ਹਰਭਜਨ ਮਾਨ ਦੀ ਐਲਬਮ ਦਾ ਦੂਜਾ ਗੀਤ ''ਅੱਖੀਆਂ 2'' ਰਿਲੀਜ਼ (ਵੀਡੀਓ)

Thursday, Nov 17, 2022 - 10:38 AM (IST)

ਹਰਭਜਨ ਮਾਨ ਦੀ ਐਲਬਮ ਦਾ ਦੂਜਾ ਗੀਤ ''ਅੱਖੀਆਂ 2'' ਰਿਲੀਜ਼ (ਵੀਡੀਓ)

ਜਲੰਧਰ (ਬਿਊਰੋ) : ਪੰਜਾਬੀ ਗਾਇਕ ਹਰਭਜਨ ਮਾਨ ਨੇ ਆਪਣੀ ਨਵੀਂ ਐਲਬਮ 'ਮਾਈ ਵੇਅ- ਮੈਂ ਤੇ ਮੇਰੇ ਗੀਤ' 'ਚੋਂ ਪਹਿਲੇ ਗੀਤ ਨਾਲ ਦਰਸ਼ਕਾਂ ਦੇ ਰੂਬਰੂ ਹੋਏ ਹਨ, ਜਿਸ 'ਚੋਂ ਇੱਕ-ਇੱਕ ਕਰਕੇ ਉਹ ਗੀਤ ਰਿਲੀਜ਼ ਕਰ ਰਹੇ ਹਨ। 'ਤੇਰਾ ਘੱਗਰਾ ਸੋਹਣੀਏ' ਤੋਂ ਬਾਅਦ ਹੁਣ ਉਹ ਆਪਣੇ ਨਵੇਂ ਗੀਤ 'ਅੱਖੀਆਂ-2' ਨਾਲ ਦਰਸ਼ਕਾਂ ਦੇ ਸਨਮੁੱਖ ਹੋਏ ਹਨ।


ਦੱਸ ਦਈਏ ਇਹ ਐਲਬਮ ਦਾ ਦੂਜਾ ਗੀਤ ਹੈ, ਜਿਸ ਨੂੰ ਬਾਬੂ ਸਿੰਘ ਮਾਨ ਨੇ ਲਿਖਿਆ ਹੈ ਅਤੇ ਲਾਡੀ ਗਿੱਲ ਨੇ ਸੰਗੀਤਬੰਧ ਕੀਤਾ ਹੈ। ਇਹ ਮਿੱਠਾ ਜਿਹਾ ਗੀਤ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਿਹਾ ਹੈ। ਆਈ. ਜੇ. ਫਿਲਮਜ਼. ਵੱਲੋਂ ਇਸ ਗੀਤ ਦਾ ਮਿਊਜ਼ਿਕ ਵੀਡੀਓ ਤਿਆਰ ਕੀਤਾ ਗਿਆ ਹੈ। ਹਰਭਜਨ ਮਾਨ ਦੀ ਹੋਮ ਪ੍ਰੋਡਕਸ਼ਨ ਕੰਪਨੀ ਐੱਚ. ਐੱਮ. ਰਿਕਾਰਡਜ਼ ਦੇ ਲੇਬਲ ਹੇਠ ਹੀ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਪ੍ਰਸ਼ੰਸਕ ਕੁਮੈਂਟ ਕਰਕੇ ਹਰਭਜਨ ਮਾਨ ਨੂੰ ਆਪੋ-ਆਪਣੀ ਸ਼ੁਭਕਾਮਨਾਵਾਂ ਦੇ ਰਹੇ ਹਨ । 


ਦੱਸਣਯੋਗ ਹੈ ਕਿ ਹਰਭਜਨ ਮਾਨ ਦੀ ਪੂਰੀ ਐਲਬਮ 'ਮਾਈ ਵੇਅ-ਮੈਂ ਤੇ ਮੇਰੇ ਗੀਤ' ਦੇ ਅੱਠੇ ਗੀਤ ਦਰਸ਼ਕਾਂ ਦੇ ਰੂਬਰੂ ਹੋਣਗੇ, ਜਿਸ 'ਚੋਂ 2 ਗੀਤ ਰਿਲੀਜ਼ ਹੋ ਗਏ ਹਨ। ਗਾਇਕ ਹਰਭਜਨ ਮਾਨ ਨੇ ਸਾਫ਼ ਸੁਥਰੀ ਤੇ ਸੱਭਿਆਚਾਰਕ ਗਾਇਕੀ ਦੇ ਨਾਲ ਪ੍ਰਸ਼ੰਸਕਾਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੈ। ਗਾਇਕ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ 'ਚ ਵੀ ਵਾਹ-ਵਾਹੀ ਖੱਟ ਚੁੱਕੇ ਹਨ।


author

sunita

Content Editor

Related News