ਗਾਇਕ ਜੱਸੀ ਗਿੱਲ ਦਾ ਨਵਾਂ ਗੀਤ ''ਯਾਦ'' ਇਸ ਦਿਨ ਹੋਵੇਗਾ ਰਿਲੀਜ਼

Tuesday, Aug 06, 2024 - 05:08 PM (IST)

ਗਾਇਕ ਜੱਸੀ ਗਿੱਲ ਦਾ ਨਵਾਂ ਗੀਤ ''ਯਾਦ'' ਇਸ ਦਿਨ ਹੋਵੇਗਾ ਰਿਲੀਜ਼

ਜਲੰਧਰ (ਬਿਊਰੋ) : ਪੰਜਾਬੀ ਸੰਗੀਤ ਜਗਤ 'ਚ ਜਸਬੀਰ ਜੱਸੀ ਦਾ ਨਾਂ ਅਜਿਹੇ ਗਾਇਕਾਂ 'ਚ ਸ਼ਾਮਿਲ ਹੈ, ਜੋ ਮਿਆਰੀ ਅਤੇ ਸੰਜੀਦਾ ਗਾਇਕੀ ਨੂੰ ਹੀ ਤਰਜ਼ੀਹ ਦੇਣਾ ਹਮੇਸ਼ਾ ਜ਼ਿਆਦਾ ਪਸੰਦ ਕਰਦੇ ਆ ਰਹੇ ਹਨ। ਉਨ੍ਹਾਂ ਵੱਲੋਂ ਅਪਣਾਈ ਜਾ ਰਹੀ ਇਸੇ ਉਮਦਾ ਸੰਗੀਤਕ ਸੋਚ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਉਨ੍ਹਾਂ ਦਾ ਨਵਾਂ ਗਾਣਾ 'ਯਾਦ', ਜੋ 08 ਅਗਸਤ ਨੂੰ ਰਿਲੀਜ਼ ਹੋਣ ਜਾ ਰਿਹਾ ਹੈ। 'ਜੇਜੇ ਮਿਊਜ਼ਿਕ' ਦੇ ਲੇਬਲ ਅਧੀਨ ਸੰਗੀਤ ਮਾਰਕੀਟ 'ਚ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ ਅਤੇ ਬੋਲ ਜਸਬੀਰ ਜੱਸੀ ਨੇ ਦਿੱਤੇ ਹਨ, ਜਦਕਿ ਇਸ ਦਾ ਸੰਗੀਤ ਜੈਰੀ ਸਿੰਘ, ਸਿੰਬਾ ਸਿੰਘ ਵੱਲੋਂ ਤਿਆਰ ਕੀਤਾ ਗਿਆ ਹੈ। ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੇ ਅਤੇ ਸੂਫੀਇਜ਼ਮ ਸੰਗੀਤ ਦੀ ਮਧੁਰਤਾ ਦਾ ਅਹਿਸਾਸ ਕਰਵਾਉਣ ਵਾਲੇ ਇਸ ਸਦਾ ਬਹਾਰ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦਾ ਫਿਲਮਾਂਕਣ ਰਾਜਸਥਾਨ ਅਤੇ ਜੈਸਲਮੇਰ ਦੀਆਂ ਬਹੁਤ ਹੀ ਖੂਬਸੂਰਤ ਲੋਕੇਸ਼ਨਜ਼ 'ਤੇ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ

