ਬੀ ਪਰਾਕ ਪਹੁੰਚੇ ਬਾਂਕੇ ਬਿਹਾਰੀ ਮੰਦਰ, ਦਰਸ਼ਨ ਕਰਦਿਆਂ ਕਿਹਾ- ਜ਼ਿੰਦਗੀ 'ਚ ਭਗਵਾਨ ਤੋਂ ਭਗਵਾਨ ਹੀ ਮੰਗੋ
Saturday, Mar 04, 2023 - 12:24 PM (IST)
 
            
            ਜਲੰਧਰ (ਬਿਊਰੋ) : ਮਸ਼ਹੂਰ ਗਾਇਕ ਅਤੇ ਮਿਊਜ਼ਿਕ ਡਾਇਰੈਕਟਰ ਬੀ ਪਰਾਕ ਨੇ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਗੀਤ ਪੰਜਾਬੀ ਇੰਡਸਟਰੀ ਹੀ ਨਹੀਂ ਬਾਲੀਵੁੱਡ ਇੰਡਸਟਰੀ ‘ਚ ਵੀ ਮਸ਼ਹੂਰ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ।
ਉਹ ਆਪਣੇ ਬਿਜ਼ੀ ਸ਼ੈਡਿਊਲ ਚੋਂ ਆਪਣੇ ਅਤੇ ਆਪਣੇ ਪਰਿਵਾਰ ਦੇ ਲਈ ਅਕਸਰ ਸਮਾਂ ਕੱਢਦੇ ਹਨ। ਬੀ ਪਰਾਕ ਬਾਂਕੇ ਬਿਹਾਰੀ ਦੇ ਦਰਸ਼ਨ ਕਰਨ ਲਈ ਪਹੁੰਚੇ ਸਨ, ਜਿਸ ਦਾ ਵੀਡੀਓ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਬੀ ਪਰਾਕ ਨੇ ਲਿਖਿਆ ਕਿ, ''ਅੱਜ ਜੋ ਮਹਿਸੂਸ ਕੀਤਾ ਹੈ, ਉਹ ਕਦੇ ਨਹੀਂ ਹੋਇਆ। ਸ਼੍ਰੀ ਬਾਂਕੇ ਬਿਹਾਰੀ ਲਾਲ ਦੀ ਚੌਖਟ 'ਤੇ ਇਤਰ ਲਗਾਉਣ ਦਾ ਮੌਕਾ ਦਿੱਤਾ ਗਿਆ। ਇਸ ਤੋਂ ਵੱਡੀ ਹੋਰ ਗੱਲ ਕੀ ਹੋ ਸਕਦੀ ਹੈ। ਜ਼ਿੰਦਗੀ 'ਚ ਭਗਵਾਨ ਤੋਂ ਸਿਰਫ਼ ਭਗਵਾਨ ਮੰਗ ਲਓ। ਉਹ ਫਿਰ ਆਪਣੇ ਕੋਲ ਬਿਠਾ ਕੇ ਹੀ ਸਭ ਕੁਝ ਕਰਵਾ ਦਿੰਦਾ ਹੈ।''

 
ਦੱਸ ਦਈਏ ਕਿ ਬੀ ਪਰਾਕ ਨੇ ਬਾਂਕੇ ਬਿਹਾਰੀ ਦੇ ਦਰਸ਼ਨ ਦੇ ਵੀਡੀਓ ਦੇ ਨਾਲ-ਨਾਲ ਇੱਕ ਹੋਰ ਵੀਡੀਓ ਵੀ ਸਾਂਝਾ ਕੀਤਾ ਹੈ।

ਇਸ ਵੀਡੀਓ 'ਚ ਇੱਕ ਸਾਧੂ ਭਗਵੇਂ ਕੱਪੜਿਆਂ 'ਚ ਸ਼੍ਰੀ ਕ੍ਰਿਸ਼ਨ ਜੀ ਦਾ ਗੁਣਗਾਣ ਕਰਦਾ ਹੋਇਆ ਦਿਾਖਈ ਦੇ ਰਿਹਾ ਹੈ।

ਦੱਸਣਯੋਗ ਹੈ ਕਿ ਬੀ ਪਰਾਕ ਨੇ ਹਾਲ ਹੀ 'ਮੋਹ' ਤੇ 'ਹਨੀਮੂਨ' ਵਰਗੀਆਂ ਫ਼ਿਲਮਾਂ 'ਚ ਨਾ ਮਿਊਜ਼ਿਕ ਦਿੱਤਾ ਸੀ ਸਗੋਂ ਗੀਤ ਵੀ ਗਾਏ ਸਨ, ਜਿਨ੍ਹਾਂ ਨੂੰ ਦਰਸ਼ਕਾਂ ਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ।







ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            