ਗਾਇਕਾ ਜਸਵਿੰਦਰ ਬਰਾੜ ਦਾ ਬਿਆਨ, ਕਿਹਾ- ਕੋਟ ਪੈਂਟ ਤੇ ਟਾਈਆਂ ਪਾਉਣ ਨਾਲ ਸਮਾਜ ਨਹੀਂ ਬਦਲਦਾ

Sunday, Dec 18, 2022 - 06:24 PM (IST)

ਗਾਇਕਾ ਜਸਵਿੰਦਰ ਬਰਾੜ ਦਾ ਬਿਆਨ, ਕਿਹਾ- ਕੋਟ ਪੈਂਟ ਤੇ ਟਾਈਆਂ ਪਾਉਣ ਨਾਲ ਸਮਾਜ ਨਹੀਂ ਬਦਲਦਾ

ਜਲੰਧਰ (ਬਿਊਰੋ) : ਪੰਜਾਬੀ ਸੰਗੀਤ ਜਗਤ ਦੀ ਮਸ਼ਹੂਰ ਗਾਇਕਾ ਜਸਵਿੰਦਰ ਬਰਾੜ ਅਕਸਰ ਹੀ ਆਪਣੇ ਬਿਆਨਾਂ ਕਰਕੇ ਸੁਰਖੀਆਂ 'ਚ ਛਾਈ ਰਹਿੰਦੀ ਹੈ। ਹਾਲ ਹੀ ਜਸਵਿੰਦਰ ਬਰਾੜ ਨੇ ਸਮਾਜ 'ਚ ਔਰਤਾਂ ਦੀ ਆਜ਼ਾਦੀ ਨੂੰ ਲੈ ਕੇ ਵੱਡਾ ਬਿਆਨ ਦਿੱਤਾ, ਜਿਸ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਸੀ ਕਿ 21ਵੀਂ ਸਦੀ 'ਚ ਵੀ ਔਰਤਾਂ ਗੁਲਾਮ ਕਿਉਂ ਹਨ, ਇਹ ਗੱਲ ਮੇਰੀ ਸਮਝ ਤੋਂ ਬਾਹਰ ਹੈ। ਹੁਣ ਜਸਵਿੰਦਰ ਬਰਾੜ ਦਾ ਇੱਕ ਹੋਰ ਬਿਆਨ ਚਰਚਾ ਦਾ ਵਿਸ਼ਾ ਬਣ ਰਿਹਾ ਹੈ। ਗਾਇਕਾ ਨੇ ਖ਼ੁਦ ਇਸ ਦੀ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। 

ਦੱਸ ਦਈਏ ਕਿ ਹਾਲ ਹੀ 'ਚ ਗਾਇਕਾ ਜਸਵਿੰਦਰ ਬਰਾੜ ਨੇ ਆਪਣੇ ਇੰਸਟਾਗ੍ਰਾਮ 'ਤੇ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਆਖਦੀ ਹੈ ਕਿ ''ਕੋਟ ਪੈਂਟ ਤੇ ਟਾਈਆਂ ਪਾਉਣ ਨਾਲ ਸਮਾਜ ਨਹੀਂ ਬਦਲਦਾ। ਸਮਾਜ ਬਦਲਦਾ ਹੈ ਮਾਨਸਿਕਤਾ ਬਦਲਣ ਨਾਲ।'' ਇਸ ਦੇ ਨਾਲ ਜਸਵਿੰਦਰ ਬਰਾੜ ਨੇ ਇਹ ਵੀ ਕਿਹਾ ਕਿ ''ਸੋਚ ਦਾ ਪੜ੍ਹੇ ਲਿਖੇ ਜਾਂ ਅਨਪੜ੍ਹ ਹੋਣ ਨਾਲ ਕੋਈ ਲੈਣ ਦੇਣ ਨਹੀਂ ਹੈ। ਤੁਸੀਂ ਪਿੰਡਾਂ 'ਚ ਜਾ ਕੇ ਦੇਖੋ ਉਥੇ ਕਈ ਅਨਪੜ੍ਹ ਲੋਕ ਵੀ ਅਜਿਹੇ ਹੁੰਦੇ ਹਨ, ਜਿਨ੍ਹਾਂ ਦੀ ਸੋਚ ਬਹੁਤ ਵਧੀਆ ਹੁੰਦੀ ਹੈ।''

ਦੱਸਣਯੋਗ ਹੈ ਕਿ ਗਾਇਕਾ ਜਸਵਿੰਦਰ ਬਰਾੜ ਅੱਜ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਨ੍ਹਾਂ ਨੇ ਆਪਣੀ ਮਿਹਨਤ ਦੇ ਸਦਕਾ ਪੰਜਾਬੀ ਇੰਡਸਟਰੀ 'ਚ ਆਪਣੀ ਖ਼ਾਸ ਪਛਾਣ ਬਣਾਈ ਹੈ। ਇਸ ਦੇ ਨਾਲ ਹੀ ਜਸਵਿੰਦਰ ਬਰਾੜ ਨੂੰ ਉਨ੍ਹਾਂ ਦੀ ਬੇਬਾਕੀ ਲਈ ਵੀ ਜਾਣਿਆ ਜਾਂਦਾ ਹੈ। 

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ। 


author

sunita

Content Editor

Related News