ਜਸਬੀਰ ਜੱਸੀ ਨੇ ਹਰਭਜਨ ਮਾਨ ਤੇ ਕਪਿਲ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਲਿਖਿਆ - ਵੀਰਾਂ ਨਾਲ ਸਰਦਾਰੀਆਂ

Friday, Jan 05, 2024 - 12:27 PM (IST)

ਜਸਬੀਰ ਜੱਸੀ ਨੇ ਹਰਭਜਨ ਮਾਨ ਤੇ ਕਪਿਲ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਲਿਖਿਆ - ਵੀਰਾਂ ਨਾਲ ਸਰਦਾਰੀਆਂ

ਐਂਟਰਟੇਨਮੈਂਟ ਡੈਸਕ : ਗਾਇਕ ਹਰਭਜਨ ਮਾਨ ਪੰਜਾਬੀ ਇੰਡਸਟਰੀ ਦੇ ਲੈਜੇਂਡਰੀ ਗਾਇਕਾਂ 'ਚੋਂ ਇੱਕ ਹਨ। ਬੀਤੇ ਦਿਨ ਹਰਭਜਨ ਮਾਨ ਆਪਣੇ ਅਜ਼ੀਜ਼ ਦੋਸਤ ਜਸਬੀਰ ਜੱਸੀ ਨੂੰ ਵੀ ਮਿਲਣ ਪਹੁੰਚੇ। ਇਸ ਦੌਰਾਨ ਦੀਆਂ ਕਈ ਤਸਵੀਰਾਂ ਜਸਬੀਰ ਜੱਸੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜਸਬੀਰ ਜੱਸੀ ਨੇ ਕੈਪਸ਼ਨ 'ਚ ਲਿਖਿਆ ‘ਵੀਰਾਂ ਨਾਲ ਸਰਦਾਰੀਆਂ’।

PunjabKesari

ਇਹ ਖ਼ਬਰ ਵੀ ਪੜ੍ਹੋ : ਮਾਡਲ ਹੱਤਿਆਕਾਂਡ : ਹੋਟਲ ਮਾਲਕ ਗ੍ਰਿਫ਼ਤਾਰ, ਲਾਸ਼ ਟਿਕਾਣੇ ਲਾਉਣ ਵਾਲੇ 2 ਮੁਲਜ਼ਮ ਫਰਾਰ

ਦੱਸ ਦਈਏ ਕਿ ਇਨ੍ਹਾਂ ਤਸਵੀਰਾਂ 'ਚ ਜਸਬੀਰ ਜੱਸੀ ਨਾਲ ਹਰਭਜਨ ਮਾਨ ਕਾਮੇਡੀਅਨ ਕਿੰਗ ਕਪਿਲ ਸ਼ਰਮਾ ਵੀ ਦਿਖਾਈ ਦੇ ਰਹੇ ਹਨ। ਉਥੇ ਹੀ ਬੀਤੇ ਦਿਨੀਂ ਹਰਭਜਨ ਮਾਨ ਆਪਣੀ ਪਤਨੀ ਹਰਮਨ ਕੌਰ ਨਾਲ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਪਹੁੰਚਿਆ ਸੀ। ਇਸ ਦੌਰਾਨ ਉਨ੍ਹਾਂ ਨੇ ਕਪਿਲ ਦੀ ਪਤਨੀ ਗਿੰਨੀ ਚਤਰਥ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਸਨ।

