ਗਾਇਕ ਅਮਰ ਸੈਂਬੀ ਨੇ ਵੀ ਲਗਵਾਈ ਕੋਰੋਨਾ ਵੈਕਸੀਨ, ਸਾਂਝੀ ਕੀਤੀ ਟੀਕਾ ਲਗਵਾਉਂਦਿਆਂ ਦੀ ਵੀਡਿਓ

Thursday, May 13, 2021 - 06:38 PM (IST)

ਗਾਇਕ ਅਮਰ ਸੈਂਬੀ ਨੇ ਵੀ ਲਗਵਾਈ ਕੋਰੋਨਾ ਵੈਕਸੀਨ, ਸਾਂਝੀ ਕੀਤੀ ਟੀਕਾ ਲਗਵਾਉਂਦਿਆਂ ਦੀ ਵੀਡਿਓ

ਚੰਡੀਗੜ੍ਹ (ਬਿਊਰੋ) -  ਪੰਜਾਬੀ ਗਾਇਕ ਅਮਰ ਸੈਂਬੀ ਨੇ ਬਹੁਤ ਥੋੜ੍ਹੇ ਸਮੇਂ 'ਚ ਪੰਜਾਬੀ ਸੰਗੀਤ ਜਗਤ 'ਚ ਖ਼ਾਸ ਪਛਾਣ ਕਾਇਮ ਕੀਤੀ ਹੈ। ਅਮਰ ਸੈਂਬੀ ਦਾ ਇਨ੍ਹੀਂ ਦਿਨੀਂ ਆਪਣੇ ਨਵੇਂ ਗੀਤ 'ਸਿੰਕਦਰ' ਨੂੰ ਲੈ ਕੇ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। ਸੋਸ਼ਲ ਮੀਡੀਆ 'ਤੇ ਸਰਗਰਮ ਰਹਿਣ ਵਾਲੇ ਗਾਇਕ ਅਮਰ ਸੈਂਬੀ ਨੇ ਆਪਣਾ ਇੱਕ ਨਵਾਂ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਪੋਸਟ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਿਹਾ ਹੈ। 

PunjabKesari

ਦਰਅਸਲ, ਅਮਰ ਸੈਂਬੀ ਨੇ ਹਾਲ ਹੀ 'ਚ ਕੋਰੋਨਾ ਵੈਕਸੀਨ ਦਾ ਟੀਕਾ ਲਗਵਾਇਆ ਹੈ, ਜਿਸ ਦੀ ਵੀਡੀਓ ਉਸ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਅਮਰ ਸੈਂਬੀ ਮੁਸਕਰਾਉਂਦੇ ਹੋਇਆ ਟੀਕਾ ਲਗਵਾਉਂਦਾ ਨਜ਼ਰ ਆ ਰਿਹਾ ਹੈ। ਇਸ ਪੋਸਟ 'ਤੇ ਪੰਜਾਬੀ ਕਲਾਕਾਰ ਅਤੇ ਪ੍ਰਸ਼ੰਸਕ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Amar Sehmbi (@iamamarsehmbiofficial)

ਦੱਸ ਦਈਏ ਕਈ ਪੰਜਾਬੀ ਕਲਾਕਾਰ ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਲੈ ਚੁੱਕੇ ਹਨ। ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ ਕਾਫ਼ੀ ਖ਼ਤਰਨਾਕ ਸਾਬਿਤ ਹੋ ਰਹੀ ਹੈ। ਕੋਰੋਨਾ ਦੀ ਦੂਜੀ ਲਹਿਰ ਨੇ ਬਹੁਤ ਜ਼ਿਆਦਾ ਤਬਾਹੀ ਮਚਾਈ ਹੋਈ ਹੈ, ਜਿਸ ਕਾਰਨ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਦਿਨੋਂ-ਦਿਨ ਵਧਦੀ ਜਾ ਰਹੀ ਹੈ। 

ਜੇ ਗੱਲ ਕਰੀਏ 'ਵਾਇਸ ਆਫ਼ ਪੰਜਾਬ' ਸੀਜ਼ਨ 7 ਦੇ ਵਿਜੇਤਾ ਰਹੇ ਗਾਇਕ ਅਮਰ ਸੈਂਬੀ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੰਜਾਬੀ ਮਿਊਜ਼ਿਕ ਜਗਤ ਨੂੰ ਦੇ ਰਿਹਾ ਹੈ। ਉਹ 'ਗੱਲ ਕਰਕੇ ਵੇਖੀ', 'ਅਣਖੀ', 'ਰੰਮ ਤੇ ਰਜਾਈ', 'ਮੁੰਡਾ ਸੋਹਣਾ ਜਿਹਾ', 'ਗੋਲਡ ਦੀ ਜੁੱਤੀ' ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕਾ ਹੈ।  

 
 
 
 
 
 
 
 
 
 
 
 
 
 
 
 

A post shared by Amar Sehmbi (@iamamarsehmbiofficial)


ਨੋਟ - ਅਮਰ ਸੈਂਬੀ ਦੀ ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News