ਗਾਇਕ ਐਮੀ ਵਿਰਕ ਨੇ ਇੰਸਟਾ ਤੋਂ ਡਿਲੀਟ ਕੀਤੀਆਂ ਸਾਰੀਆਂ ਪੋਸਟਾਂ, ਜਾਣੋ ਕੀ ਹੈ ਕਾਰਨ
Thursday, Jan 18, 2024 - 06:11 PM (IST)
ਐਂਟਰਟੇਨਮੈਂਟ ਡੈਸਕ - ਐਮੀ ਵਿਰਕ ਇਕ ਪੰਜਾਬੀ ਗਾਇਕ ਤੇ ਅਦਾਕਾਰ ਹੈ, ਜੋ ਅੱਜ ਫ਼ਿਲਮ ਇੰਡਸਟਰੀ ਤੇ ਸੰਗੀਤ ਜਗਤ 'ਚ ਸਰਗਰਮ ਹੈ। ਉਸ ਨੂੰ ਪੰਜਾਬ ਦੇ ਸਭ ਤੋਂ ਵਧੀਆ ਗਾਇਕਾਂ ਤੇ ਅਦਾਕਾਰਾਂ 'ਚ ਸ਼ਾਮਲ ਕੀਤਾ ਜਾਂਦਾ ਹੈ। ਐਮੀ ਵਿਰਕ 'ਨਿੱਕਾ ਜ਼ੈਲਦਾਰ' ਸੀਰੀਜ਼ ਦੇ ਨਾਲ-ਨਾਲ 'ਕਿਸਮਤ' ਵਰਗੀ ਸ਼ਾਨਦਾਰ ਫ਼ਿਲਮ ਪੰਜਾਬੀ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਹਨ। ਹਾਲ ਹੀ 'ਚ ਐਮੀ ਵਿਰਕ ਨੇ ਆਪਣੇ ਇੰਸਟਾਗ੍ਰਾਮ ਤੋਂ ਆਪਣੀਆਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਹੁਣ ਐਮੀ ਵਿਰਕ ਦੇ ਇੰਸਟਾਗ੍ਰਾਮ ਸਿਰਫ ਇੱਕ ਪੋਸਟ ਨਜ਼ਰ ਆ ਰਹੀ ਹੈ, ਜੋ ਉਸ ਨੇ ਬੀਤੇ ਦਿਨੀਂ ਸ਼ੇਅਰ ਕੀਤੀ ਸੀ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਸ ਨੇ ਸ਼ਰਾਬ ਦੀ ਬੋਤਲ ਵਾਲੀ ਇਮੋਜੀ ਬਣਾਈ ਹੈ। ਇਸ ਤਸਵੀਰ 'ਤੇ ਉਸ ਦੇ ਫੈਨਜ਼ ਕੁਮੈਂਟ ਕਰਕੇ ਸਾਰੀਆਂ ਪੋਸਟਾਂ ਡਿਲੀਟ ਕਰਨ ਦੀ ਵਜ੍ਹਾ ਪੁੱਛ ਰਹੇ ਹਨ। ਉਂਝ ਐਮੀ ਵਿਰਕ ਨੇ ਇਹ ਸਾਰੀਆਂ ਪੋਸਟਾਂ ਇੰਸਟਾਗ੍ਰਾਮ ਤੋਂ ਕਿਉਂ ਡਿਲੀਟ ਕੀਤੀਆਂ, ਇਸ ਬਾਰੇ ਕੋਈ ਗੱਲ ਜਾਣਕਾਰੀ ਨਹੀਂ ਸਾਂਝੀ ਕੀਤੀ।
