ਗਾਇਕ ਕਰਨ ਔਜਲਾ ਕਿਉਂ ਛਾਏ ਸੁਰਖੀਆਂ ''ਚ, ਹੁਣ ਕਿਹੜੀ ਗੱਲੋਂ ਭਖਿਆ ਵਿਵਾਦ

Monday, Dec 02, 2024 - 01:16 PM (IST)

ਜਲੰਧਰ (ਬਿਊਰੋ) : ਪੰਜਾਬੀ ਗਾਇਕ ਕਰਨ ਔਜਲਾ ਚੰਡੀਗੜ੍ਹ ਵਿਚ ਹੋਣ ਵਾਲੇ ਸ਼ੋਅ ਨੂੰ ਲੈ ਲਗਾਤਾਰ ਸੁਰਖੀਆਂ ਵਿਚ ਬਣੇ ਹੋਏ ਹਨ। ਇਸ ਵਿਚਾਲੇ ਪ੍ਰਸ਼ੰਸਕਾਂ ਲਈ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਦਰਅਸਲ, ਕਰਨ ਔਜਲਾ ਦੇ 7 ਦਸੰਬਰ ਨੂੰ ਚੰਡੀਗੜ੍ਹ ਵਿਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਸਥਾਨਕ ਨਿਵਾਸੀ ਪ੍ਰੋਫੈਸਰ ਪੰਡਿਤਰਾਓ ਧਰਨੇਵਰ ਨੇ ਕਰਨ ਔਜਲਾ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। 

ਤਾਂ ਇਸ ਗੱਲੋਂ ਭਖਿਆ ਵਿਵਾਦ

ਇਸ ਸ਼ਿਕਾਇਤ ਵਿਚ ਧਰਨੇਵਰ ਨੇ ਦੋਸ਼ ਲਾਇਆ ਕਿ ਕਰਨ ਔਜਲਾ ਦੇ ਗੀਤ ਸ਼ਰਾਬ, ਨਸ਼ਿਆਂ ਅਤੇ ਹਿੰਸਾ ਨੂੰ ਉਤਸ਼ਾਹਿਤ ਕਰਦੇ ਹਨ। ਧਰਨੇਵਰ ਨੇ ਮੰਗ ਕੀਤੀ ਹੈ ਕਿ ਕਰਨ ਔਜਲਾ ਨੂੰ ਆਪਣੇ ਸ਼ੋਅ 'ਚ 'ਚਿੱਟਾ ਕੁੜਤਾ', 'ਅਧੀਆ', 'ਫਿਊ ਡੇਜ਼', 'ਅਲਕੋਹਲ 2', 'ਗੈਂਗਸਟਾ' ਅਤੇ 'ਬੰਦੂਕ' ਵਰਗੇ ਗੀਤ ਨਹੀਂ ਗਾਉਣਗੇ। ਜੇਕਰ ਉਹ ਇਹ ਗੀਤ ਗਾਉਂਦਾ ਹੈ ਤਾਂ ਉਹ ਚੰਡੀਗੜ੍ਹ ਦੇ ਐੱਸ. ਐੱਸ. ਪੀ. ਅਤੇ ਡੀ. ਜੀ. ਪੀ. ਖ਼ਿਲਾਫ਼ ਅਦਾਲਤ ਵਿਚ ਮਾਣਹਾਨੀ ਦੀ ਪਟੀਸ਼ਨ ਦਾਇਰ ਕਰੇਗਾ।

ਇਹ ਵੀ ਪੜ੍ਹੋ- ਮਹਿੰਗੀਆਂ ਕਾਰਾਂ ਤੋਂ ਲੈ ਕੇ ਬੰਗਲਿਆਂ ਤਕ, ਬੇਹੱਦ ਖੂਬਸੂਰਤ ਹੈ ਦਿਲਜੀਤ ਦਾ Life style
 

ਦਿਲਜੀਤ ਖ਼ਿਲਾਫ਼ ਵੀ ਕਰਵਾਈ ਸੀ ਸ਼ਿਕਾਇਤ
ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕਰਨ ਔਜਲਾ ਦੇ ਗੀਤਾਂ 'ਤੇ ਸਵਾਲ ਉਠਾਏ ਗਏ ਹਨ। ਇਸ ਤੋਂ ਪਹਿਲਾਂ ਵੀ ਪੰਡਿਤਰਾਓ ਧਰਨੇਵਰ ਨੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਤੇਲੰਗਾਨਾ ਸਰਕਾਰ ਨੇ ਦਿਲਜੀਤ ਨੂੰ ਨੋਟਿਸ ਜਾਰੀ ਕੀਤਾ ਸੀ।

ਚਲਦੇ ਸ਼ੋਅ ਦੌਰਾਨ ਕੱਢੀਆਂ ਸਨ ਗਾਲ੍ਹਾਂ
ਗਾਇਕ ਕਰਨ ਔਜਲਾ ਦਾ ਕਰੀਬ 3 ਮਹੀਨੇ ਪਹਿਲਾਂ ਯੂ. ਕੇ ਟੂਰ ਚੱਲ ਰਿਹਾ ਸੀ। ਉਹ ਲੰਡਨ ਵਿਚ ਇੱਕ ਸੰਗੀਤ ਸਮਾਰੋਹ ਕਰ ਰਹੇ ਸਨ। ਇਸ ਦੌਰਾਨ ਚੱਲ ਰਹੇ ਸ਼ੋਅ 'ਚ ਕਿਸੇ ਨੇ ਉਨ੍ਹਾਂ 'ਤੇ ਜੁੱਤੀ ਸੁੱਟ ਦਿੱਤੀ ਸੀ। ਗੁੱਸੇ 'ਚ ਆਏ ਕਰਨ ਔਜਲਾ ਨੇ ਸਟੇਜ ਤੋਂ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਜੁੱਤੀ ਸੁੱਟਣ ਵਾਲੇ ਵਿਅਕਤੀ ਨੂੰ ਸਟੇਜ 'ਤੇ ਆਉਣ ਦੀ ਚੁਣੌਤੀ ਵੀ ਦਿੱਤੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ।

For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


sunita

Content Editor

Related News