ਪੰਜਾਬੀ ਗਾਇਕ ਹਰਭਜਨ ਮਾਨ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ, ਸਾਂਝੀ ਕੀਤੀ ਆਉਣ ਵਾਲੇ 8 ਗੀਤਾਂ ਦੀ ਸੂਚੀ

Monday, Nov 07, 2022 - 04:25 PM (IST)

ਪੰਜਾਬੀ ਗਾਇਕ ਹਰਭਜਨ ਮਾਨ ਦੇ ਪ੍ਰਸ਼ੰਸਕਾਂ ਦਾ ਇੰਤਜ਼ਾਰ ਖ਼ਤਮ, ਸਾਂਝੀ ਕੀਤੀ ਆਉਣ ਵਾਲੇ 8 ਗੀਤਾਂ ਦੀ ਸੂਚੀ

ਬਾਲੀਵੁੱਡ ਡੈਸਕ- ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਹਰਭਜਨ ਮਾਨ ਆਪਣੀ ਗਾਇਕੀ ਨਾਲ ਜਾਣੇ ਜਾਂਦੇ ਹਨ। ਪ੍ਰਸ਼ੰਸਕ ਅਦਾਕਾਰ ਦੀ ਆਵਾਜ਼ ਨੂੰ ਬੇਹੱਦ ਪਸੰਦ ਕਰਦੇ ਹਨ। ਹਰਭਜਨ ਮਾਨ ਨੇ ਪੰਜਾਬ ’ਚ ਨਹੀਂ ਸਗੋਂ ਦੇਸ਼ਾਂ-ਵਿਦੇਸ਼ਾਂ ’ਚ ਆਪਣੀ ਆਵਾਜ਼ ਦਾ ਜਾਦੂ ਚਲਾਇਆ ਹੈ। ਗਾਇਕ ਜਿੱਥੇ ਵੀ ਜਾਣ ਰੌਣਕਾਂ ਲਗਾ ਦਿੰਦੇ ਹਨ। ਇਸ ਦੇ ਨਾਲ ਗਾਇਕ ਆਏ ਦਿਨ ਸੋਸ਼ਲ ਮੀਡੀਆ ’ਤੇ ਪ੍ਰਸ਼ੰਸਕਾਂ ਨਾਲ ਜੂੜੇ ਅਪਡੇਟਸ ਸਾਂਝੇ ਕਰਦੇ ਰਹਿੰਦੇ ਹਨ। ਬੀਤੇ ਦਿਨੀਂ  ਹਰਭਜਨ ਮਾਨ ਨੇ ਇੰਸਟਾਗ੍ਰਾਮ ਹੈਂਡਲ ’ਤੇ ਤਸਵੀਰ ਸਾਂਝੀ ਕੀਤੀ ਹੈ। ਕਿ ਉਹ ਪ੍ਰਸ਼ੰਸਕਾਂ 9 ਨਵੰਬਰ ਸਰਪ੍ਰਾਈਜ਼ ਦੇਣ ਜਾ ਰਹੇ ਹਨ।

PunjabKesari

ਇਹ ਵੀ ਪੜ੍ਹੋ- ਹਰਭਜਨ ਮਾਨ ਨੇ ਪ੍ਰਸ਼ੰਸਕਾਂ ਨੂੰ ਸਰਪ੍ਰਾਈਜ਼ ਦੇਣ ਦੀ ਬਣਾਈ ਯੋਜਨਾ, ਪੋਸਟ ਸਾਂਝੀ ਕਰਕੇ ਕਹੀ ਇਹ ਗੱਲ

