ਗਾਇਕ ਐਮੀ ਵਿਰਕ ਦਾ 'ਪੱਗ' 'ਤੇ ਵੱਡਾ ਬਿਆਨ

Monday, Aug 26, 2024 - 01:16 PM (IST)

ਗਾਇਕ ਐਮੀ ਵਿਰਕ ਦਾ 'ਪੱਗ' 'ਤੇ ਵੱਡਾ ਬਿਆਨ

ਜਲੰਧਰ (ਬਿਊਰੋ) : ਪੰਜਾਬੀ ਸਿਨੇਮਾ ਦਾ ਸ਼ਾਨਦਾਰ ਗਾਇਕ-ਅਦਾਕਾਰ ਐਮੀ ਵਿਰਕ ਇਸ ਸਮੇਂ ਆਪਣੀ 2 ਬਾਲੀਵੁੱਡ ਫ਼ਿਲਮਾਂ ਨੂੰ ਲੈ ਕੇ ਲਗਾਤਾਰ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦੋਨਾਂ ਫ਼ਿਲਮਾਂ 'ਚ ਅਦਾਕਾਰ ਦੇ ਕਿਰਦਾਰ ਨੂੰ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ। ਹੁਣ ਇਸ ਸਮੇਂ ਗਾਇਕ ਆਪਣੇ ਇੱਕ ਬਿਆਨ ਕਾਰਨ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਦਰਅਸਲ, ਸ਼ੋਸ਼ਲ ਮੀਡੀਆ 'ਤੇ ਗਾਇਕ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ 'ਚ ਗਾਇਕ ਪੱਗ ਬਾਰੇ ਕਾਫੀ ਸ਼ਾਨਦਾਰ ਅਤੇ ਦਿਲ ਨੂੰ ਛੂਹ ਲੈਣ ਵਾਲੀਆਂ ਗੱਲਾਂ ਕਰਦੇ ਨਜ਼ਰੀ ਪੈ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਅਦਾਕਾਰਾ ਨੀਰੂ ਬਾਜਵਾ ਪਿੱਛੇ ਆਪਸ 'ਚ ਭਿੜੇ ਫੈਨਜ਼, ਜਾਣੋ ਕੀ ਹੈ ਮਾਮਲਾ

ਜੀ ਹਾਂ, ਗਾਇਕ ਤੋਂ ਇੱਕ ਵੀਡੀਓ 'ਚ ਪ੍ਰਸਿੱਧੀ ਜਾਂ ਪੈਸੇ ਲਈ ਪਾਨ ਮਸਾਲਾ ਵਰਗੇ ਉਤਪਾਦਾਂ ਦਾ ਸਮਰਥਨ ਕਰਨ ਬਾਰੇ ਪੁੱਛਿਆ ਗਿਆ, ਜਿਸ 'ਤੇ ਐਮੀ ਨੇ ਕਿਹਾ ਕਿ ਉਹ ਕਦੇ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਮਸ਼ਹੂਰੀ ਨਹੀਂ ਕਰਨਗੇ। ਇਸ ਤੋਂ ਇਲਾਵਾ ਗਾਇਕ ਨੇ ਪੱਗ ਬਾਰੇ ਕਿਹਾ ਕਿ ਲੋਕ ਕਹਿੰਦੇ ਹਨ ਕਿ ਤੁਸੀਂ ਪੱਗ ਨੂੰ ਦੂਰ ਤੱਕ ਲੈ ਕੇ ਗਏ ਹੋ ਪਰ ਉਹ ਲੋਕ ਗ਼ਲਤ ਸੋਚਦੇ ਹਨ। ਪੱਗ ਨੂੰ ਅਸੀਂ ਨਹੀਂ ਬਲਕਿ ਪੱਗ ਸਾਨੂੰ ਇੱਥੇ ਲੈ ਕੇ ਆਈ ਹੈ। ਪੱਗ ਦੇ ਕਾਰਨ ਮੈਂ ਬਾਲੀਵੁੱਡ 'ਚ ਹਾਂ। ਜੇਕਰ ਮੈਂ ਸਰਦਾਰ ਨਾ ਹੁੰਦਾ ਤਾਂ ਮੇਰੀ ਜਗ੍ਹਾਂ ਉਤੇ ਕੋਈ ਹੋਰ ਐਕਟਰ ਹੋਣਾ ਸੀ। ਸਾਡੇ ਤੋਂ ਵੱਡੇ ਵੱਡੇ ਐਕਟਰ ਹੈਗੇ ਹਨ। ਪੱਗ ਦੇ ਕਾਰਨ ਸਾਨੂੰ ਬਾਲੀਵੁੱਡ 'ਚ ਕੰਮ ਮਿਲਿਆ ਹੈ।

ਇਹ ਖ਼ਬਰ ਵੀ ਪੜ੍ਹੋ - ਵਿਆਹ ਦੇ 4 ਸਾਲਾਂ ਬਾਅਦ ਨੇਹਾ ਕੱਕੜ ਨੇ ਫੈਨਜ਼ ਨੂੰ ਸੁਣਾਈ ਗੁੱਡ ਨਿਊਜ਼, ਲੱਗਾ ਵਧਾਈਆਂ ਦਾ ਤਾਂਤਾ

ਵਰਕਫਰੰਟ ਦੀ ਗੱਲ ਕਰੀਏ ਤਾਂ ਐਮੀ ਵਿਰਕ ਇਸ ਸਮੇਂ ਕਾਫ਼ੀ ਫ਼ਿਲਮਾਂ ਕਾਰਨ ਛਾਏ ਹੋਏ ਹਨ, ਜਿਸ 'ਚ ਵਿੱਕੀ ਕੌਸ਼ਲ ਅਤੇ ਤ੍ਰਿਪਤੀ ਡਿਮਰੀ ਨਾਲ 'ਬੈਡ ਨਿਊਜ਼' ਅਤੇ ਅਕਸ਼ੈ ਕੁਮਾਰ, ਤਾਪਸੀ ਪੰਨੂ ਨਾਲ 'ਖੇਲ ਖੇਲ ਮੇਂ' ਸ਼ਾਮਲ ਹਨ। ਇਸ ਤੋਂ ਇਲਾਵਾ ਅਦਾਕਾਰ ਕੋਲ ਕਾਫ਼ੀ ਪੰਜਾਬੀ ਫ਼ਿਲਮਾਂ ਰਿਲੀਜ਼ ਲਈ ਤਿਆਰ ਹਨ। ਪਿਛਲੀ ਵਾਰ ਐਮੀ ਵਿਰਕ ਨੂੰ ਪੰਜਾਬੀ ਫ਼ਿਲਮ 'ਕੁੜੀ ਹਰਿਆਣੇ ਵੱਲ ਦੀ' 'ਚ ਦੇਖਿਆ ਗਿਆ ਸੀ। ਇਸ 'ਚ ਅਦਾਕਾਰ ਦੇ ਨਾਲ ਸੋਨਮ ਬਾਜਵਾ ਕਿਰਦਾਰ ਨਿਭਾਉਂਦੀ ਨਜ਼ਰ ਆਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News