ਗਾਇਕ ਅਮਰਿੰਦਰ ਗਿੱਲ ਦੋ ਕੁੜੀਆਂ ਦੇ ਚੱਕਰ ''ਚ ਫਸੇ

Thursday, Oct 03, 2024 - 02:24 PM (IST)

ਗਾਇਕ ਅਮਰਿੰਦਰ ਗਿੱਲ ਦੋ ਕੁੜੀਆਂ ਦੇ ਚੱਕਰ ''ਚ ਫਸੇ

ਐਂਟਰਟੇਨਮੈਂਟ ਡੈਸਕ : ਪੰਜਾਬੀ ਸਿਨੇਮਾ ਦੇ ਸ਼ਾਨਦਾਰ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਅਜਿਹੇ ਕਲਾਕਾਰ ਹਨ, ਜੋ ਬਿਨ੍ਹਾਂ ਸ਼ੋਰ-ਸ਼ਰਾਬਾ ਕੀਤੇ ਆਪਣੀਆਂ ਫ਼ਿਲਮਾਂ ਫ਼ਿਲਮੀ ਪਰਦੇ 'ਤੇ ਲੈ ਆਉਂਦੇ ਹਨ। ਇਸੇ ਤਰ੍ਹਾਂ ਹੁਣ ਗਾਇਕ ਆਪਣੀ ਨਵੀਂ ਪੰਜਾਬੀ ਫ਼ਿਲਮ 'ਮਿੱਤਰਾਂ ਦਾ ਚੱਲਿਆ ਟਰੱਕ ਨੀਂ' ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ। 11 ਅਕਤੂਬਰ ਨੂੰ ਵੱਡੇ ਪੱਧਰ 'ਤੇ ਰਿਲੀਜ਼ ਹੋਣ ਜਾ ਰਹੀ ਫ਼ਿਲਮ ਦਾ ਹਾਲ ਹੀ 'ਚ ਟ੍ਰੇਲਰ ਰਿਲੀਜ਼ ਕੀਤਾ ਗਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ ਕੰਗਨਾ ਦੇ ਬਿਆਨ 'ਤੇ ਮੁੜ ਗਰਮਾਈ ਪੰਜਾਬ ਦੀ ਸਿਆਸਤ, ਕਰ ਰਹੇ ਅਜਿਹੀ ਮੰਗ

ਫ਼ਿਲਮ 'ਮਿੱਤਰਾਂ ਦਾ ਚੱਲਿਆ ਟਰੱਕ ਨੀਂ' ਟਰੱਕ ਡਰਾਇਵਰਾਂ ਦੀ ਜ਼ਿੰਦਗੀ ਦੇ ਕਈ ਅਣਦੇਖੇ ਪੱਖਾਂ ਨੂੰ ਬਿਆਨ ਕਰਦੀ ਨਜ਼ਰ ਆਵੇਗੀ। ਇਸ ਦੌਰਾਨ ਜੇਕਰ ਟ੍ਰੇਲਰ ਦੀ ਗੱਲ ਕਰੀਏ ਤਾਂ ਫ਼ਿਲਮ 'ਚ ਅਮਰਿੰਦਰ ਜਿੱਥੇ ਇੱਕ ਪਾਸੇ ਇੱਕ ਕੁੜੀ (ਸੁਨੰਦਾ ਸ਼ਰਮਾ) ਨੂੰ ਪਿਆਰ ਕਰਦਾ ਹੈ ਅਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ, ਉੱਥੇ ਹੀ ਦੂਜੇ ਪਾਸੇ ਗਾਇਕ ਦਾ ਇੱਕ ਬੰਗਾਲੀ ਕੁੜੀ (ਸਯਾਨੀ ਗੁਪਤਾ) ਨਾਲ ਵਿਆਹ ਹੋ ਜਾਂਦਾ ਹੈ। ਟ੍ਰੇਲਰ 'ਚ ਟਵਿੱਸਟ ਉਦੋਂ ਆਉਂਦਾ ਹੈ ਜਦੋਂ ਬੰਗਾਲੀ ਕੁੜੀ ਦੀ ਸਭ ਨਾਲ ਜਾਣ-ਪਛਾਣ ਪਤਨੀ ਵਜੋਂ ਨਹੀਂ ਸਗੋਂ ਘਰ 'ਚ ਕੰਮ ਕਰਨ ਵਾਲੀ ਵਜੋਂ ਕਰਵਾਉਂਦਾ ਹੈ। ਫ਼ਿਲਮ ਦੇ ਡਾਇਲਾਗ ਕਾਫੀ ਹਾਸੋ-ਹੀਣੇ ਹਨ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!

ਅਮਰਿੰਦਰ ਗਿੱਲ, ਸੁਨੰਦਾ ਸ਼ਰਮਾ ਅਤੇ ਸਯਾਨੀ ਗੁਪਤਾ ਸਟਾਰਰ ਇਸ ਫ਼ਿਲਮ ਲਈ ਪ੍ਰਸ਼ੰਸਕਾਂ ਨੂੰ ਜਿਆਦਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਹੈ। ਇਹ ਫ਼ਿਲਮ 11 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੌਰਾਨ ਜੇਕਰ ਹੋਰ ਕਾਸਟ ਦੀ ਗੱਲ ਕਰੀਏ ਤਾਂ ਇਸ ਫ਼ਿਲਮ 'ਚ ਹਰਦੀਪ ਗਿੱਲ, ਸਯਾਜੀ ਸ਼ਿੰਦੇ, ਜਰਨੈਲ ਸਿੰਘ, ਸੁੱਖੀ ਚਾਹਲ, ਦੀਦਾਰ ਗਿੱਲ, ਵਿਸ਼ਵਨਾਥ ਚੈਟਰਜੀ, ਮੋਹਿਨੀ ਤੂਰ ਵਰਗੇ ਸ਼ਾਨਦਾਰ ਕਲਾਕਾਰ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News