PunjabKesari

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਹਰਮਨ ਕੌਰ ਨੇ ਕੈਪਸ਼ਨ 'ਚ ਲਿਖਿਆ ਸੀ, ''ਇੰਨੇ ਜ਼ਿਆਦਾ ਵਧੀਆ ਤੇ ਨਿਮਾਣੇ ਸੁਭਾਅ ਦੇ ਇਸ ਜੋੜੇ ਨੂੰ ਮਿਲ ਕੇ ਅਸੀਂ ਦੋਵੇਂ ਬਹੁਤ ਖੁਸ਼ੀ ਮਹਿਸੂਸ ਕਰ ਰਹੇ ਹਾਂ। ਬਹੁਤ ਵਧੀਆ ਗੱਲਬਾਤ ਹੋਈ, ਅਸੀਂ ਇਕੱਠੇ ਬਹੁਤ ਹੱਸੇ ਅਤੇ ਬੇਹੱਦ ਲਜ਼ੀਜ਼ ਖਾਣੇ ਦਾ ਅਨੰਦ ਮਾਣਿਆ। ਉਮੀਦ ਹੈ ਅੱਗੇ ਵੀ ਸਾਡਾ ਵਧੀਆ ਰਿਸ਼ਤਾ ਇਸੇ ਤਰ੍ਹਾਂ ਕਾਇਮ ਰਹੇਗਾ।'' ਹੁਣ ਕਪਿਲ ਸ਼ਰਮਾ, ਹਰਭਜਨ ਮਾਨ ਤੇ ਜਸਬੀਰ ਜੱਸੀ ਨੂੰ ਇਕੱਠਿਆਂ ਵੇਖ ਕੇ ਫੈਨਜ਼ ਕਿਆਸ ਲਗਾ ਰਹੇ ਹਨ ਕਿ ਸ਼ਾਇਦ ਇਹ ਤਿੱਕੜੀ ਕੁਝ ਨਵਾਂ ਕਰਨ ਜਾ ਰਹੀ ਹੈ। 

PunjabKesari

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਬਾਅਦ ਹੁਣ ਅਮਰੀਕਾ 'ਚ ਹਿੰਦੂ ਮੰਦਰਾਂ ਨਾਲ ਛੇੜਛਾੜ, ਖਾਲਿਸਤਾਨੀ ਸਮਰਥਕਾਂ ਨੇ ਲਿਖੇ ਭਾਰਤ ਵਿਰੋਧੀ ਨਾਅਰੇ

ਦੱਸਣਯੋਗ ਹੈ ਕਿ ਹਰਭਜਨ ਮਾਨ ਤੇ ਜਸਬੀਰ ਜੱਸੀ ਬਹੁਤ ਵਧੀਆ ਦੋਸਤ ਹਨ। ਅਕਸਰ ਦੋਵੇਂ ਇੱਕਠੇ ਸਮਾਂ ਬਿਤਾਉੇਂਦੇ ਹੋਏ ਨਜ਼ਰ ਆਉਂਦੇ ਹਨ। ਦੋਵੇਂ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤਾਂ ਨਾਲ ਸਰੋਤਿਆਂ ਦਾ ਮਨੋਰੰਜਨ ਰਹੇ ਹਨ। ਦੱਸ ਦਈਏ ਕਿ ਹਰਭਜਨ ਮਾਨ ਨੂੰ ਆਪਣੀ ਸਾਫ ਸੁਥਰੀ, ਅਰਥ ਭਰਪੂਰ ਤੇ ਸੱਭਿਆਚਾਰ ਨਾਲ ਜੁੜੀ ਗਾਇਕੀ ਲਈ ਜਾਣਿਆ ਜਾਂਦਾ ਹੈ।

PunjabKesari

ਬੀਤੇ ਕੁਝ ਦਿਨ ਪਹਿਲਾਂ ਉਹ ਆਪਣੇ ਪਰਿਵਾਰ ਨਾਲ ਸ੍ਰੀ ਹਰਿਮੰਦਰ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ ਸਨ। ਇਸ ਦੌਰਾਨ ਦੀਆਂ ਕਈ ਤਸਵੀਰਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਸਨ, ਜਿਨ੍ਹਾਂ ਨੂੰ ਖੂਬ ਪਸੰਦ ਕੀਤਾ ਗਿਆ ਸੀ। ਉਥੇ ਹੀ ਹੀ ਜਸਬੀਰ ਜੱਸੀ ਵੀ ਕੁਝ ਕੁ ਫ਼ਿਲਮਾਂ ‘ਚ ਅਦਾਕਾਰੀ ਕਰ ਚੁੱਕੇ ਹਨ। ਹਾਲ ਹੀ ‘ਚ ਉਨ੍ਹਾਂ ਨੇ ਸਰਾਭਾ ਨਾਂ ਦੀ ਫ਼ਿਲਮ ‘ਚ ਵੀ ਇੱਕ ਕਿਰਦਾਰ ਨਿਭਾਇਆ ਹੈ।

PunjabKesari

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ 'ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


 


author

sunita

Content Editor

Related News