ਪਰਮੀਤ ਸੇਠੀ, ਅੰਗਦ ਹਸੀਜਾ ਅਤੇ ਕਰਨ ਮਹਿਰਾ ਦਾ ਪੰਜਾਬੀ ਕਨੈਕਸ਼ਨ
Friday, Feb 26, 2021 - 05:17 PM (IST)
ਮੁੰਬਈ: ਜ਼ੀ ਪੰਜਾਬੀ ਆਪਣੀ ਸ਼ੁਰੂਆਤ ਤੋਂ ਲੈ ਕੇ ਹਮੇਸ਼ਾਂ ਹੀ ਟ੍ਰੈਂਡਸੈਸਟਰ ਰਿਹਾ ਹੈ, ਪਹਿਲਾਂ ਪੰਜਾਬੀ ਜੀ.ਈ.ਸੀ. ਚੈਨਲ ਬਣਨ ਤੋਂ ਲੈ ਕੇ ਖੇਤਰੀ ਤੌਰ 'ਤੇ ਵਧੀਆ ਕੰਮ ਦੇ ਮੌਕੇ ਪੈਦਾ ਕਰਕੇ ਪੰਜਾਬ ਛੱਡ ਰਹੇ ਪੰਜਾਬੀ ਕਲਾਕਾਰਾਂ ਦੇ ਰਸਤੇ ਨੂੰ ਬਦਲਣ ਤੱਕ। ਕਲਾਕਾਰਾਂ ਦਾ ਆਪਣੇ ਖੇਤਰਾਂ ਨੂੰ ਮੁੰਬਈ ਜਾਣ ਲਈ ਛੱਡਣਾ ਕੋਈ ਨਵੀਂ ਗੱਲ ਨਹੀਂ ਹੈ, ਹਾਲਾਂਕਿ, ਜ਼ੀ ਪੰਜਾਬੀ ਨੇ ਟੀਵੀ ਸਕ੍ਰੀਨ ਤੇ ਸਭ ਤੋਂ ਵੱਡੇ ਕਲਾਕਾਰਾਂ ਨੂੰ ਵਾਪਸ ਲੈ ਕੇ ਆਉਣ ਦਾ ਨਵਾਂ ਰੁਝਾਨ ਸ਼ੁਰੂ ਕੀਤਾ ਹੈ ਜਿਸ ਚ ਸ਼ਾਮਲ ਹਨ ਅੰਗਦ ਹਸੀਜਾ, ਕਰਨ ਮਹਿਰਾ ਅਤੇ ਪਰਮੀਤ ਸੇਠੀ।ਅੰਗਦ ਹਸੀਜਾ ਜੋ ਬਿਦਾਈ, ਸਾਵਿਤਰੀ, ਫੁਲਵਾ ਵਰਗੇ ਕਈ ਹਿੰਦੀ ਟੀ.ਵੀ. ਸੀਰੀਅਲਾਂ ਵਿੱਚ ਨਜ਼ਰ ਆ ਚੁੱਕੇ ਹਨ, ਹਾਲ ਹੀ ਵਿੱਚ ਜ਼ੀ ਪੰਜਾਬੀ ਦੇ ਰੋਮਾਂਟਿਕ ਸ਼ੋਅ ‘ਤੇਰਾ ਰੰਗ ਚੜ੍ਹਿਆ’ ਵਿੱਚ ਜੇਡੀ ਵਜੋਂ ਦਾਖਲ ਹੋਏ ਹਨ। ਇਸ ਤਬਦੀਲੀ ਬਾਰੇ ਗੱਲ ਕਰਦਿਆਂ ਅੰਗਦ ਨੇ ਕਿਹਾ, “ਇੱਕ ਪੰਜਾਬੀ ਹੋਣ ਕਰਕੇ ਮੈਂ ਹਮੇਸ਼ਾਂ ਪੰਜਾਬ ਵਿੱਚ ਕੰਮ ਕਰਨਾ ਚਾਹੁੰਦਾ ਸੀ। ਮੈਂ ਬਹੁਤ ਖੁਸ਼ ਹਾਂ ਕਿ ਜ਼ੀ ਪੰਜਾਬੀ ਉਹ ਤਬਦੀਲੀ ਲਿਆ ਰਿਹਾ ਹੈ , ਅਤੇ ਮੈਂਨੂੰ ਮਿਲ ਰਹੇ ਹੁੰਗਾਰੇ ਨਾਲ ਮੈਂ ਬਹੁਤ ਖੁਸ਼ ਹਾਂ।”
