ਮੂਸੇਵਾਲਾ ਦੀ ਰਾਹ ''ਤੇ ਦੋਸਾਂਝਾਵਾਲਾ, Hollywood ''ਚ ਹੋਣ ਲੱਗੀਆਂ ਗੱਲਾਂ, ਦਿਲਜੀਤ ਦੀ ਇਸ ਸ਼ੋਅ ''ਚ ਹੋਵੇਗੀ ਐਂਟਰੀ
Wednesday, Jun 12, 2024 - 05:16 PM (IST)
ਜਲੰਧਰ (ਬਿਊਰੋ) - ਗਲੋਬਲ ਆਈਕਨ ਸਟਾਰ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ਮਿਊਜ਼ਿਕਲ ਟੂਰ ਦਿਲ-ਇਲੂਮਿਨਾਟੀ ਨੂੰ ਲੈ ਕੇ ਹਰ ਪਾਸੇ ਸੁਰਖੀਆਂ 'ਚ ਛਾਏ ਹੋਏ ਹਨ। ਦਿਲਜੀਤ ਦੋਸਾਂਝ ਨੂੰ ਹੁਣੇ ਜਿਹੇ ਅਮਰੀਕਾ 'ਚ 'Sold Out' ਸ਼ੋਅ ਲਈ ਨਿਊ ਜਰਸੀ ਦੇ ਗਵਰਨਰ ਫਿਲ ਮਰਫੀ ਤੋਂ ਪ੍ਰਸ਼ੰਸਾ ਮਿਲੀ। ਮਰਫੀ ਨੇ ਇਸ ਨੂੰ ਪੰਜਾਬੀ ਭਾਈਚਾਰੇ ਲਈ ਵੱਡਾ ਪਲ ਦੱਸਿਆ। ਦਿਲਜੀਤ ਦੋਸਾਂਝ ਦਾ ਇਕ ਵੀਡੀਓ ਸਾਂਝੇ ਕਰਦੇ ਹੋਏ, ਜਿਸ 'ਚ ਕਈ ਦਰਸ਼ਕ ਗਾਇਕ ਦੀ ਪ੍ਰਸ਼ੰਸਾ ਕਰਦੇ ਹੋਏ ਦਿਖਾਈ ਦੇ ਰਹੇ ਸਨ, ਮਰਫੀ ਨੇ ਲਿਖਿਆ ਪਿਛਲੀ ਰਾਤ @PruCentre 'ਚ ਇਕ ਸੋਲਡ ਆਊਟ ਸ਼ੋਅ ਦੇ ਨਾਲ ਨਿਊ ਜਰਸੀ ਵਿਚ ਆਪਣਾ ਦੌਰਾ ਲਿਆਉਣ ਲਈ ਦਿਲਜੀਤ ਦੋਸਾਂਝ ਨੂੰ ਧੰਨਵਾਦ।
ਅਮਰੀਕਾ 'ਚ ਦਿਲਜੀਤ ਦੀ ਸਫ਼ਲਤਾ ਇਹ ਪੰਜਾਬੀ ਭਾਈਚਾਰੇ ਲਈ ਵੱਡਾ ਪਲ ਹੈ, ਜਿਸ 'ਚ ਹਜ਼ਾਰਾਂ ਨਿਊ ਜਰਸੀਵਾਸੀ ਵੀ ਸ਼ਾਮਲ ਹਨ, ਜੋ ਉਨ੍ਹਾਂ ਦੇ ਸੰਗੀਤ ‘ਤੇ ਨੱਚਦੇ ਹੋਏ ਵੱਡੇ ਹੋਏ ਹਨ। ਉਨ੍ਹਾਂ ਨੇ ਆਪਣੇ ਨੋਟ ਦੀ ਸਮਾਪਤੀ ਇਕ ਪੰਜਾਬੀ ਲਾਈਨ ਨਾਲ ਕੀਤੀ, ਜੋ ਉਦੋਂ ਤੋਂ ਲੋਕਪ੍ਰਿਯ ਹੋ ਗਈ ਹੈ ਜਦੋਂ ਦੋਸਾਂਝਾਵਾਲੇ ਨੇ ਪਹਿਲੀ ਵਾਰ ਆਪਣੇ ਕੋਚੇਲਾ ਲਾਈਵ ਸ਼ੋਅ ਦੌਰਾਨ ਇਸ ਦਾ ਇਸਤੇਮਾਲ ਕੀਤਾ ਸੀ। ‘ਪੰਜਾਬੀ ਆ ਗਏ’ ਬਾਅਦ 'ਚ ਦਿਲਜੀਤ ਨੇ ਹੱਥ ਜੋੜਨ ਵਾਲੀ ਇਮੋਜੀ ਨਾਲ ਮਰਫੀ ਨੂੰ ਪੋਸਟ ਦਾ ਜਵਾਬ ਦਿੱਤਾ।
