ਪੰਜਾਬੀ ਗਾਇਕ ਕਮਲ ਖ਼ਾਨ ਬਣੇ ਪਿਤਾ, ਸਾਂਝੀ ਕੀਤੀ ਧੀ ਨਾਲ ਪਿਆਰੀ ਝਲਕ

Monday, Nov 15, 2021 - 12:40 PM (IST)

ਪੰਜਾਬੀ ਗਾਇਕ ਕਮਲ ਖ਼ਾਨ ਬਣੇ ਪਿਤਾ, ਸਾਂਝੀ ਕੀਤੀ ਧੀ ਨਾਲ ਪਿਆਰੀ ਝਲਕ

ਚੰਡੀਗੜ੍ਹ (ਬਿਊਰੋ) - ਮਸ਼ਹੂਰ ਗਾਇਕ ਕਮਲ ਖ਼ਾਨ ਜੋ ਕਿ ਪਿਤਾ ਬਣੇ ਗਏ ਹਨ। ਉਨ੍ਹਾਂ ਨੇ ਇਹ ਖੁਸ਼ਖਬਰੀ ਆਪਣੇ ਪ੍ਰਸ਼ੰਸਕਾਂ ਨਾਲ ਕੁਝ ਸਮੇਂ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਸ਼ੇਅਰ ਕੀਤੀ ਹੈ। ਜੀ ਹਾਂ ਪਰਮਾਤਮਾ ਨੇ ਉਨ੍ਹਾਂ ਨੂੰ ਪਿਆਰੀ ਜਿਹੀ ਧੀ ਦੀ ਦਾਤ ਬਖ਼ਸ਼ੀ ਹੈ। ਹਰ ਇਨਸਾਨ ਲਈ ਪਿਤਾ ਬਣਾ ਦਾ ਇਹ ਅਹਿਸਾਸ ਬਹੁਤ ਹੀ ਖ਼ਾਸ ਹੁੰਦਾ ਹੈ। ਇਸ ਪਿਆਰੇ ਜਿਹੇ ਅਹਿਸਾਸ ਦਾ ਆਨੰਦ ਕਮਲ ਖ਼ਾਨ ਇੰਨੀਂ ਦਿਨੀਂ ਮਾਣ ਰਹੇ ਹਨ। ਉਨ੍ਹਾਂ ਆਪਣੀ ਧੀ ਦੀ ਤਸਵੀਰ ਵੀ ਸ਼ੇਅਰ ਕੀਤੀ ਹੈ।

 
 
 
 
 
 
 
 
 
 
 
 
 
 
 

A post shared by KAMAL KHAN (@thekamalkhan)

ਬੀਤੇ ਦਿਨੀ ਪੂਰੇ ਦੇਸ਼ ਭਰ 'ਚ ਬਾਲ ਦਿਵਸ ਮਨਾਇਆ ਗਿਆ। ਇਸ ਦੌਰਾਨ ਕਲਾਕਾਰਾਂ ਨੇ ਵੀ ਆਪਣੇ ਬੱਚਿਆਂ ਨਾਲ ਪਿਆਰੀਆਂ ਤਸਵੀਰਾਂ ਪੋਸਟ ਕੀਤੀਆਂ। ਅਜਿਹੇ 'ਚ ਕਮਲ ਖ਼ਾਨ ਨੇ ਵੀ ਆਪਣੇ ਪਿਤਾ ਬਣਨ ਦੀ ਖੁਸ਼ਖਬਰੀ ਆਪਣੇ ਚਾਹੁਣ ਵਾਲਿਆਂ ਨਾਲ ਸਾਂਝੀ ਕੀਤੀ ਹੈ। ਉਨ੍ਹਾਂ ਨੇ ਆਪਣੀ ਬੇਟੀ ਨਾਲ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ, ''ਮੇਰੀ ਪਰੀ''। ਇਸ ਪੋਸਟ 'ਚ ਉਨ੍ਹਾਂ ਨੇ ਆਪਣੀ ਧੀ ਦਾ ਨਾਂ ਵੀ ਦੱਸਿਆ ਹੈ। ''#kamalkhan #laibakhan #fatherdaughter #fatherlove #daughter #blessings।'' ਉਨ੍ਹਾਂ ਦੀ ਧੀ ਦਾ ਨਾਂ laiba khan ਹੈ। ਤਸਵੀਰ 'ਚ ਦੇਖ ਸਕਦੇ ਹੋ ਕਮਲ ਖ਼ਾਨ ਨੇ ਆਪਣੀ ਧੀ ਨੂੰ ਗੋਦੀ 'ਚ ਬੈਠਾਇਆ ਹੋਇਆ ਹੈ। ਪਿਉ-ਧੀ ਦੋਵੇਂ ਹੀ ਕੈਮਰੇ ਵੱਲ ਦੇਖਦੇ ਹੋਏ ਨਜ਼ਰ ਆ ਰਹੇ ਹਨ। ਇਸ ਪੋਸਟ 'ਤੇ ਪੰਜਾਬੀ ਕਲਾਕਾਰ ਜਿਵੇਂ ਨਿਸ਼ਾ ਬਾਨੋ, ਜੱਸੀ ਗਿੱਲ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਕਮਲ ਖ਼ਾਨ ਨੂੰ ਪਿਤਾ ਬਣਨ ਲਈ ਵਧਾਈਆਂ ਦੇ ਰਹੇ ਹਨ।

