ਗਾਇਕ ਪਰਮੀਸ਼ ਵਰਮਾ ਨੇ ਆਪਣੇ ਸਰੀਰ ਨਾਲ ਕੀਤਾ ਵੱਡਾ ਖਿਲਵਾੜ, ਵਜ੍ਹਾ ਜਾਣ ਲੱਗੇਗਾ ਝਟਕਾ

Monday, Aug 05, 2024 - 05:25 PM (IST)

ਗਾਇਕ ਪਰਮੀਸ਼ ਵਰਮਾ ਨੇ ਆਪਣੇ ਸਰੀਰ ਨਾਲ ਕੀਤਾ ਵੱਡਾ ਖਿਲਵਾੜ, ਵਜ੍ਹਾ ਜਾਣ ਲੱਗੇਗਾ ਝਟਕਾ

ਜਲੰਧਰ (ਬਿਊਰੋ) : ਪੰਜਾਬੀ ਗਾਇਕ ਤੇ ਅਦਾਕਾਰ ਪਰਮੀਸ਼ ਵਰਮਾ ਇਸ ਸਮੇਂ ਆਪਣੀ ਫ਼ਿਲਮ 'ਤਬਾਹ' ਕਾਰਨ ਲਗਾਤਾਰ ਸੁਰਖ਼ੀਆਂ 'ਚ ਹਨ। ਹਾਲ ਹੀ 'ਚ ਪਰਮੀਸ਼ ਦੀ ਇਸ ਫ਼ਿਲਮ ਦਾ ਸ਼ਾਨਦਾਰ ਟੀਜ਼ਰ ਰਿਲੀਜ਼ ਹੋਇਆ ਹੈ, ਜਿਸ ਨੂੰ ਪ੍ਰਸ਼ੰਸਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। ਟੀਜ਼ਰ 'ਚ ਇੱਕ ਪ੍ਰੇਮੀ ਦੀ ਪਿਆਰ 'ਚ ਹੁੰਦੇ ਸਮੇਂ ਦੇ ਦੁੱਖ-ਸੁੱਖ ਨੂੰ ਬਿਆਨ ਕੀਤਾ ਗਿਆ ਹੈ। ਟੀਜ਼ਰ ਦੇ ਇੱਕ ਸੀਨ ਨੇ ਸਭ ਦਾ ਧਿਆਨ ਖਿੱਚਿਆ, ਜਿਸ ਤੋਂ ਬਾਅਦ ਪ੍ਰਸ਼ੰਸਕਾਂ ਦੇ ਦਿਮਾਗਾਂ 'ਚ ਲਗਾਤਾਰ ਸਵਾਲ ਉੱਠ ਰਹੇ ਹਨ। ਦਰਅਸਲ, ਸਾਂਝੇ ਕੀਤੇ ਗਏ ਟੀਜ਼ਰ 'ਚ ਇੱਕ ਸੀਨ 'ਚ ਪਰਮੀਸ਼ ਵਰਮਾ ਦਾ ਢਿੱਡ ਦਿਖਾਇਆ ਗਿਆ ਹੈ। ਕੀ ਤੁਹਾਨੂੰ ਪਤਾ ਹੈ ਕਿ ਇਸ ਢਿੱਡ ਨੂੰ ਵਧਾਉਣ ਲਈ ਅਦਾਕਾਰ ਪਰਮੀਸ਼ ਵਰਮਾ ਨੇ ਆਪਣੇ ਸਰੀਰ ਨਾਲ ਕਿੰਨਾ ਖਿਲਵਾੜ ਕੀਤਾ ਸੀ। ਰਿਪੋਰਟਾਂ ਮੁਤਾਬਕ ਪਰਮੀਸ਼ ਵਰਮਾ ਨੇ ਆਪਣੀ ਇਸ ਫ਼ਿਲਮ ਲਈ 35 ਕਿਲੋ ਭਾਰ ਵਧਾਇਆ ਸੀ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਦੀਪਿਕਾ ਪਾਦੂਕੋਣ ਨੇ ਦਿੱਤਾ ਪੁੱਤਰ ਨੂੰ ਜਨਮ! ਹਸਪਤਾਲ ਤੋਂ ਵਾਇਰਲ ਹੋਈ ਤਸਵੀਰ