ਬਹੁਤ ਘੱਟ ਲੋਕ ਜਾਣਦੇ ਹਨ ਕਿ ‘ਯੇ ਰਿਸ਼ਤਾ ਕਿਆ ਕਹਿਲਾਤਾ ਹੈ’ ਦਾ ਨੈਤਿਕ ਇੱਕ ਜਲੰਧਰ ਦਾ ਲੜਕਾ ਹੈ, ਭਾਰਤੀ ਟੈਲੀਵਿਜ਼ਨ ਇੰਡਸਟਰੀ ਵਿੱਚ ਆਪਣਾ ਸਥਾਨ ਬਣਾਉਣ ਤੋਂ ਬਾਅਦ, ਕਰਨ ਜ਼ੀ ਪੰਜਾਬੀ ਦੇ ਸ਼ੋਅ ‘ਮਾਵਾਂ ਠੰਡੀਆਂ ਛਾਵਾਂ’ ਨਾਲ ਵਾਪਸ ਪੰਜਾਬੀ ਇੰਡਸਟਰੀ ਆਇਆ ਹੈ। ਆਪਣੇ ਵਿਚਾਰ ਸਾਂਝੇ ਕਰਦਿਆਂ ਕਰਨ ਨੇ ਕਿਹਾ, “ਮੇਰਾ ਮੰਨਣਾ ਹੈ ਕਿ ਕਲਾ ਭੂਗੋਲ ਅਤੇ ਭਾਸ਼ਾ ਦੀਆਂ ਬੰਦਿਸ਼ਾਂ ਤੋਂ ਪਰੇ ਹੈ। ਹਾਲਾਂਕਿ, ਕਹਾਣੀਆਂ, ਪ੍ਰੋਡਕਸ਼ਨ ਸਕੇਲ ਜੋ ਜ਼ੀ ਪੰਜਾਬੀ ਇੱਕ ਸਾਲ ਚ ਲੈਕੇ ਆਇਆ ਹੈ ਉਹ ਸ਼ਲਾਘਾਯੋਗ ਹੈ। ਮੈਂ ਉਨ੍ਹਾਂ ਨਾਲ ਜੁੜ ਕੇ ਬਹੁਤ ਖੁਸ਼ ਹਾਂ। ”
ਇਸ ਸੂਚੀ ਵਿਚ ਜੋ ਨਵਾਂ ਨਾਮ ਸ਼ਾਮਲ ਹੋਇਆ ਹੈ ਉਹ ਹੈ ਪਰਮੀਤ ਸੇਠੀ, ਜੋ ਪਹਿਲਾਂ ਵੀ ਬਹੁਤ ਸਾਰੀਆਂ ਫਿਲਮਾਂ ਕਰ ਚੁੱਕੇ ਹਨ ਅਤੇ ਜ਼ੀ ਪੰਜਾਬੀ ਦੇ ਆਉਣ ਵਾਲੇ ਸ਼ੋ 'ਅੱਖੀਆਂ ਉਡੀਕਦੀਆਂ' ਨਾਲ ਟੀ ਵੀ ਸਕਰੀਨ ਤੇ ਵਾਪਿਸੀ ਕਰਨ ਜਾ ਰਹੇ ਹਨ। ਅੱਖੀਆਂ ਉਡੀਕਦੀਆਂ ਇਕ ਜੋੜੀ ਦੀ ਕਹਾਣੀ ਤੇ ਆਧਾਰਿਤ ਹੈ ਜਿਹਨਾਂ ਵਿੱਚ ਉਮਰ ਦਾ ਬਹੁਤ ਅੰਤਰ ਹੈ। ਇਸੇ ਬਾਰੇ ਗੱਲ ਕਰਦਿਆਂ, ਪਰਮੀਤ ਸੇਠੀ ਨੇ ਕਿਹਾ, "ਮੈਂ ਪਰਿਵਾਰ ਚ ਬਹੁਤ ਨਵਾਂ ਹਾਂ, ਹਾਲਾਂਕਿ, ਸਕ੍ਰਿਪਟ ਕਾਫ਼ੀ ਆਸ਼ਾਵਾਦੀ ਲੱਗ ਰਹੀ ਹੈ ਅਤੇ ਮੈਂ ਲੋਕਾਂ ਦੇ ਹੁੰਗਾਰੇ ਦੀ ਉਡੀਕ ਕਰ ਰਿਹਾ ਹਾਂ।"