ਗਾਇਕ ਦਿਲਜੀਤ ਦੋਸਾਂਝ ਨੇ ਵੀ ਨਿਊ ਜਰਸੀ ਦੇ ਗਵਰਨਰ ਦੀ ਪੋਸਟ ਦਾ ਜਵਾਬ ਦਿੰਦੇ ਹੋਏ ਧੰਨਵਾਦ ਕਿਹਾ ਤੇ ਲਿਖਿਆ, ''PYAR PYAR PYAR 😇🙏🏽 Tonight NEWARK 🇺🇸।'' ਗਾਇਕ ਨੇ ਆਪਣੇ ਫੈਨਜ਼ ਦਾ ਵੀ ਧੰਨਵਾਦ ਕੀਤਾ। ਗਾਇਕ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ। ਫੈਨਜ਼ ਗਾਇਕ ਦੀ ਰੱਜ ਕੇ ਤਰੀਫਾਂ ਕਰਦੇ ਹੋਏ ਨਜ਼ਰ ਆਏ।
ਦਿਲਜੀਤ ਦੋਸਾਂਝ ਨੇ ਲਗਭਗ 10 ਸਾਲਾਂ ਤਕ ਗਾਇਕੀ ਕਰਨ ਤੋਂ ਬਾਅਦ ਖੁਦ ਨੂੰ ਅਦਾਕਾਰੀ ’ਚ ਪਰਖਣ ਦਾ ਫ਼ੈਸਲਾ ਕੀਤਾ। ਸਾਲ 2010 ’ਚ ਆਈ ਫ਼ਿਲਮ ‘ਮੇਲ ਕਰਾਦੇ ਰੱਬਾ’ ’ਚ ਛੋਟੀ ਜਿਹੀ ਭੂਮਿਕਾ ਨਿਭਾਉਣ ਤੋਂ ਬਾਅਦ ਦਿਲਜੀਤ ਨੇ ਸਾਲ 2011 ’ਚ ਦੋ ਫ਼ਿਲਮਾਂ ਕੀਤੀਆਂ, ਜਿਨ੍ਹਾਂ ਦੇ ਨਾਂ ਸਨ ‘ਲਾਇਨ ਆਫ ਪੰਜਾਬ’ ਤੇ ‘ਜਿਨ੍ਹੇ ਮੇਰਾ ਦਿਲ ਲੁੱਟਿਆ’ ਪਰ ਦਿਲਜੀਤ ਨੂੰ ਸਭ ਤੋਂ ਵੱਧ ਪ੍ਰਸਿੱਧੀ 2012 ’ਚ ਆਈ ਫ਼ਿਲਮ ‘ਜੱਟ ਐਂਡ ਜੁਲੀਅਟ’ ਨਾਲ ਮਿਲੀ।
ਇਸ ਤੋਂ ਬਾਅਦ ਦਿਲਜੀਤ ਦੀ ਫ਼ਿਲਮਾਂ ’ਚ ਗੁੱਡੀ ਇੰਝ ਚੜ੍ਹੀ ਕੇ ਮੁੜ ਕੇ ਦਿਲਜੀਤ ਨੇ ਪਿੱਛੇ ਨਹੀਂ ਦੇਖਿਆ। ਪੰਜਾਬ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਟੌਪ 10 ਫ਼ਿਲਮਾਂ ’ਚ ਦਿਲਜੀਤ ਦੀਆਂ ਫ਼ਿਲਮਾਂ ਸ਼ਾਮਲ ਹਨ।