ਦੱਸ ਦਈਏ ਕਿ ਐਮੀ ਵਿਰਕ ਦਾ ਅਸਲ ਨਾਂ ਅਮਨਿੰਦਰਪਾਲ ਸਿੰਘ ਵਿਰਕ ਹੈ। 26 ਸਾਲਾ ਐਮੀ ਵਿਰਕ ਪਟਿਆਲਾ ਦੇ ਇਕ ਕਾਲਜ 'ਚ ਇੰਜੀਨੀਅਰ ਬਣਨ ਆਏ ਸਨ ਪਰ ਉਨ੍ਹਾਂ ਦੀ ਗਾਇਕੀ ਦੇ ਸ਼ੌਕ ਨੇ ਉਨ੍ਹਾਂ ਨੂੰ ਪੰਜਾਬ ਦਾ ਨਾਮੀ ਗਾਇਕ ਤੇ ਅਦਾਕਾਰ ਬਣਾ ਦਿੱਤਾ। ਐਮੀ ਵਿਰਕ ਨੇ ਫ਼ਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਅਮਰਿੰਦਰ ਗਿੱਲ ਨਾਲ ਆਪਣੇ ਫ਼ਿਲਮੀ ਕਰੀਅਰ ਦੀ ਸ਼ੁਰੂਆਤ ਫ਼ਿਲਮ 'ਅੰਗਰੇਜ਼' ਨਾਲ ਕੀਤੀ ਸੀ। ਇਸ ਤੋਂ ਬਾਅਦ ਐਮੀ ਵਿਰਕ ਦੀਆਂ ਇਕ ਤੋਂ ਬਾਅਦ ਇਕ ਕਈ ਸੁਪਰਹਿੱਟ ਫ਼ਿਲਮਾਂ ਰਿਲੀਜ਼ ਹੁੰਦੀਆਂ ਗਈਆਂ।
ਦੱਸਣਯੋਗ ਹੈ ਕਿ ਐਮੀ ਵਿਰਕ ਨੇ ਕਈ ਸੁਪਰਹਿੱਟ ਗੀਤਾਂ ਤੋਂ ਬਾਅਦ ਪੰਜਾਬੀ ਫ਼ਿਲਮਾਂ 'ਚ ਆਪਣੀ ਕਿਸਮਤ ਅਜ਼ਮਾਈ ਤੇ ਸ਼ੋਹਰਤ ਹਾਸਲ ਕੀਤੀ। ਪੰਜਾਬੀ ਫ਼ਿਲਮਾਂ ਦੇ ਸਦਕਾ ਐਮੀ ਵਿਰਕ ਨੇ ਬੁਲੰਦੀਆਂ ਨੂੰ ਛੂਹਇਆ। ਉਨ੍ਹਾਂ ਨੇ 'ਅੰਗਰੇਜ਼', 'ਅਰਦਾਸ', 'ਬੰਬੂਕਾਟ', 'ਮੁਕਲਾਵਾ', 'ਕਿਸਮਤ', 'ਹਰਜੀਤਾ', 'ਲੌਂਗ ਲਾਚੀ', 'ਸਤਿ ਸ੍ਰੀ ਅਕਾਲ ਇੰਗਲੈਂਡ', 'ਨਿੱਕਾ ਜ਼ੈਲਦਾਰ 2', 'ਸਾਬ੍ਹ ਬਹਾਦਰ' ਤੇ 'ਸੁਫ਼ਨਾ' ਵਰਗੀਆਂ ਫ਼ਿਲਮਾਂ 'ਚ ਬਿਹਤਰੀਨ ਅਦਾਕਾਰੀ ਨਾਲ ਸਾਰਿਆਂ ਦਾ ਦਿਲ ਜਿੱਤਿਆ। ਇਸ ਦੇ ਨਾਲ ਹੀ 'ਨਿੱਕਾ ਜ਼ੈਲਦਾਰ' ਵੀ ਲੋਕਾਂ ਨੂੰ ਖੂਬ ਪਸੰਦ ਆਈ। ਐਮੀ ਇੰਨੀਂ ਦਿਨੀਂ ਆਪਣੀ ਫ਼ਿਲਮ 'ਕੁੜੀ ਹਰਿਆਣੇ ਵੱਲ ਦੀ' ਦੀ ਸ਼ੂਟਿੰਗ 'ਚ ਬਿਜ਼ੀ ਹੈ। ਇਹ ਫ਼ਿਲਮ ਜੁਲਾਈ ਮਹੀਨੇ 'ਚ ਰਿਲੀਜ਼ ਹੋਣ ਜਾ ਰਹੀ ਹੈ। ਐਮੀ ਇਸ ਫ਼ਿਲਮ 'ਚ ਸੋਨਮ ਬਾਜਵਾ ਨਾਲ ਐਕਟਿੰਗ ਕਰਦਾ ਨਜ਼ਰ ਆਉਣ ਵਾਲਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।