ਅਫਸਾਨਾ ਖ਼ਾਨ ਨੂੰ ਵਿਆਹ ਦੀ ਪਹਿਲੀ ਵਰ੍ਹੇਗੰਢ ''ਤੇ ਪਤੀ ਸਾਜ਼ ਨੇ ਦਿੱਤਾ ਖ਼ਾਸ ਸਰਪ੍ਰਾਈਜ਼ (ਵੀਡੀਓ)

02/20/2023 1:44:36 PM

ਜਲੰਧਰ (ਬਿਊਰੋ) : ਗਾਇਕਾ ਅਫਸਾਨਾ ਖ਼ਾਨ ਨੇ ਬੀਤੇ ਦਿਨੀਂ ਯਾਨੀਕਿ 19 ਫਰਵਰੀ ਨੂੰ ਵਿਆਹ ਦੀ ਪਹਿਲੀ ਵਰ੍ਹੇਗੰਢ ਮਨਾਈ। ਇਸ ਮੌਕੇ ਗਾਇਕਾ ਕੇ ਆਪਣੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ, ਜਿਨ੍ਹਾਂ 'ਤੇ ਫੈਨਜ਼ ਨੇ ਖੂਬ ਪਿਆਰ ਦੀ ਵਰਖਾ ਕੀਤੀ।

ਇਸ ਦੇ ਨਾਲ ਹੀ ਅਫਸਾਨਾ ਨੇ ਪਤੀ ਸਾਜ਼ ਨਾਲ ਵਿਆਹ ਦੀ ਵਰ੍ਹੇਗੰਢ ਵੀ ਮਨਾਈ। ਇਸ ਮੌਕੇ ਅਫਸਾਨਾ ਨੂੰ ਸਾਜ਼ ਨੇ ਸਰਪ੍ਰਾਈਜ਼ ਪਾਰਟੀ ਵੀ ਦਿੱਤੀ, ਜਿਸ ਦੀ ਵੀਡੀਓ ਉਸ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ। ਇਸ ਵੀਡੀਓ 'ਚ ਅਫਸਾਨਾ ਆਪਣੇ ਪਤੀ ਨਾਲ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੀ ਹੈ।

PunjabKesari

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਅਫਸਾਨਾ ਨੇ ਕੈਪਸ਼ਨ 'ਚ ਲਿਖਿਆ, ''ਖਾਮੋਸ਼ ਹਮਾਰੇ ਹੋਠੋਂ ਕੋ ਤੁਮਨੇ ਹਸਾਇਆ, ਹਮ ਤੋ ਤਨਹਾ ਚਲਤੇ ਥੇ ਸੁਖੀ ਜ਼ਿੰਦਗੀ ਕੀ ਉਸ ਰਾਹੋਂ ਪਰ, ਜਿਸੇ ਤੁਮਨੇ ਆ ਕਰ ਪਿਅਰ ਕੇ ਫੂਲੋਂ ਸੇ ਸਜਾਇਆ। ਵਿਆਹ ਦੀ ਵਰ੍ਹੇਗੰਢ ਮੁਬਾਰਕ ਮੇਰੇ ਪਤੀ।''

PunjabKesari

ਦੱਸਣਯੋਗ ਹੈ ਕਿ ਅਫਸਾਨਾ ਖ਼ਾਨ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ 'ਚੋਂ ਇੱਕ ਹੈ। ਉਸ ਨੇ ਆਪਣੇ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਹੁਣ ਤੱਕ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ।

PunjabKesari

ਉਸ ਦੇ ਹਿੱਟ ਗੀਤਾਂ ਦੀ ਲਿਸਟ ਕਾਫ਼ੀ ਲੰਬੀ ਹੈ। 'ਯਾਰ ਮੇਰਾ ਤਿਤਲੀਆ ਵਰਗਾ' ਅਫਸਾਨਾ ਦੇ ਕਰੀਅਰ ਦਾ ਬੈਸਟ ਗਾਣਾ ਮੰਨਿਆ ਗਿਆ ਹੈ।

PunjabKesari

ਇਸ ਦੇ ਨਾਲ ਹੀ ਅਫਸਾਨਾ ਖ਼ਾਨ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਸਰਗਰਮ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫੈਨਜ਼ ਨਾਲ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

PunjabKesari

PunjabKesari

PunjabKesari

PunjabKesari

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


sunita

Content Editor

Related News