ਗੁਰਦਾਸ ਮਾਨ ਦਾ ਦੇਸ਼ ਪ੍ਰਤੀ ਜਾਗਿਆ ਪਿਆਰ, ਕਿਹਾ- ਜੋ ਦੇਸ਼ ਦਾ ਨਹੀਂ ਹੋ ਸਕਦਾ, ਉਹ...

Friday, Oct 11, 2024 - 10:04 AM (IST)

ਐਂਟਰਟੇਨਮੈਂਟ ਡੈਸਕ - ਪੰਜਾਬੀ ਗਾਇਕ ਤੇ ਅਦਾਕਾਰ ਗੁਰਦਾਸ ਮਾਨ ਇਨ੍ਹੀਂ ਦਿਨੀਂ ਵਿਦੇਸ਼ 'ਚ ਲਾਈਵ ਸ਼ੋਅ ਕਰ ਰਹੇ ਹਨ। ਉਨ੍ਹਾਂ ਦੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਹਨ। ਅੱਜ ਅਸੀਂ ਤੁਹਾਨੂੰ ਗੁਰਦਾਸ ਮਾਨ ਦਾ ਇੱਕ ਅਜਿਹਾ ਵੀਡੀਓ ਵਿਖਾਉਣ ਜਾ ਰਹੇ ਹਾਂ, ਜਿਸ 'ਚ ਉਹ ਦੇਸ਼ ਵਿਰੋਧੀਆਂ ਦੀ ਗੱਲ ਕਰਦੇ ਹੋਏ ਨਜ਼ਰ ਆ ਰਹੇ ਹਨ ਕਿ ਕਈ ਲੋਕ ਨੈਸ਼ਨਲ ਐਂਥਮ ‘ਤੇ ਖੜ੍ਹੇ ਨਹੀਂ ਹੁੰਦੇ ਅਤੇ ਤਿਰੰਗੇ ਦਾ ਵੀ ਸਨਮਾਨ ਨਹੀਂ ਕਰਦੇ।

ਇਹ ਖ਼ਬਰ ਵੀ ਪੜ੍ਹੋ -  ਦਿਲਜੀਤ ਦੇ ਨਾਂ 'ਤੇ ਲੱਖਾਂ-ਕਰੋੜਾਂ ਦਾ ਘਪਲਾ, ਕਈ ਖਿਡਾਰੀਆਂ ਦੇ ਨਾਂ ਵੀ ਨੇ ਸ਼ਾਮਲ

ਗੁਰਦਾਸ ਮਾਨ ਨੇ ਕਿਹਾ ਕਿ ਜਿਹੜਾ ਆਪਣੇ ਦੇਸ਼ ਦਾ ਨਹੀਂ ਹੋ ਸਕਦਾ, ਉਹ ਕਿਸੇ ਦਾ ਨਹੀਂ ਹੋ ਸਕਦਾ। ਗੁਰਦਾਸ ਮਾਨ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫ਼ੀ ਵਾਇਰਲ ਹੋ ਰਿਹਾ ਹੈ ਅਤੇ ਕਈ ਲੋਕ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਰਤਨ ਟਾਟਾ ਦੀ ਮੌਤ ਨਾਲ ਟੁੱਟਿਆ ਗੁਰਪ੍ਰੀਤ ਘੁੱਗੀ, ਕਿਹਾ- ਇਹ ਕੌਮ ਲਈ ਬਹੁਤ ਵੱਡਾ ਘਾਟਾ

ਗੁਰਦਾਸ ਮਾਨ ਦੇਸ਼ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਅਕਸਰ ਕਰਦੇ ਰਹਿੰਦੇ ਹਨ। ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਗੀਤ ‘ਲੱਖ ਪ੍ਰਦੇਸੀ ਹੋਈਏ’ ਵੀ ਰਿਲੀਜ਼ ਹੋਇਆ ਸੀ। ਇਸ ਗੀਤ ‘ਚ ਉਨ੍ਹਾਂ ਨੇ ਦੇਸ਼ ਪ੍ਰਤੀ ਪ੍ਰੇਮ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਸੀ ਭਾਵੇਂ ਆਪਾਂ ਲੱਖ ਪ੍ਰਦੇਸਾਂ ‘ਚ ਵੱਸ ਜਾਈਏ, ਪਰ ਉੱਥੇ ਜਾ ਕੇ ਕਦੇ ਵੀ ਆਪਣੇ ਮੁਲਕ ਨੂੰ ਭੰਡਣਾਂ ਨਹੀਂ ਚਾਹੀਦਾ। ਇਸ ਤੋਂ ਇਲਾਵਾ ਉਨ੍ਹਾਂ ਨੇ ਦੇਸ਼ ਦੀ ਉਸਤਤ ‘ਚ ਇੱਕ ਹੋਰ ਗੀਤ ਵੀ ਗਾਇਆ ਸੀ, 'ਮੇਰਾ ਦੇਸ਼ ਮੇਰੇ ਦਿਲਦਾਰਾਂ ਦਾ, ਰਿਸ਼ੀਆਂ ਮੁਨੀਆਂ ਅਵਤਾਰਾਂ ਦਾ।' ਗੁਰਦਾਸ ਮਾਨ ਆਪਣੇ ਗੀਤਾਂ ਰਾਹੀਂ ਹਮੇਸ਼ਾ ਹੀ ਸਮਾਜ ਨੂੰ ਸੇਧ ਦੇਣ ਦੀ ਕੋਸ਼ਿਸ਼ ਕਰਦੇ ਹਨ ਅਤੇ ਉਨ੍ਹਾਂ ਦੇ ਗੀਤਾਂ ‘ਚ ਕੋਈ ਨਾ ਕੋਈ ਸੁਨੇਹਾ ਛਿਪਿਆ ਹੁੰਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ


sunita

Content Editor

Related News