ਗੁਰੂ ਰੰਧਾਵਾ ਨੂੰ ਇਸ ਦਿਵਿਆਂਗ ਗੱਭਰੂ ਨੇ ਬਣਾਇਆ ਦੀਵਾਨਾ, ਗਾਇਕ ਨੇ ਆਪਣੇ ਅੰਦਾਜ਼ ''ਚ ਕੀਤਾ ਜਜ਼ਬੇ ਨੂੰ ਸਲਾਮ (ਵੀਡੀਓ)

Wednesday, Jan 12, 2022 - 05:44 PM (IST)

ਗੁਰੂ ਰੰਧਾਵਾ ਨੂੰ ਇਸ ਦਿਵਿਆਂਗ ਗੱਭਰੂ ਨੇ ਬਣਾਇਆ ਦੀਵਾਨਾ, ਗਾਇਕ ਨੇ ਆਪਣੇ ਅੰਦਾਜ਼ ''ਚ ਕੀਤਾ ਜਜ਼ਬੇ ਨੂੰ ਸਲਾਮ (ਵੀਡੀਓ)

ਜਲੰਧਰ (ਬਿਊਰੋ) - ਬੀਤੇ ਕੁਝ ਦਿਨ ਪਹਿਲਾਂ ਹੀ ਪੰਜਾਬੀ ਗਾਇਕ ਗੁਰੂ ਰੰਧਾਵਾ ਤੇ ਨੋਰਾ ਫਤੇਹੀ ਦਾ ਗੀਤ 'ਡਾਂਸ ਮੇਰੀ ਰਾਣੀ' ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਗਿਆ। ਗੁਰੂ ਰੰਧਾਵਾ ਦੇ ਇਸ ਗੀਤ 'ਤੇ ਵੱਡੀ ਗਿਣਤੀ 'ਚ ਲੋਕ ਤੇ ਮਨੋਰੰਜਨ ਜਗਤ ਦੇ ਕਲਾਕਾਰ ਵੀ ਵੀਡੀਓਜ਼ ਬਣਾ ਚੁੱਕੇ ਹਨ। ਪ੍ਰਸ਼ੰਸਕ ਗੁਰੂ ਰੰਧਾਵਾ ਦੇ ਇਸ ਨੂੰ ਆਪੋ-ਆਪਣੇ ਅੰਦਾਜ਼ 'ਚ ਪਿਆਰ ਦੇ ਰਹੇ ਹਨ। ਕੁਝ ਲੋਕ ਆਏ ਦਿਨ ਇਸ ਗੀਤ 'ਤੇ ਨਵੀਆਂ-ਨਵੀਆਂ ਵੀਡੀਓਜ਼ ਬਣਾ ਰਹੇ ਹਨ, ਜਿਨ੍ਹਾਂ ਨੂੰ ਗੁਰੂ ਰੰਧਾਵਾ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸਾਂਝਾ ਕਰ ਰਹੇ ਹਨ।

ਹਾਲ ਹੀ 'ਚ ਗੁਰੂ ਰੰਧਾਵਾ ਨੇ ਇੱਕ ਨਵਾਂ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸਾਂਝਾ ਕੀਤਾ ਹੈ, ਜਿਸ ਨੂੰ ਵੇਖ ਕੇ ਹਰ ਕੋਈ ਇਸ ਗੱਭਰੂ ਨੂੰ ਸਲਾਮ ਕਰ ਰਿਹਾ ਹੈ। ਦਰਅਸਲ, ਇਸ ਦਿਵਿਆਂਗ ਗੱਭਰੂ ਨੇ ਇੰਨਾਂ ਬਾਕਮਾਲ ਦਾ ਡਾਂਸ ਕੀਤਾ ਹੈ ਕਿ ਕੋਈ ਵੀ ਇਸ ਨੌਜਵਾਨ ਦੀ ਤਾਰੀਫ਼ ਕੀਤੇ ਬਿਨਾਂ ਨਹੀਂ ਰਹਿ ਸਕਦਾ।

PunjabKesari
ਦੱਸ ਦਈਏ ਕਿ ਵਿਨੋਦ ਠਾਕੁਰ ਨਾਂ ਦਾ ਇਹ ਵਿਅਕਤੀ ਆਪਣੇ ਸ਼ਾਨਦਾਰ ਮੂਵ ਨਾਲ ਸੋਸ਼ਲ ਮੀਡੀਆ 'ਤੇ ਵਾਹ-ਵਾਹੀ ਖੱਟ ਰਿਹਾ ਹੈ। ਖੁਦ ਗੁਰੂ ਰੰਧਾਵਾ ਨੇ ਵੀ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ, ''ਬਹੁਤ ਸਾਰਾ ਸਤਿਕਾਰ ਵਿਨੋਦ ਠਾਕੁਰ ਭਰਾ। ਨਾਲ ਹੀ ਉਨ੍ਹਾਂ ਨੇ ਪ੍ਰਾਰਥਨਾ ਵਾਲਾ ਇਮੋਜ਼ੀ ਵੀ ਪੋਸਟ ਕੀਤਾ ਹੈ।''

ਜੇ ਗੱਲ ਕਰੀਏ ਗੁਰੂ ਰੰਧਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹਨ, ਜਿਨ੍ਹਾਂ ਦਾ ਬੋਲ ਬਾਲਾ ਬਾਲੀਵੁੱਡ ਜਗਤ 'ਚ ਵੀ ਕਾਫ਼ੀ ਹੈ। ਉਹ ਕਈ ਬਾਲੀਵੁੱਡ ਫ਼ਿਲਮਾਂ 'ਚ ਗੀਤ ਗਾ ਚੁੱਕੇ ਹਨ। ਯੂਟਿਊਬ 'ਤੇ ਵੀ ਗੁਰੂ ਰੰਧਾਵਾ ਦੇ ਗੀਤਾਂ ਨੇ ਕਈ ਰਿਕਾਰਡਜ਼ ਬਣਾਏ ਹਨ।

ਨੋਟ - ਇਸ ਖ਼ਬਰ ਸਬੰਧੀ ਆਪਣੀ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ। 


author

sunita

Content Editor

Related News