PunjabKesari

ਦੱਸ ਦਈਏ ਪਿਛਲੇ ਸਾਲ ਕਮਲ ਖ਼ਾਨ ਵਿਆਹ ਦੇ ਬੰਧਨ 'ਚ ਬੱਝੇ ਸਨ। ਇਸ ਵਿਆਹ 'ਚ ਕਮਲ ਖ਼ਾਨ ਦੇ ਕੁਝ ਖ਼ਾਸ ਰਿਸ਼ਤੇਦਾਰ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕੁਝ ਸਿਤਾਰੇ ਸ਼ਾਮਿਲ ਹੋਏ। 

PunjabKesari

ਦੱਸਣਯੋਗ ਹੈ ਕਿ ਕਮਲ ਖ਼ਾਨ ਬਚਪਨ 'ਚ ਹੀ ਗਾਉਣ ਦਾ ਸ਼ੌਂਕ ਪੈ ਗਿਆ ਸੀ ਪਰ ਗਾਇਕੀ ਦੇ ਖੇਤਰ 'ਚ ਕਮਲ ਖ਼ਾਨ ਨੂੰ ਉਦੋਂ ਪਛਾਣ ਮਿਲੀ ਜਦੋਂ ਉਨ੍ਹਾਂ ਨੇ ਟੀ. ਵੀ. ਰਿਐਲਿਟੀ ਸ਼ੋਅ 'ਸਾ ਰੇ ਗਾ ਮਾ' 'ਚ ਜਿੱਤਿਆ। ਇਸ ਤੋਂ ਬਾਅਦ ਕਮਲ ਖ਼ਾਨ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ ਅਤੇ ਉਨ੍ਹਾਂ ਨੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ। ਕਮਲ ਖ਼ਾਨ ਨੇ ਪਹਿਲੀ ਵਾਰ ਫ਼ਿਲਮ 'ਤੀਸ ਮਾਰ ਖਾਨ' 'ਚ 'ਵੱਲ੍ਹਾ ਵੱਲ੍ਹਾ' ਗੀਤ ਗਾਇਆ ਸੀ। ਇਸੇ ਤਰ੍ਹਾਂ 'ਡਰਟੀ ਪਿਕਚਰ' 'ਚ 'ਇਸ਼ਕ ਸੂਫੀਆਨਾ', ਫ਼ਿਲਮ 'ਯਾਰਾਂ ਦੇ ਯਾਰ' 'ਚ 'ਫਰਾਰ' ਅਤੇ 'ਮੌਜਾਂ' ਵਰਗੇ ਗੀਤ ਗਾ ਕੇ ਸੰਗੀਤ ਜਗਤ 'ਚ ਧਾਕ ਜਮਾਈ ਹੈ। ਬਾਲੀਵੁੱਡ ਦੇ ਨਾਲ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ 'ਚ ਵੀ ਗੀਤ ਗਾ ਚੁੱਕੇ ਹਨ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News