ਪੁਰਾਤਨ ਸਾਜ਼ਾਂ ਅਤੇ ਫੋਕ ਗਾਇਕੀ ਦੀ ਸੁਮੇਲਤਾ ਅਧੀਨ ਸੰਜੋਏ ਗਏ ਉਕਤ ਗਾਣੇ ਦੇ ਮਿਊਜ਼ਿਕ ਵੀਡੀਓ ਨੂੰ ਕਾਫ਼ੀ ਬਿੱਗ ਸੈਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ 'ਚ ਦਿਲਕਸ਼ ਅਤੇ ਪ੍ਰਤਿਭਾਵਾਨ ਮਾਡਲ ਅਤੇ ਅਦਾਕਾਰਾ ਸਰਹ ਸਰੀਫ਼ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਅੱਜਕੱਲ੍ਹ ਸੰਗੀਤਕ ਵੀਡੀਓ ਦੇ ਖੇਤਰ 'ਚ ਇੱਕ ਨਵੀਂ ਚਰਚਿਤ ਵਜੋਂ ਉਭਰ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - 'ਸਨ ਆਫ ਸਰਦਾਰ 2' ਦੀ ਸ਼ੂਟਿੰਗ ਸ਼ੁਰੂ, ਪੰਜਾਬੀ ਸੂਟ 'ਚ ਦਿਸੀ ਮ੍ਰਿਣਾਲ ਠਾਕੁਰ

ਮੂਲ ਰੂਪ 'ਚ ਪੰਜਾਬ ਦੇ ਜ਼ਿਲ੍ਹਾਂ ਗੁਰਦਾਸਪੁਰ ਨਾਲ ਸੰਬੰਧਤ ਅਤੇ ਮਾਇਆ ਨਗਰੀ ਮੁੰਬਈ ਵਿਖੇ ਵਸੇਂਦਾ ਰੱਖਦੇ ਜਸਬੀਰ ਜੱਸੀ ਗਾਇਕ ਅਤੇ ਸੰਗੀਤ ਅਰੇਜਰ ਦੇ ਤੌਰ 'ਤੇ ਵੀ ਅੱਜਕੱਲ੍ਹ ਬਾਲੀਵੁੱਡ ਗਲਿਆਰਿਆਂ 'ਚ ਪੂਰੀ ਤਰ੍ਹਾਂ ਛਾਏ ਹੋਏ ਹਨ, ਜੋ ਹਰ ਵੱਡੇ ਫ਼ਿਲਮੀ ਸਮਾਰੋਹ 'ਚ ਵੱਧ ਚੜ੍ਹ ਕੇ ਆਪਣੀ ਉਪ-ਸਥਿਤੀ ਦਾ ਇਜ਼ਹਾਰ ਫ਼ਿਲਮੀ ਸ਼ਖਸੀਅਤਾਂ ਨਾਲ ਕਰਵਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ -  ਇੱਕ ਵਾਰ ਫਿਰ ਹੋਇਆ ਚਮਤਕਾਰ, ਬੀਬੀ ਰਜਨੀ ਵਾਲੀ ਘਟਨਾ ਹੋਈ ਸੱਚ, ਨਹੀਂ ਯਕੀਨ ਤਾਂ ਦੇਖੋ ਵੀਡੀਓ

ਗਾਇਕੀ ਦੇ ਨਾਲ-ਨਾਲ ਹਿੰਦੀ ਅਤੇ ਪੰਜਾਬੀ ਫ਼ਿਲਮਾਂ 'ਚ ਵੀ ਬਤੌਰ ਪਲੇ ਬੈਕ ਗਾਇਕ ਅਤੇ ਅਦਾਕਾਰ ਸਮੇਂ ਦਰ ਸਮੇਂ ਆਪਣੀ ਪ੍ਰਭਾਵੀ ਮੌਜੂਦਗੀ ਦਾ ਅਹਿਸਾਸ ਕਰਵਾ ਰਹੇ ਗਾਇਕ ਜਸਬੀਰ ਜੱਸੀ, ਜਲਦ ਹੀ ਆਪਣੇ ਕੁਝ ਹੋਰ ਫਿਲਮੀ ਅਤੇ ਗੈਰ-ਫਿਲਮੀ ਗਾਣਿਆਂ ਨਾਲ ਵੀ ਦਰਸ਼ਕਾਂ ਅਤੇ ਸਰੋਤਿਆਂ ਦੇ ਸਨਮੁੱਖ ਹੋਣਗੇ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News