ਪੰਜਾਬੀ ਸੰਗੀਤ ਜਗਤ ''ਚ ਸੋਗ ਦੀ ਲਹਿਰ, ਲੋਕ ਗਾਇਕਾ ਮੋਹਣੀ ਰਸੀਲਾ ਦਾ ਦੇਹਾਂਤ
Friday, May 30, 2025 - 05:47 PM (IST)

ਐਂਟਰਟੇਨਮੈਂਟ ਡੈਸਕ- ਪੰਜਾਬੀ ਲੋਕ ਸੰਗੀਤ ਦੀ ਮਸ਼ਹੂਰ ਗਾਇਕਾ ਮੋਹਣੀ ਰਸੀਲਾ ਦਾ ਦਿਹਾਂਤ ਹੋ ਗਿਆ ਹੈ। ਮੋਹਣੀ ਰਸੀਲਾ, ਰਸ਼ਪਾਲ ਰਸੀਲਾ ਦੀ ਪਤਨੀ ਸਨ। ਮੋਹਣੀ ਰਸੀਲਾ ਦੇ ਦੇਹਾਂਤ ਦੀ ਖ਼ਬਰ ਨੇ ਪੂਰੇ ਸੰਗੀਤ ਜਗਤ ਨੂੰ ਝੰਝੋੜ ਕੇ ਰੱਖ ਦਿੱਤਾ ਹੈ। ਸੰਗੀਤਕਾਰਾਂ, ਰਿਸ਼ਤੇਦਾਰਾਂ ਅਤੇ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ਸੋਗ ਭਰੇ ਸ਼ਬਦਾਂ 'ਚ ਉਨ੍ਹਾਂ ਨੂੰ ਅਖੀਰਲੀ ਵਿਦਾਈ ਦਿੱਤੀ ਜਾ ਰਹੀ ਹੈ। ਮੋਹਣੀ ਰਸੀਲਾ ਦੇ ਗੀਤ ਘਰੇਲੂ ਰਿਸ਼ਤਿਆਂ, ਮੋਹ-ਮਮਤਾ, ਵਿਆਹੁਤਾ ਜੀਵਨ ਤੇ ਲੋਕ ਰਸਮ-ਰਿਵਾਜਾਂ ਨੂੰ ਪੇਸ਼ ਕਰਦੇ ਰਹੇ।
ਮੋਹਣੀ ਰਸੀਲਾ ਦੇ ਗੀਤ ਕੋਰਾ ਕੁਜਾ, ਛੱਡ ਗੱਲ ਮੰਗਣੀ ਦੀ, ਦਾਜ ਬਿਨਾ ਭੈਣ ਛੱਡਤੀ, ਮੈਂ ਅੱਗੇ ਪਿੱਛੇ ਲੱਭਦੀ ਫਿਰਾਂ, ਲੋਹੜੀ ਵੰਡਣੀ, ਨੱਚਦੀ ਦੇ ਮੋਚ ਪੈ ਗਈ, ਕੁੜੀ ਚੰਨ ਵਰਗੀ ਮੁਟਿਆਰ ਅੱਜ ਵੀ ਰੈਡੀਓ, ਯੂਟਿਊਬ ਤੇ ਵਿਸ਼ੇਸ਼ ਤਿਉਹਾਰਾਂ ਦੌਰਾਨ ਵਜਦੇ ਹਨ।