ਇਸ ਦੇ ਨਾਲ ਹੀ ਗਾਇਕ ਹੁਣ ਇਕ ਅਜਿਹੀ ਪੋਸਟ ਸਾਂਝੀ ਕੀਤੀ ਹੈ ਜਿਸ ਤੋਂ ਦੇਖ ਪ੍ਰਸ਼ੰਸਕਾਂ ਦਾ ਇੰਤਜ਼ਾਰ ਆਖ਼ਰਕਾਰ ਖ਼ਤਮ ਹੋ ਗਿਆ ਹੈ। ਗਾਇਕ ਨੇ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ ਹੈ। ਇਸ ਐਲਬਮ ਦਾ ਨਾਂ ਹੈ ‘ਮਾਈ ਵੇਅ- ਮੈਂ ਤੇ ਮੇਰੇ ਗੀਤ’। ਹਰਭਜਨ ਮਾਨ ਦੇ ਇਸ ਐਲਾਨ ਤੋਂ ਬਾਅਦ ਉਨ੍ਹਾਂ ਦੇ ਫ਼ੈਨਜ਼ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ। 

PunjabKesari

ਦੱਸ ਦਈਏ ਕਿ ਗਾਇਕ ਨੇ ਇਸ ਬਾਰੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪੋਸਟ ਪਾ ਕੇ ਐਲਾਨ ਕੀਤਾ ਹੈ। ਹਰਭਜਨ ਮਾਨ ਨੇ ਸਿਰਫ਼ ਆਪਣੀ ਨਵੀਂ ਐਲਬਮ ਦਾ ਪੋਸਟਰ ਜਾਰੀ ਕੀਤਾ ਹੈ। ਉਨ੍ਹਾਂ ਵੱਲੋਂ ਐਲਬਮ ਦਾ ਪਹਿਲਾ ਗਾਣਾ ‘ਤੇਰਾ ਘੱਗਰਾ ਸੋਹਣੀਏ’ 9 ਨਵੰਬਰ ਨੂੰ ਰਿਲੀਜ਼ ਕੀਤਾ ਜਾਵੇਗਾ। 

ਇਹ ਵੀ ਪੜ੍ਹੋ- ਸ਼ੋਏਬ-ਦੀਪਿਕਾ ਦੀ ਲਾਡਲੀ ਬਣੀ ਦੁਲਹਨ, ਸ਼ੋਹਰ ਨਾਲ ਸਬਾ ਨੇ ਦਿੱਤੇ ਖੂਬਸੂਰਤ ਪੋਜ਼

ਇਸ ਤੋਂ ਇਲਾਵਾ ਦੱਸ ਦੇਈਏ ਕਿ ਐਲਬਮ ’ਚ ਕੁੱਲ 8 ਗੀਤ ਹਨ, ਜੋ ਗਾਇਕ ਰਿਲੀਜ਼ ਕਰਨ ਜਾ ਰਹੇ ਹਨ। ਇਸ ਪੋਸਟ ਨਾਲ ਗਾਇਕ ਨੇ ਗੀਤਾਂ ਦੀ ਲਿਸਟ ਵੀ ਸਾਂਝੀ ਕੀਤੀ ਹੈ। ਜਿਸ ’ਚ ਉਨ੍ਹਾਂ ਵਾਲੇ ਇਹ ਗੀਤ ਹਨ-
1. ਤੇਰਾ ਘੱਗਰਾ ਸੋਹਣੀਏ (9 ਨਵੰਬਰ 2022)
2. ਅੱਖੀਆਂ 2 (16 ਨਵੰਬਰ 2022)
3. ਹੱਸ ਵੇ ਮਨਾ (23 ਨਵੰਬਰ 2022)
4. ਜਦੋਂ ਦੀ ਨਜ਼ਰ (30 ਨਵੰਬਰ 2022)
5. ਸ਼ਰਾਰਾ (9 ਜਨਵਰੀ 2023)
6. ਤੇਰੇ ਪਿਆਰ ਨੇ (16 ਜਨਵਰੀ 2023)
7. ਉਹ ਨੀ ਰਹਿ ਗਿਆ ਯਾਰਾ (23 ਜਨਵਰੀ 2023)
8. ਕੱਲ੍ਹ ਦੀ ਗੱਲ ਲੱਗਦੀ ਆ (30 ਜਨਵਰੀ 2023)


author

Shivani Bassan

Content Editor

Related News