ਗਾਇਕਾ ਬਾਰਬੀ ਮਾਨ ਨੇ ਮਾਂ ਲਈ ਲਿਖੇ ਖ਼ਾਸ ਸ਼ਬਦ, ਸਾਂਝੀ ਕੀਤੀ ਪਿਆਰੀ ਪੋਸਟ

Wednesday, Aug 17, 2022 - 01:53 PM (IST)

ਗਾਇਕਾ ਬਾਰਬੀ ਮਾਨ ਨੇ ਮਾਂ ਲਈ ਲਿਖੇ ਖ਼ਾਸ ਸ਼ਬਦ, ਸਾਂਝੀ ਕੀਤੀ ਪਿਆਰੀ ਪੋਸਟ

ਜਲੰਧਰ (ਬਿਊਰੋ) : ਪੰਜਾਬੀ ਗਾਇਕਾ ਬਾਰਬੀ ਮਾਨ ਨੇ ਆਪਣੀ ਮਿੱਠੜੀ ਆਵਾਜ਼ ਨਾਲ ਹਰ ਇਕ ਨੂੰ ਕੀਲਿਆ ਹੋਇਆ ਹੈ। ਅੱਜ ਬਾਰਬੀ ਮਾਨ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਵੱਖ-ਵੱਖ ਗੀਤਾਂ ਰਾਹੀਂ ਬਾਰਬੀ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਖਾਸ ਜਗ੍ਹਾ ਬਣਾ ਲਈ ਹੈ। ਬਾਰਬੀ ਮਾਨ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ।

ਹਾਲ ਹੀ ਵਿਚ ਬਾਰਬੀ ਮਾਨ ਨੇ ਆਪਣੀ ਮਾਂ ਨਾਲ ਇਕ ਖ਼ਾਸ ਸ਼ੇਅਰ ਕੀਤੀ। ਦਰਅਸਲ ਇਹ ਤਸਵੀਰ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਸ਼ੇਅਰ ਕੀਤੀ। ਉਸ ਨੇ ਇਸ ਤਸਵੀਰ ਦੇ ਕੈਪਸ਼ਨ ਵਿਚ ਲਿਖਿਆ, "ਮਾਂ ਤੋਂ ਵੱਡਾ ਕੋਈ ਯਾਰ ਨਹੀਂ ਹੁੰਦਾ।" 

PunjabKesari

ਦੱਸਣਯੋਗ ਹੈਕਿ ਬਾਰਬੀ ਮਾਨ ਦਾ ਹੁਣ ਤੱਕ ਦਾ ਸਭ ਤੋਂ ਹਿੱਟ ਗੀਤ 'ਤੇਰੀ ਗਲੀ' ਹੈ, ਜਿਸ ਨੂੰ ਪੰਜਾਬੀ ਗਾਇਕ ਗੁਰੂ ਰੰਧਾਵਾ ਨੇ ਲਿਖਿਆ ਸੀ। ਇਹ ਗੀਤ ਬਾਰਬੀ ਦੇ ਕਰੀਅਰ ਵਿਚ ਟਰਨਿੰਗ ਪੁਆਇੰਟ ਸਾਬਤ ਹੋਇਆ। ਬਾਰਬੀ ਮਾਨ ਦਾ ਅਸਲੀ ਨਾਂ ਜਸਮੀਤ ਕੌਰ ਹੈ। 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਰਾਹੀਂ ਸਾਂਝੀ ਕਰੋ।


author

sunita

Content Editor

Related News