ਹਿਮਾਂਸ਼ੀ ਖੁਰਾਣਾ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਜਾਣ ਚਿਹਰੇ ''ਤੇ ਆਵੇਗਾ ਨੂਰ

Monday, Oct 07, 2024 - 05:45 PM (IST)

ਹਿਮਾਂਸ਼ੀ ਖੁਰਾਣਾ ਦਾ ਫੈਨਜ਼ ਨੂੰ ਖ਼ਾਸ ਤੋਹਫ਼ਾ, ਜਾਣ ਚਿਹਰੇ ''ਤੇ ਆਵੇਗਾ ਨੂਰ

ਐਂਟਰਟੇਨਮੈਂਟ ਡੈਸਕ : ਕਲਰਜ਼ ਚੈਨਲ ਦੇ ਵਿਵਾਦਿਤ ਰਿਐਲਟੀ ਸ਼ੋਅ 'ਬਿੱਗ ਬੌਸ 13' ਦਾ ਬਤੌਰ ਪ੍ਰਤੀਭਾਗੀ ਸ਼ਾਨਦਾਰ ਹਿੱਸਾ ਰਹੀ ਅਦਾਕਾਰਾ ਹਿਮਾਸ਼ੀ ਖੁਰਾਨਾ ਅੱਜਕੱਲ੍ਹ ਪੰਜਾਬੀ ਸਿਨੇਮਾ ਦਾ ਵੀ ਚਰਚਿਤ ਚਿਹਰਾ ਬਣਦੀ ਜਾ ਰਹੀ ਹੈ, ਜਿੰਨ੍ਹਾਂ ਵੱਲੋਂ ਇਸ ਖੇਤਰ 'ਚ ਮਜ਼ਬੂਤ ਕੀਤੀਆਂ ਜਾ ਰਹੀਆਂ ਪੈੜ੍ਹਾਂ ਦਾ ਹੀ ਇਜ਼ਹਾਰ ਕਰਵਾਉਣ ਜਾ ਰਹੀ ਆਉਣ ਵਾਲੀ ਪੰਜਾਬੀ ਓਟੀਟੀ ਫ਼ਿਲਮ 'ਰੋਲ ਕੈਮਰਾ ਐਕਸ਼ਨ', ਜਿਸ ਦੀ ਸ਼ੂਟਿੰਗ ਉਨ੍ਹਾਂ ਵੱਲੋਂ ਅੱਜ ਸੰਪੂਰਨ ਕਰ ਲਈ ਗਈ ਹੈ। 'ਕੇਬਲਵਨ ਅਤੇ ਸਾਗਾ ਸਟੂਡਿਓਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਅਤੇ 'ਪੇਨਿਕਲ ਪ੍ਰਾਈਡ ਪ੍ਰੋਡੋਕਸ਼ਨ' ਦੀ ਐਸ਼ੋਸੀਏਸ਼ਨ ਅਧੀਨ ਬਣਾਈ ਗਈ ਉਕਤ ਫ਼ਿਲਮ ਦਾ ਨਿਰਮਾਣ ਸੁਮਿਤ ਸਿੰਘ, ਰਾਜ ਸ਼ਰਮਾ ਅਤੇ ਰੋਹਿਤ ਸ਼ਰਮਾ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਕਮਾਂਡ ਕੇਨੀ ਛਾਬੜਾ ਦੁਆਰਾ ਸੰਭਾਲੀ ਗਈ ਹੈ, ਜੋ ਇਸ ਤੋਂ ਪਹਿਲਾਂ ਕਈ ਚਰਚਿਤ ਵੈੱਬ ਅਤੇ ਪੰਜਾਬੀ ਫ਼ਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ।

