ਗੁਰਦਾਸ ਮਾਨ ਦੇ ਗੀਤਾਂ ‘ਤੇ ਜੈਜ਼ੀ ਬੀ ਨੇ ਕੀਤਾ ਰੱਜ ਕੇ ਡਾਂਸ,ਵੇਖੋ ਵੀਡੀਓ

Wednesday, Sep 25, 2024 - 03:38 PM (IST)

ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਅਤੇ ਜੈਜ਼ੀ ਬੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਇਸ ਵੀਡੀਓ 'ਚ ਜੈਜ਼ੀ ਬੀ ਗਾਇਕ ਗੁਰਦਾਸ ਮਾਨ ਦੇ ਗੀਤਾਂ 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਕੰਗਨਾ ਰਣੌਤ 'ਤੇ ਰਾਜਾ ਵੜਿੰਗ ਦਾ ਵੱਡਾ ਬਿਆਨ, ਸ਼ਰੇਆਮ ਆਖ ਦਿੱਤੀਆਂ ਇਹ ਗੱਲਾਂ

ਦਰਅਸਲ ਗੁਰਦਾਸ ਮਾਨ ਗਾ ਰਹੇ ਸਨ ਅਤੇ ਉਨ੍ਹਾਂ ਦੇ ਗੀਤਾਂ 'ਤੇ ਜੈਜ਼ੀ ਬੀ ਨੱਚਦੇ ਅਤੇ ਭੰਗੜਾ ਪਾਉਂਦੇ ਹੋਏ ਦਿਖਾਈ ਦਿੱਤੇ। ਫਿਰ ਗੁਰਦਾਸ ਮਾਨ ਵੀ ਭਲਾ ਪਿੱਛੇ ਰਹਿਣ ਵਾਲੇ ਕਿੱਥੇ ਸਨ, ਉਨ੍ਹਾਂ ਨੇ ਵੀ ਜੈਜ਼ੀ ਬੀ ਨਾਲ ਠੁਮਕੇ ਲਗਾਏ ਅਤੇ ਆਪਣੇ ਡਾਂਸ ਨਾਲ ਹਰ ਕਿਸੇ ਦਾ ਦਿਲ ਜਿੱਤ ਲਿਆ। ਦੋਵਾਂ ਕਲਾਕਾਰਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਤੇ ਫੈਨਜ਼ ਵੀ ਇਸ 'ਤੇ ਰਿਐਕਸ਼ਨ ਦਿੰਦੇ ਹੋਏ ਦਿਖਾਈ ਦੇ ਰਹੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


sunita

Content Editor

Related News