ਹੜ੍ਹ ਪੀੜਤਾਂ ਲਈ ਮਸੀਹਾ ਬਣਿਆ ਦੁਸਾਝਾਂਵਾਲਾ ! ਪਰਿਵਾਰ ਨੂੰ ਦਿੱਤਾ ਟਰੈਕਟਰ
Monday, Nov 03, 2025 - 02:47 PM (IST)
ਐਂਟਰਟੇਨਮੈਂਟ ਡੈਸਕ- ਮਸ਼ਹੂਰ ਪੰਜਾਬੀ ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਨੇ ਇੱਕ ਵਾਰ ਫਿਰ ਵੱਡਾ ਦਿਲ ਦਿਖਾਉਂਦਿਆਂ ਪੰਜਾਬ ਦੇ ਹੜ੍ਹ ਪੀੜਤਾਂ ਦੀ ਮਦਦ ਲਈ ਕਦਮ ਚੁੱਕਿਆ ਹੈ। ਦੱਸਿਆ ਜਾਂਦਾ ਹੈ ਕਿ ਦਿਲਜੀਤ ਦੁਸਾਂਝ ਨੇ ਫਾਜ਼ਿਲਕਾ ਦੇ ਇੱਕ ਹੜ੍ਹ ਪ੍ਰਭਾਵਿਤ ਪਰਿਵਾਰ ਦੀ ਵਿਸ਼ੇਸ਼ ਮਦਦ ਕੀਤੀ ਹੈ। ਦਿਲਜੀਤ ਦੁਸਾਂਝ ਨੇ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੀ ਰੋਜ਼ੀ-ਰੋਟੀ ਕਮਾਉਣ ਵਿੱਚ ਮਦਦ ਕਰਨ ਲਈ ਇੱਕ ਟਰੈਕਟਰ ਤੋਹਫ਼ੇ ਵਜੋਂ ਦਿੱਤਾ ਹੈ।
ਇਹ ਵੀ ਪੜ੍ਹੋ- ਜ਼ੁਬੀਨ ਗਰਗ ਦੀ ਆਖਰੀ ਫਿਲਮ ਨੇ ਬਾਕਸ ਆਫਿਸ 'ਤੇ ਤੋੜੇ ਰਿਕਾਰਡ, ਜਾਣੋ ਪਹਿਲੇ ਦਿਨ ਦੀ ਕਮਾਈ
KBC ਸ਼ੋਅ ਨਾਲ ਜੁੜਿਆ ਮਾਮਲਾ
ਇਹ ਉਹੀ ਪਰਿਵਾਰ ਹੈ ਜਿਸ ਨੂੰ ਲੋਕਾਂ ਨੇ ਮਸ਼ਹੂਰ ਟੈਲੀਵਿਜ਼ਨ ਸ਼ੋਅ 'ਕੌਣ ਬਣੇਗਾ ਕਰੋੜਪਤੀ' ਵਿੱਚ ਵੇਖਿਆ ਹੋਵੇਗਾ। ਹਾਲ ਹੀ ਵਿੱਚ ਦਿਲਜੀਤ ਦੁਸਾਂਝ ਖੁਦ KBC ਵਿੱਚ ਪੁੱਜੇ ਸਨ ਅਤੇ ਉੱਥੇ ਜਿੱਤੇ ਪੈਸੇ ਉਨ੍ਹਾਂ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੀ ਮਦਦ ਲਈ ਦੇ ਦਿੱਤੇ ਸਨ। ਹੁਣ, ਉਸੇ ਸ਼ੋਅ ਵਿੱਚ ਮੌਜੂਦ ਇੱਕ ਪਰਿਵਾਰ ਦੀ ਮਦਦ ਦਿਲਜੀਤ ਦੁਸਾਂਝ ਨੇ ਨਿੱਜੀ ਤੌਰ 'ਤੇ ਕੀਤੀ ਹੈ।