ਹਾਲ ਹੀ 'ਚ ਪਰਮੀਸ਼ ਵਰਮਾ ਨੇ ਇਸ ਫ਼ਿਲਮ ਬਾਰੇ ਆਪਣੀ ਭਾਵਨਾ ਵੀ ਸਾਂਝੀ ਕੀਤੀ ਸੀ ਅਤੇ ਦੱਸਿਆ ਸੀ ਕਿ ਉਨ੍ਹਾਂ ਲਈ ਇਹ ਸਰੀਰ ਤਬਦੀਲੀ ਲਿਆਉਣੀ ਕਿੰਨੀ ਮੁਸ਼ਕਿਲ ਸੀ। ਆਪਣੀ ਸਾਂਝੀ ਕੀਤੀ ਗਈ ਪੋਸਟ ਦੌਰਾਨ ਅਦਾਕਾਰ ਲਿਖਦੇ ਹਨ, ''ਫ਼ਿਲਮ 'ਤਬਾਹ' ਦੀ ਯਾਤਰਾ ਚਾਹੇ ਚੁਣੌਤੀਪੂਰਨ ਸੀ ਪਰ ਸੰਪੂਰਨ ਰਹੀ ਹੈ। ਸਰੀਰਕ ਅਤੇ ਸਿਰਜਣਾਤਮਕ ਤੌਰ 'ਤੇ ਅਣਥੱਕ ਮਿਹਨਤ ਕੀਤੀ ਹੈ। ਸਰੀਰਕ ਪਰਿਵਰਤਨ ਇਸ ਦਾ ਇੱਕ ਛੋਟਾ ਜਿਹਾ ਹਿੱਸਾ ਸੀ ਪਰ ਹਰ ਵੇਰਵਿਆਂ 'ਤੇ ਬਹੁਤ ਧਿਆਨ ਦਿੱਤਾ ਗਿਆ, ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਤਬਾਹ ਤੁਹਾਡੇ ਸੰਗ ਪੇਸ਼ ਕਰਨ ਲੱਗਾ ਹਾਂ। ਮੈਨੂੰ ਯਕੀਨ ਹੈ ਕਿ ਮੇਰੇ ਦਿਲ ਦਾ ਇਹ ਟੁਕੜਾ ਤੁਹਾਡੇ ਦਿਲ 'ਚ ਇੱਕ ਰਸਤਾ ਲੱਭ ਲਵੇਗਾ। ਪ੍ਰਕਿਰਿਆ 'ਚ ਕੰਮ...P.S ਕਬੀਰ ਸਿੰਘ ਨਹੀਂ ਹੈ।" ਇਸ ਕੈਪਸ਼ਨ ਨਾਲ ਗਾਇਕ ਦੇ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ, ਜਿਸ 'ਚ ਇੱਕ ਪਾਸੇ ਗਾਇਕ ਕਾਫੀ ਮੋਟੇ ਅਤੇ ਦੂਜੇ ਪਾਸੇ ਕਾਫੀ ਫਿੱਟ ਨਜ਼ਰ ਆ ਰਹੇ ਸਨ।  

ਇਹ ਖ਼ਬਰ ਵੀ ਪੜ੍ਹੋ - ਸਾਰਾ ਗੁਰਪਾਲ ਦੀ ਇਸ ਹਰਕਤ ਨੂੰ ਵੇਖ ਲੋਕਾਂ ਸ਼ਰੇਆਮ ਕੱਢੀਆਂ ਗਾਲਾਂ, ਕਿਹਾ- ਇਹਦੀ ਜਾਂਚ ਕਰਵਾਓ...

'ਪਰਮੀਸ਼ ਵਰਮਾ ਫਿਲਮਜ਼' ਦੇ ਬੈਨਰ ਅਧੀਨ ਪੇਸ਼ ਕੀਤੀ ਜਾ ਰਹੀ ਇਸ ਫ਼ਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਪਰਮੀਸ਼ ਵਰਮਾ ਨੇ ਖੁਦ ਕੀਤਾ ਹੈ। ਇਸ ਫ਼ਿਲਮ ਦਾ ਲੇਖਨ ਗੁਰਜਿੰਦ ਮਾਨ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ ਅਦਾਕਾਰ ਅਤੇ ਲੇਖਕ ਦੇ ਤੌਰ 'ਤੇ ਕਈ ਵੱਡੀਆਂ ਫ਼ਿਲਮਾਂ ਦਾ ਹਿੱਸਾ ਰਹੇ ਹਨ, ਜਿਨ੍ਹਾਂ 'ਚ 'ਯਾਰ ਅਣਮੁੱਲੇ ਰਿਟਰਨਜ਼', 'ਪੰਜਾਬ ਸਿੰਘ', 'ਵਨਸ ਓਪਾਨ ਏ ਟਾਈਮ ਇਨ ਅੰਮ੍ਰਿਤਸਰ' ਆਦਿ ਸ਼ਾਮਲ ਹਨ। ਪਰਮੀਸ਼ ਵਰਮਾ ਅਤੇ ਵਾਮਿਕਾ ਗੱਬੀ ਸਟਾਰਰ ਇਹ ਫ਼ਿਲਮ ਇਸ ਸਾਲ 18 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਸਾਲ 2019 'ਚ ਆਈ ਫ਼ਿਲਮ 'ਦਿਲ ਦੀਆਂ ਗੱਲਾਂ' ਤੋਂ ਬਾਅਦ ਵਾਮਿਕਾ ਗੱਬੀ ਅਤੇ ਪਰਮੀਸ਼ ਵਰਮਾ ਦੀ ਇਕੱਠਿਆਂ ਇਹ ਦੂਸਰੀ ਫ਼ਿਲਮ ਹੈ, ਜਿਸ ਦੁਆਰਾ ਇਹ ਸ਼ਾਨਦਾਰ ਸਕਰੀਨ ਜੋੜੀ 4 ਸਾਲ ਬਾਅਦ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News