਾਨ ਵਿਆਹ ਦਾ ਐਲਾਨ ਕੀਤਾ ਗਿਆ ਸੀ

PunjabKesari

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


 


author

sunita

Content Editor

Related News