ਗਾਇਕ ਜੱਸੀ ਗਿੱਲ ਅਤੇ ਪ੍ਰਿਯੰਕਾ ਚਾਹਰ ਚੌਧਰੀ ਦੇਣਗੇ ਫੈਨਜ਼ ਨੂੰ ਖ਼ਾਸ ਤੋਹਫ਼ਾ

Saturday, Jul 27, 2024 - 12:25 PM (IST)

ਚੰਡੀਗੜ੍ਹ : ਗਲੈਮਰ ਦੀ ਦੁਨੀਆ 'ਚ ਚੌਖੀ ਅਤੇ ਮਾਣਮੱਤੀ ਭੱਲ ਕਾਇਮ ਕਰ ਚੁੱਕੇ ਹਨ ਜੱਸੀ ਗਿੱਲ ਅਤੇ ਪ੍ਰਿਯੰਕਾ ਚਾਹਰ ਚੌਧਰੀ, ਜੋ ਅਪਣੇ ਇੱਕ ਵਿਸ਼ੇਸ਼ ਸੰਗੀਤਕ ਵੀਡੀਓ 'ਫੀਅਰ ਆਫ ਲਵ' ਲਈ ਇਕੱਠੇ ਹੋਏ ਹਨ। ਇਹ ਗੀਤ ਜਲਦ ਹੀ ਵੱਖ-ਵੱਖ ਸੰਗੀਤਕ ਪਲੇਟਫ਼ਾਰਮ 'ਤੇ ਰਿਲੀਜ਼ ਹੋਣ ਜਾ ਰਿਹਾ ਹੈ। 'ਮਿਊਜ਼ਕ ਰਿਕਾਰਡ' ਲੇਬਲ ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਟਰੈਕ ਨੂੰ ਆਵਾਜ਼ਾਂ ਸ਼ਰਧਾ ਪਾਤਰੇ ਦੁਆਰਾ ਦਿੱਤੀਆਂ ਗਈਆਂ ਹਨ, ਜਦਕਿ ਸੰਗੀਤ ਦਾ 'ਟਰਬੋ ਮਿਊਜ਼ਿਕ' ਵੱਲੋਂ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਦੀ ਸਦਾ ਬਹਾਰ ਸੰਗੀਤਬੱਧਤਾ ਅਧੀਨ ਸਜੇ ਇਸ ਗਾਣੇ ਦੇ ਬੋਲ, ਕੰਪੋਜੀਸ਼ਨ ਅਤੇ ਵੀਡੀਓ ਦੀ ਸਿਰਜਣਾ ਪ੍ਰਿੰਸ ਨੇ ਕੀਤੀ ਹੈ, ਜੋ ਇਸ ਤੋਂ ਪਹਿਲਾਂ ਕਈ ਸਫ਼ਲ ਸੰਗੀਤਕ ਵੀਡੀਓ ਨਾਲ ਜੁੜੇ ਰਹੇ ਹਨ।

ਮੁੰਬਈ ਦੇ ਵੱਖ-ਵੱਖ ਸਟੂਡਿਓਜ਼ ਵਿਖੇ ਲਗਾਏ ਗਏ ਆਲੀਸ਼ਾਨ ਸੈੱਟਸ 'ਤੇ ਵਿਸ਼ਾਲ ਕੈਨਵਸ ਅਧੀਨ ਫ਼ਿਲਮਾਏ ਗਏ ਉਕਤ ਸੰਗੀਤਕ ਵੀਡੀਓ ਨੂੰ 30 ਜੁਲਾਈ ਨੂੰ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਦੀ ਜੱਸੀ ਗਿੱਲ ਅਤੇ ਪ੍ਰਿਯੰਕਾ ਚਾਹਰ ਚੌਧਰੀ ਦੇ ਪ੍ਰਸ਼ੰਸਕਾਂ ਅਤੇ ਸੰਗੀਤ ਪ੍ਰੇਮੀਆਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ। ਕਲਰਜ਼ ਦੇ ਮਸ਼ਹੂਰ ਸੀਰੀਅਲ 'ਉਡਾਰੀਆਂ' ਦਾ ਲੀਡਿੰਗ ਅਦਾਕਾਰਾ ਦੇ ਰੂਪ 'ਚ ਸ਼ਾਨਦਾਰ ਹਿੱਸਾ ਰਹੀ ਅਦਾਕਾਰਾ ਪ੍ਰਿਯੰਕਾ ਚਾਹਰ ਚੌਧਰੀ ਕਲਰਜ਼ ਦੇ ਵਿਵਾਦਿਤ ਮੰਨੇ ਜਾਂਦੇ ਰਿਐਲਟੀ ਸ਼ੋਅ 'ਬਿੱਗ ਬੌਸ 16' 'ਚ ਵੀ ਬਤੌਰ ਪ੍ਰਤੀਭਾਗੀ ਅਪਣੀ ਪ੍ਰਭਾਵਸ਼ਾਲੀ ਉਪ-ਸਥਿਤੀ ਦਰਜ ਕਰਵਾ ਚੁੱਕੀ ਹੈ, ਜੋ ਪ੍ਰੋਫੋਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਨੂੰ ਲੈ ਕੇ ਵੀ ਹਮੇਸ਼ਾ ਸੁਰਖੀਆਂ ਬਟੋਰਦੀ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ -ਦਲਜੀਤ ਕੌਰ ਨੂੰ ਕੀਨੀਆ ਦੀ ਅਦਾਲਤ ਤੋਂ ਮਿਲੀ ਰਾਹਤ, ਪਤੀ ਨਿਖਿਲ ਪਟੇਲ ਨਹੀਂ ਕਰ ਸਕੇਗਾ ਘਰ ਤੋਂ ਬੇਦਖ਼ਲ

PunjabKesari

ਹਾਲ ਹੀ 'ਚ ਸਾਹਮਣੇ ਆਏ ਸੁਖਵਿੰਦਰ ਸਿੰਘ ਦੇ ਗਾਣੇ 'ਬਾਰ ਬਾਰ', ਗੁਰਨਾਜਰ ਚੱਠਾ ਦੇ 'ਦੋਸਤ ਬਣਕੇ ਰਹਿਤੇ ਹੈ ਨਾ" ਅਤੇ ਗਿੱਪੀ ਗਰੇਵਾਲ ਦੇ 'ਵੇ ਜੰਗ ਸ਼ੁਰੂ ਹੋਊ' ਸੰਗੀਤਕ ਵੀਡੀਓਜ਼ ਨੂੰ ਚਾਰ ਚੰਨ ਲਾ ਚੁੱਕੀ ਇਹ ਦਿਲਕਸ਼ ਮਾਡਲ ਅਤੇ ਅਦਾਕਾਰਾ ਅੱਜਕੱਲ੍ਹ ਪੰਜਾਬੀ ਸੰਗੀਤਕ ਵੀਡੀਓਜ਼ ਨੂੰ ਕਾਫ਼ੀ ਪ੍ਰਮੁੱਖਤਾ ਦਿੰਦੀ ਨਜ਼ਰੀ ਆ ਰਹੀ ਹੈ, ਜਿਨ੍ਹਾਂ ਦੀਆਂ ਪੰਜਾਬੀ ਮੰਨੋਰੰਜਨ ਉਦਯੋਗ 'ਚ ਵੱਧ ਰਹੀਆਂ ਸਰਗਰਮੀਆਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦੇ ਉਕਤ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News