ਇਹ ਖ਼ਬਰ ਵੀ ਪੜ੍ਹੋ  ਭਿਆਨਕ ਸੜਕ ਹਾਦਸੇ 'ਚ 2 ਕਲਾਕਾਰਾਂ ਦੀ ਦਰਦਨਾਕ ਮੌਤ

ਮੋਹਾਲੀ ਅਤੇ ਚੰਡੀਗੜ੍ਹ ਆਸ-ਪਾਸ ਦੇ ਇਲਾਕਿਆਂ 'ਚ ਸ਼ੂਟ ਕੀਤੀ ਗਈ ਉਕਤ ਓਟੀਟੀ ਫ਼ਿਲਮ 'ਚ ਲੀਡ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ ਅਦਾਕਾਰਾ ਹਿਮਾਂਸ਼ੀ ਖੁਰਾਨਾ, ਜਿਨ੍ਹਾਂ ਨਾਲ ਪੰਜਾਬੀ ਅਤੇ ਹਿੰਦੀ ਸਿਨੇਮਾ ਨਾਲ ਜੁੜੇ ਕਈ ਮੰਨੇ-ਪ੍ਰਮੰਨੇ ਐਕਟਰਜ਼ ਵੀ ਮਹੱਤਵਪੂਰਨ ਅਤੇ ਸਪੋਰਟਿੰਗ ਕਿਰਦਾਰਾਂ 'ਚ ਹਨ। ਸਿਨੇਮਾ ਦੀ ਦੁਨੀਆਂ ਅਤੇ ਇਸ ਨਾਲ ਜੁੜੇ ਵੱਖ-ਵੱਖ ਪਹਿਲੂਆਂ ਦੁਆਲੇ ਕੇਂਦਰਿਤ ਕੀਤੀ ਗਈ ਇਸ ਓਟੀਟੀ ਫ਼ਿਲਮ 'ਚ ਚਕਾਚੌਂਧ ਭਰੀ ਜ਼ਿੰਦਗੀ ਦੇ ਕੁਝ ਡਾਰਕ ਤੱਥਾਂ ਨੂੰ ਵੀ ਉਜਾਗਰ ਕੀਤਾ ਜਾਵੇਗਾ, ਜਿਸ 'ਚ ਡ੍ਰਾਮੈਟਿਕ ਦੇ ਨਾਲ-ਨਾਲ ਭਾਵਨਾਤਮਕ ਰੰਗ ਵੀ ਵੇਖਣ ਨੂੰ ਮਿਲਣਗੇ।

ਇਹ ਖ਼ਬਰ ਵੀ ਪੜ੍ਹੋ - ਕੌਣ ਹੈ 'ਬਿੱਗ ਬੌਸ' ਦੇ ਇਤਿਹਾਸ ਦਾ ਸਭ ਤੋਂ ਮਹਿੰਗਾ ਮੁਕਾਬਲੇਬਾਜ਼? ਕਰੋੜਾਂ 'ਚ ਮਿਲੀ ਸੀ ਫੀਸ

ਨਿੱਜੀ ਜ਼ਿੰਦਗੀ ਅਤੇ ਰਿਸ਼ਤਿਆਂ ਨਾਲ ਜੁੜੇ ਕੁਝ ਵਿਵਾਦਾਂ ਨੂੰ ਲੈ ਕੇ ਵੀ ਚਰਚਾ ਦਾ ਕੇਂਦਰ ਬਿੰਦੂ ਬਣਦੀ ਰਹੀ ਅਦਾਕਾਰਾ ਹਿਮਾਸ਼ੀ ਖੁਰਾਣਾ ਅੱਜਕੱਲ੍ਹ ਆਪਣਾ ਪੂਰਾ ਧਿਆਨ ਆਪਣੇ ਕਰੀਅਰ 'ਤੇ ਹੀ ਫੋਕਸ ਕਰਦੀ ਨਜ਼ਰ ਆ ਰਹੀ ਹੈ। ਇਸਦਾ ਇਜ਼ਹਾਰ ਆਨ ਫਲੌਰ ਪੜਾਅ ਦਾ ਲਗਾਤਾਰ ਹਿੱਸਾ ਬਣ ਰਹੀਆਂ ਉਸ ਦੀਆਂ ਨਵੀਆਂ ਫ਼ਿਲਮਾਂ ਅਤੇ ਵੈੱਬ ਸੀਰੀਜ਼ ਵੀ ਭਲੀਭਾਂਤ ਕਰਵਾ ਰਹੀਆਂ ਹਨ, ਜਿਨ੍ਹਾਂ 'ਚ ਇੱਕ ਹੋਰ ਓਟੀਟੀ ਪ੍ਰੋਜੈਕਟ 'ਮਾਈ ਨੇਮ ਇਜ਼ ਏਕੇ 74' ਵੀ ਸ਼ੁਮਾਰ ਹੈ, ਜਿਸ ਦਾ ਨਿਰਦੇਸ਼ਨ ਮਸ਼ਹੂਰ ਫਿਲਮਕਾਰ ਅਮਰਪ੍ਰੀਤ ਜੀ. ਐੱਸ ਛਾਬੜਾ ਵੱਲੋਂ ਕੀਤਾ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


author

sunita

Content Editor

Related News