ਬੱਬੂ ਮਾਨ ਨੇ ਮੁੜ ਲਿਆ ਸਰਕਾਰਾਂ ਨੂੰ ਲੰਬੇ ਹੱਥੀਂ, ਕਿਹਾ 'ਵੋਟਾਂ ਤੋਂ ਪਹਿਲਾਂ ਹੀ ਪੱਬਾਂ ਭਾਰ ਹੋ ਗਏ...'

Friday, Jun 25, 2021 - 04:03 PM (IST)

ਬੱਬੂ ਮਾਨ ਨੇ ਮੁੜ ਲਿਆ ਸਰਕਾਰਾਂ ਨੂੰ ਲੰਬੇ ਹੱਥੀਂ, ਕਿਹਾ 'ਵੋਟਾਂ ਤੋਂ ਪਹਿਲਾਂ ਹੀ ਪੱਬਾਂ ਭਾਰ ਹੋ ਗਏ...'

ਚੰਡੀਗੜ੍ਹ (ਬਿਊਰੋ) : ਪੰਜਾਬ ਦੇ ਮਸ਼ਹੂਰ ਗੀਤਕਾਰ, ਅਦਾਕਾਰ ਅਤੇ ਗਾਇਕ ਬੱਬੂ ਮਾਨ ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਨੂੰ ਹਰ ਕੋਈ ਜਾਣਦਾ ਹੈ। ਆਪਣੇ ਸੋਸ਼ਲ ਮੀਡੀਆ 'ਤੇ ਉਹ ਆਪਣੇ ਦਰਸ਼ਕਾਂ ਨਾਲ ਹਰ ਚੀਜ ਸਾਂਝੀ ਕਰਦੇ ਹਨ। ਭਾਵੇਂ ਗੱਲ ਕਰੀਏ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀ ਜਾਂ ਉਨ੍ਹਾਂ ਦੇ ਕਰੀਅਰ ਦੀ ਉਹ ਦਰਸ਼ਕਾਂ ਨਾਲ ਅਕਸਰ ਆਪਣੇ ਭਾਵ ਸਾਂਝੇ ਕਰਦੇ ਰਹਿੰਦੇ ਹਨ।

PunjabKesari

ਬੱਬੂ ਮਾਨ ਅਕਸਰ ਕਿਸਾਨੀ ਅੰਦੋਲਨਾਂ ਵਿਚ ਵੇਖੇ ਜਾਂਦੇ ਹਨ ਤੇ ਉਹ ਆਪਣਾ ਪੂਰਾ ਸਮਰਥਨ ਕਿਸਾਨਾਂ ਨੂੰ ਦਿੰਦੇ ਹਨ, ਜਿਸ ਤੋਂ ਅਸੀਂ ਚੰਗੀ ਤਰ੍ਹਾਂ ਜਾਣੂ ਹਾਂ। ਹਾਲ ਹੀ ਵਿਚ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਆਪਣੇ ਭਾਵ ਪ੍ਰਗਟ ਕੀਤੇ ਹਨ। ਉਨ੍ਹਾਂ ਨੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿਚ ਲਿਖਿਆ ਹੈ ''ਚਿੱਟੇ, ਪੀਲੇ, ਨੀਲੇ ਲੜਨ ਨੂੰ ਤਿਆਰ ਹੋ ਗਏ, ਵੋਟਾਂ ਦੂਰ ਐਂ, ਪਹਿਲਾਂ ਹੀ ਪੱਬਾਂ ਭਾਰ ਹੋ ਗਏ।'' 

 

 
 
 
 
 
 
 
 
 
 
 
 
 
 
 
 

A post shared by Babbu Maan (@babbumaaninsta)

ਇਸ ਤੋਂ ਅਸੀਂ ਸਮਝਦੇ ਹਾਂ ਕਿ ਉਨ੍ਹਾਂ ਨੇ ਸਿੱਧਾ-ਸਿੱਧਾ ਸਰਕਾਰਾਂ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਚੋਣਾਂ ਨੇੜੇ ਆ ਚੁੱਕੀਆਂ ਹਨ ਅਤੇ ਸਰਕਾਰਾਂ ਪੂਰੇ ਜ਼ੋਰਾਂ-ਸ਼ੋਰਾਂ ਨਾਲ ਆਪਣਾ-ਆਪਣਾ ਪ੍ਰਚਾਰ ਕਰਨ ਨੂੰ ਤਿਆਰ ਹਨ। ਦੂਜੇ ਪਾਸੇ ਕਿਸਾਨੀ ਅੰਦੋਲਨ ਚਲ ਰਿਹਾ ਹੈ, ਜਿਸ ਨੇ ਸਰਕਾਰਾਂ ਨੂੰ ਵਖ਼ਤ ਪਾਇਆ ਹੋਇਆ ਹੈ। ਇਨ੍ਹਾਂ ਗੱਲਾਂ ਵਿਚਕਾਰ ਬੱਬੂ ਮਾਨ ਨੇ ਇਹ ਪੋਸਟ ਸਾਂਝੀ ਕਰਕੇ ਸਰਕਾਰ 'ਤੇ ਇਕ ਤੰਜ ਕੱਸਿਆ ਹੈ। 

ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਬੱਬੂ ਮਾਨ ਦਾ ਹਾਲ ਹੀ ਵਿਚ ਗੀਤ 'RAT RACE' ਰਿਲੀਜ਼ ਹੋਇਆ, ਜਿਸ ਨੂੰ ਦਰਸ਼ਕਾਂ ਨੇ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ।


author

sunita

Content Editor

Related News