ਪਿੰਡ ਰੇਤੇ ਵਾਲੀ ਭੈਣੀ (ਫਾਜ਼ਿਲਕਾ ਦੇ ਸਰਹੱਦੀ ਖੇਤਰ) ਦੇ ਇਸ ਪਰਿਵਾਰ 'ਤੇ ਗੰਭੀਰ ਸੰਕਟ ਆ ਗਿਆ ਸੀ। ਇਸ ਪਰਿਵਾਰ ਵਿੱਚ ਸਿਰਫ਼ ਚਾਰ ਬੱਚੇ ਹੀ ਰਹਿ ਗਏ ਹਨ। ਇਨ੍ਹਾਂ ਬੱਚਿਆਂ ਦੇ ਮਾਤਾ-ਪਿਤਾ ਦੋਵਾਂ ਦਾ ਦਿਹਾਂਤ ਹੋ ਚੁੱਕਾ ਹੈ। ਤੁਹਾਨੂੰ ਦੱਸ ਦੇਈਏ ਕਿ ਮਾਂ ਦਾ ਦਿਹਾਂਤ ਲਗਭਗ ਡੇਢ ਸਾਲ ਪਹਿਲਾਂ ਹੋ ਗਿਆ ਸੀ ਤੇ ਪਿਤਾ ਦੀ ਮੌਤ ਹੜ੍ਹਾਂ ਦੌਰਾਨ ਸੱਪ ਦੇ ਡੰਗਣ ਕਾਰਨ ਹੋ ਗਈ। ਹੁਣ ਇਨ੍ਹਾਂ ਚਾਰ ਭੈਣ-ਭਰਾਵਾਂ ਦੇ ਸਿਰ 'ਤੇ ਨਾ ਕੋਈ ਛੱਤ ਹੈ ਅਤੇ ਨਾ ਹੀ ਕੋਈ ਸਹਾਰਾ ਰਿਹਾ।

ਇਹ ਵੀ ਪੜ੍ਹੋ- ਕ੍ਰਿਕਟਰਾਂ ਦੇ ਡ੍ਰੈਸਿੰਗ ਰੂਮ 'ਚ ਬੋਲਦੀ ਹੈ ਸਿੱਧੂ ਮੂਸੇਵਾਲਾ ਦੀ ਤੂਤੀ! ਰਾਹੁਲ ਦ੍ਰਾਵਿੜ ਨੇ ਖੋਲ੍ਹੇ ਅੰਦਰਲੇ ਰਾਜ਼
ਵੱਡੀ ਭੈਣ ਕੰਚਨ ਨੇ ਸੁਣਾਈ ਸੀ ਕਹਾਣੀ
ਪਰਿਵਾਰ ਵਿੱਚੋਂ ਸਭ ਤੋਂ ਵੱਡੀ ਲੜਕੀ, ਜਿਸ ਦਾ ਨਾਮ ਕੰਚਨ ਹੈ, ਨੇ KBC ਸ਼ੋਅ ਵਿੱਚ ਅਮਿਤਾਭ ਬੱਚਨ ਦੇ ਸਾਹਮਣੇ ਆਪਣੀ ਸਾਰੀ ਦੁੱਖ ਭਰੀ ਕਹਾਣੀ ਬਿਆਨ ਕੀਤੀ ਸੀ। ਬੱਚਿਆਂ ਦੀ ਇਸ ਦੁਰਦਸ਼ਾ ਬਾਰੇ ਜਾਣ ਕੇ ਦਿਲਜੀਤ ਦੋਸਾਂਝ ਕਾਫੀ ਭਾਵੁਕ ਹੋ ਗਏ ਸਨ।
ਹੁਣ 'ਯਮਲਾ' ਬਣ ਕੇ ਆਵੇਗਾ ਰਾਜਵੀਰ ਜਵੰਦਾ, ਰਿਲੀਜ਼ ਹੋਵੇਗੀ ਆਖਰੀ ਫਿਲਮ
ਟਰੈਕਟਰ ਦੇਣ ਦਾ ਮਕਸਦ
ਦਿਲਜੀਤ ਦੁਸਾਂਝ ਨੇ ਇਨ੍ਹਾਂ ਚਾਰ ਭੈਣ-ਭਰਾਵਾਂ ਲਈ 'ਰੱਬ ਬਣ ਕੇ' ਇੱਕ ਬੜਾ ਹੀ ਨੇਕ ਕੰਮ ਕੀਤਾ।
• ਇਨ੍ਹਾਂ ਬੱਚਿਆਂ ਨੂੰ ਟਰੈਕਟਰ ਤੋਹਫ਼ੇ ਵਿੱਚ ਦਿੱਤਾ ਗਿਆ ਤਾਂ ਜੋ ਉਹ ਇੱਕ ਵਾਰ ਫਿਰ ਤੋਂ ਆਪਣੀ ਜ਼ਿੰਦਗੀ ਸ਼ੁਰੂ ਕਰ ਸਕਣ।
ਇਸ ਨਾਲ ਉਨ੍ਹਾਂ ਦੀ ਰੋਜ਼ੀ-ਰੋਟੀ ਦਾ ਇੱਕ ਤਰੀਕਾ ਬਣ ਸਕੇਗਾ ਅਤੇ ਉਹ ਆਪਣੀ ਸਾਢੇ ਤਿੰਨ ਏਕੜ ਜ਼ਮੀਨ 'ਤੇ ਮਿਹਨਤ ਕਰਕੇ ਖੇਤੀਬਾੜੀ ਦਾ ਕੰਮ ਸ਼ੁਰੂ ਕਰ ਸਕਦੇ ਹਨ।
ਇਸ ਤਰ੍ਹਾਂ, ਦਿਲਜੀਤ ਦੁਸਾਂਝ ਇਨ੍ਹਾਂ ਚਾਰ ਭੈਣ-ਭਰਾਵਾਂ ਲਈ ਸਹੀ ਮਾਅਨਿਆਂ ਵਿੱਚ ਮਸੀਹਾ ਬਣ ਕੇ ਅੱਗੇ ਆਏ ਹਨ, ਜਿਨ੍ਹਾਂ ਦੇ ਸਿਰ 'ਤੇ ਨਾ ਮਾਂ ਦਾ ਸਾਇਆ ਰਿਹਾ ਤੇ ਨਾ ਹੀ ਪਿਤਾ ਦਾ।
