ਗਿੱਪੀ ਗਰੇਵਾਲ ਨੇ ਖਰੀਦੀ ਲੈਂਬਰਗਿਨੀ ਕਾਰ, ਪਰਿਵਾਰ ਨਾਲ ਗੁਰੂ ਘਰ ਜਾ ਕੇ ਕੀਤਾ ਸ਼ੁਕਰਾਨਾ

Friday, Aug 25, 2023 - 11:02 AM (IST)

ਗਿੱਪੀ ਗਰੇਵਾਲ ਨੇ ਖਰੀਦੀ ਲੈਂਬਰਗਿਨੀ ਕਾਰ, ਪਰਿਵਾਰ ਨਾਲ ਗੁਰੂ ਘਰ ਜਾ ਕੇ ਕੀਤਾ ਸ਼ੁਕਰਾਨਾ

ਜਲੰਧਰ (ਬਿਊਰੋ) -  ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਨੇ ਹਾਲ ਹੀ 'ਚ ਇਕ ਕਾਰ ਖਰੀਦੀ ਹੈ, ਜਿਸ ਦੀ ਚਰਚਾ ਹਰ ਪਾਸੇ ਹੋਣੀ ਸ਼ੁਰੂ ਹੋ ਗਈ ਹੈ। ਜੀ ਹਾਂ, ਗਿੱਪੀ ਗਰੇਵਾਲ ਨੇ ਨਵੀਂ ਲੈਂਬਰਗਿਨੀ ਕਾਰ ਖਰੀਦੀ ਹੈ। ਇਸ ਤੋਂ ਬਾਅਦ ਗਿੱਪੀ ਨੇ ਗੁਰੂ ਘਰ ਜਾ ਕੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਵੀ ਕੀਤਾ। 

ਦੱਸ ਦਈਏ ਕਿ ਹਾਲ ਹੀ 'ਚ ਗਿੱਪੀ ਗਰੇਵਾਲ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਹ ਪੀਲੇ ਰੰਗ ਦੀ ਲੈਂਬਰਗਿਨੀ ਕਾਰ ਨਾਲ ਪਤਨੀ ਤੇ ਮਾਂ ਨਾਲ ਗੁਰੂ ਘਰ ਅੱਗੇ ਖੜ੍ਹੇ ਨਜ਼ਰ ਆ ਰਹੇ ਹਨ। ਇਸ ਦੌਰਾਨ ਗਿੱਪੀ ਦੇ ਚਿਹਰੇ 'ਤੇ ਇਕ ਵੱਖਰੀ ਹੀ ਖੁਸ਼ੀ ਵੇਖਣ ਨੂੰ ਮਿਲ ਰਹੀ ਹੈ।

PunjabKesari

ਇਸ ਵੀਡੀਓ ਨੂੰ ਸਾਂਝਾ ਕਰਦਿਆ ਗਿੱਪੀ ਨੇ ਲਿਖਿਆ ਹੈ, ''ਵਾਹਿਗੁਰੂ ਜੀ ਤੇਰਾ ਸ਼ੁਕਰ ਹੈ।'' ਇਸ ਵੀਡੀਓ 'ਚ ਗਿੱਪੀ ਨੇ ਆਪਣੀ ਲੈਂਬਰਗਿਨੀ ਕਾਰ ਦੀ ਅੰਦਰਲੀ ਲੁੱਕ ਵੀ ਵਿਖਾਈ ਹੈ।

PunjabKesari

ਗਿੱਪੀ ਗਰੇਵਾਲ ਨੇ ਜਿਵੇਂ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਇਹ ਜਾਣਕਾਰੀ ਸਾਂਝੀ ਕੀਤੀ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਕਈ ਕਲਾਕਾਰ ਵੀ ਉਨ੍ਹਾਂ ਨੂੰ ਵਧਾਈਆਂ ਦੇ ਰਹੇ ਹਨ।

PunjabKesari
ਦੱਸਣਯੋਗ ਹੈ ਕਿ ਗਿੱਪੀ ਗਰੇਵਾਲ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਕੈਰੀ ਆਨ ਜੱਟਾਂ 3' ਨੂੰ ਲੈ ਕੇ ਪੱਬਾਂ ਭਾਰ ਹਨ। ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਇਸ ਫ਼ਿਲਮ ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਫ਼ਿਲਮ ਦੀ ਅਪਾਰ ਸਫ਼ਲਤਾ ਨੂੰ ਵੇਖਦੇ ਹੋਏ ਗਿੱਪੀ ਨੇ ਗੁਰੂ ਮਹਾਰਾਜ ਜੀ ਦੀ ਫੇਰੀ ਵੀ ਪਵਾਈ ਸੀ। ਉਨ੍ਹਾਂ ਨੇ 3 ਦਿਨਾਂ ਲਈ ਸ੍ਰੀ ਅਖੰਡ ਪਾਠ ਵੀ ਰਖਵਾਇਆ ਸੀ ਅਤੇ ਤੀਸਰੇ ਦਿਨ ਭੋਗ ਪਾਏ ਗਏ ਸਨ। ਇਸ ਦੌਰਾਨ ਉਨ੍ਹਾਂ ਦੇ ਫ਼ਿਲਮੀ ਸੱਜਣ ਵੀ ਪਹੁੰਚੇ ਸਨ। 

PunjabKesari

ਗਿੱਪੀ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਪੁੱਤਰ ਸ਼ਿੰਦਾ ਗਰੇਵਾਲ ਨਾਲ ਫ਼ਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 'ਚ ਨਜ਼ਰ ਆਉਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਬੀਤੇ ਦਿਨੀਂ ਆਪਣੀ ਨਵੀਂ ਫ਼ਿਲਮ ਦਾ ਐਲਾਨ ਵੀ ਕੀਤਾ ਸੀ, ਜਿਸ 'ਚ ਉਨ੍ਹਾਂ ਨਾਲ ਸੰਜੇ ਦੱਤ ਵੀ ਨਜ਼ਰ ਆਉਣਗੇ। 'ਸ਼ੇਰਾਂ ਦੀ ਕੌਮ ਪੰਜਾਬੀ' ਟਾਈਟਲ ਵਾਲੀ ਇਸ ਫ਼ਿਲਮ ਨੂੰ ਲੈ ਕੇ ਫੈਨਜ਼ ਵੀ ਬਹੁਤ ਉਤਸ਼ਿਹਤ ਹਨ। 

PunjabKesari


author

sunita

Content Editor

Related News