ਗਾਇਕ ਗੁਰਦਾਸ ਮਾਨ ਦੀ ਨੰਨ੍ਹੀ ਬੱਚੀ ਨਾਲ ਵੀਡੀਓ ਵਾਇਰਲ, ਕੁੜੀ ਦੀ ਮਾਸੂਮੀਅਤ ਨੇ ਜਿੱਤਿਆ ਲੋਕਾਂ ਦਾ ਦਿਲ

01/24/2023 4:38:21 PM

ਜਲੰਧਰ (ਬਿਊਰੋ) : ਗਾਇਕੀ ਦੇ ਬਾਬਾ ਬੋਹੜ ਅਖਵਾਉਣ ਵਾਲੇ ਗੁਰਦਾਸ ਮਾਨ ਦਾ ਕੁਝ ਦਿਨ ਪਹਿਲਾਂ ਹੀ ਗੀਤ 'ਚਿੰਤਾ ਨਾ ਕਰ' ਰਿਲੀਜ਼ ਹੋਇਆ ਹੈ, ਜਿਸ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਗੁਰਦਾਸ ਮਾਨ ਦੇ ਇਸ ਗੀਤ ਦਾ ਮਿਊਜ਼ਿਕ ਸ਼ਾਨਦਾਰ ਹੈ ਪਰ ਇਸ ਗੀਤ ਦੇ ਬੋਲ ਸਿੱਧਾ ਦਿਲ 'ਚ ਉੱਤਰਦੇ ਹਨ। 

ਹਾਲ ਹੀ 'ਚ ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਇੱਕ ਨੰਨ੍ਹੀ ਬੱਚੀ ਨਾਲ ਨਜ਼ਰ ਆ ਰਹੇ ਹਨ। ਇਹ ਬੱਚੀ ਗੁਰਦਾਸ ਮਾਨ ਦੇ ਗੀਤ 'ਚ ਵੀ ਨਜ਼ਰ ਆਈ ਸੀ, ਜਿਸ ਦੀ ਹੁਣ ਕਾਫ਼ੀ ਚਰਚਾ ਹੋ ਰਹੀ ਹੈ। ਉਸ ਦਾ ਮਾਸੂਮੀਅਤ ਭਰਿਆ ਅੰਦਾਜ਼ ਫੈਨਜ਼ ਦਾ ਦਿਲ ਜਿੱਤ ਰਿਹਾ ਹੈ।

PunjabKesari

ਇਹ ਵੀਡੀਓ 'ਚਿੰਤਾ ਨਾ ਕਰ' ਗੀਤ ਦੀ ਸ਼ੂਟਿੰਗ ਦੌਰਾਨ ਦਾ ਹੈ, ਜਿਸ ਨੂੰ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਗੁਰਦਾਸ ਮਾਨ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਗੁੱਤ ਕਰਨੀ ਕਿਸ-ਕਿਸ ਨੂੰ ਆਉਂਦੀ ਹੈ, ਚਿੰਤਾ ਨਾ ਕਰ ਗੀਤ 'ਚ ਮੇਰੀ ਸਭ ਤੋਂ ਟੈਲੇਂਟਡ ਕੋ ਐਕਟਰ।' 

ਦੱਸ ਦਈਏ ਕਿ ਗਾਇਕ ਗੁਰਦਾਸ ਮਾਨ ਦੇ ਹਾਲ ਹੀ 'ਚ ਗੀਤ 'ਗੱਲ ਸੁਣੋ ਪੰਜਾਬੀ ਦੋਸਤੋ' ਤੇ 'ਚਿੰਤਾ ਨਾ ਕਰ' ਰਿਲੀਜ਼ ਹੋਏ ਸਨ, ਜਿਨ੍ਹਾਂ ਨੂੰ ਲੋਕਾਂ ਵਲੋਂ ਵੀ ਕਾਫ਼ੀ ਪਿਆਰ ਮਿਲਿਆ ਹੈ। 'ਚਿੰਤਾ ਨਾ ਕਰ' ਗੀਤ ਦੀ ਵੀਡੀਓ ਗੁਰਦਾਸ ਮਾਨ ਦੇ ਪੁੱਤਰ ਗੁਰਿਕ ਜੀ. ਮਾਨ ਨੇ ਡਾਇਰੈਕਟ ਕੀਤੀ ਹੈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News