ਤਲਾਕ ਤੋਂ ਬਾਅਦ ਹਨੀ ਸਿੰਘ ਨੇ ਕੀਤਾ ਇਹ ਐਲਾਨ, ਹੁਣ ਤਾਹਨਿਆਂ ਦਾ ਦੇਣਗੇ ਜਵਾਬ

Saturday, Sep 17, 2022 - 12:49 PM (IST)

ਤਲਾਕ ਤੋਂ ਬਾਅਦ ਹਨੀ ਸਿੰਘ ਨੇ ਕੀਤਾ ਇਹ ਐਲਾਨ, ਹੁਣ ਤਾਹਨਿਆਂ ਦਾ ਦੇਣਗੇ ਜਵਾਬ

ਮੁੰਬਈ (ਬਿਊਰੋ) : ਪੰਜਾਬੀ ਗਾਇਕ ਅਤੇ ਰੈਪਰ ਯੋ ਯੋ ਹਨੀ ਸਿੰਘ ਇੰਨੀਂ ਦਿਨੀਂ ਕਾਫ਼ੀ ਸੁਰਖੀਆਂ ਬਟੋਰ ਰਹੇ ਹਨ। ਬੀਤੇ ਕੁਝ ਦਿਨ ਪਹਿਲਾਂ ਹੀ ਯੋ ਯੋ ਹਨੀ ਸਿੰਘ ਦਾ ਤਲਾਕ ਹੋਇਆ ਹੈ। ਰੈਪਰ ਦੇ ਤਲਾਕ ਦੀ ਖ਼ਬਰ ਨੇ ਖੂਬ ਸੁਰਖੀਆਂ ਬਟੋਰੀਆਂ। ਹੁਣ ਹਨੀ ਸਿੰਘ ਨੇ ਆਪਣਾ ਪੰਜਾਬੀ ਇੰਡਸਟਰੀ ਵਿਚ ਕੰਮਬੈਕ ਦਾ ਐਲਾਨ ਕਰ ਦਿੱਤਾ ਹੈ। ਜੀ ਹਾਂ, ਹਨੀ ਸਿੰਘ ਆਪਣੀ ਨਵੀਂ ਐਲਬਮ 3.0 ਨਾਲ ਸੰਗੀਤ ਇੰਡਸਟਰੀ ਵਿਚ ਵਾਪਸੀ ਕਰਨ ਜਾ ਰਹੇ ਹਨ।

ਦੱਸ ਦਈਏ ਕਿ ਹਨੀ ਸਿੰਘ ਨੇ ਇਸ ਬਾਰੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਇੱਕ ਵੀਡੀਓ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਜ਼ਰੀਏ ਉਨ੍ਹਾਂ ਨੇ ਆਪਣੇ ਕੰਮਬੈਕ ਦਾ ਐਲਾਨ ਕੀਤਾ। ਵੀਡੀਓ ਵਿਚ ਹਨੀ ਸਿੰਘ ਨੇ ਆਪਣੀ ਅਗਲੀ ਐਲਬਮ ਦੀ ਇੱਕ ਝਲਕ ਸਾਂਝੀ ਕੀਤੀ ਹੈ। ਵੀਡੀਓ ਵਿਚ ਅਖਬਾਰ ਦੀ ਉਹ ਕਟਿੰਗ ਹੈ, ਜਿਨ੍ਹਾਂ ਵਿਚ ਮੀਡੀਆ ਵੱਲੋਂ ਹਨੀ ਸਿੰਘ 'ਤੇ ਸਵਾਲ ਉਠਾਏ ਗਏ ਸਨ। ਇਸ ਨਾਲ ਲੋਕਾਂ ਦੇ ਤਾਹਨਿਆਂ ਦਾ ਵੀ ਉਹ ਇਸੇ ਐਲਬਮ ਦੇ ਜ਼ਰੀਏ ਜਵਾਬ ਦੇਣ ਜਾ ਰਹੇ ਹਨ।

ਅਖਬਾਰ ਦੀ ਕਟਿੰਗ ਵਿਚ ਹਨੀ ਸਿੰਘ ਬਾਰੇ ਛਪੀਆਂ ਖ਼ਬਰਾਂ ਦਾ ਜ਼ਿਕਰ ਹੈ। ਜਦੋਂ ਇੰਡਸਟਰੀ ਤੋਂ ਅਚਾਨਕ ਗਾਇਬ ਹੋਣ ਕਰਕੇ ਹਨੀ ਸਿੰਘ ਸੁਰਖੀਆਂ ਵਿਚ ਆ ਗਏ ਸਨ। ਇਨ੍ਹਾਂ ਕਟਿੰਗਜ਼ 'ਤੇ ਲਿਖਿਆ ਹੈ, "ਯੋ ਯੋ ਹਨੀ ਸਿੰਘ ਕਿੱਥੇ ਹੈ?" ਅਤੇ ਇਹ ਵੀ ਲਿਖਿਆ ਹੈ ਕਿ "ਕੀ ਯੋ ਯੋ ਹਨੀ ਸਿੰਘ ਵਾਪਸੀ ਕਰ ਸਕੇਗਾ।" ਹਨੀ ਸਿੰਘ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਨੂੰ ਹੁਣ ਤੱਕ 1.8 ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਹੈ।

PunjabKesari

ਦੱਸਣਯੋਗ ਹੈ ਕਿ ਹਨੀ ਸਿੰਘ ਨੂੰ ਉਨ੍ਹਾਂ ਦੇ ਰੈਪ ਗੀਤਾਂ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਕਈ ਗੀਤ 'ਬ੍ਰਾਊਨ ਰੰਗ', 'ਬਲੂ ਆਈਜ਼', 'ਅੰਗਰੇਜ਼ੀ ਬੀਟ', 'ਡੋਪ ਸ਼ਾਪ' ਅਤੇ 'ਮਨਾਲੀ ਟਰਾਂਸ' ਵਰਗੇ ਕਈ ਗੀਤ ਸੁਪਰਹਿੱਟ ਹੋਏ ਸਨ। ਹਨੀ ਸਿੰਘ ਦੇ ਫੈਨਜ਼ ਉਨ੍ਹਾਂ ਦੀ ਇਸ ਨਵੀਂ ਮਿਊਜ਼ਿਕ ਐਲਬਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।


author

sunita

Content Editor

Related News