ਕਿਸੇ ਅਪਸਰਾ ਤੋਂ ਘੱਟ ਨਹੀਂ ਸੋਨੀਆ ਮਾਨ ਦਾ ''ਐਥਨਿਕ ਲੁੱਕ'', ਪਲਾਂ ''ਚ ਵਾਇਰਲ ਹੋਈਆਂ ਤਸਵੀਰਾਂ
Friday, Mar 31, 2023 - 01:36 PM (IST)
ਜਲੰਧਰ (ਬਿਊਰੋ) : ਪੰਜਾਬੀ ਮਾਡਲ ਤੇ ਅਦਾਕਾਰਾ ਸੋਨੀਆ ਮਾਨ ਨੇ ਕਿਸਾਨ ਮਜ਼ਦੂਰ ਏਕਤਾ ਦਾ ਬੇਬਾਕੀ ਨਾਲ ਸਮਰਥਨ ਕੀਤਾ, ਜਿਸ ਤੋਂ ਬਾਅਦ ਉਸ ਦੀ ਸੋਸ਼ਲ ਮੀਡੀਆ ‘ਤੇ ਵੀ ਜ਼ਬਰਦਸਤ ਫੈਨ ਫਾਲੋਇੰਗ ਵਧੀ। ਇੰਨੀ ਦਿਨੀਂ ਸੋਨੀਆ ਮਾਨ ਆਪਮੀਆਂ ਖ਼ੂਬਸੂਰਤ ਤਸਵੀਰਾਂ ਨੂੰ ਲੈ ਕੇ ਸੁਰਖੀਆਂ ‘ਚ ਬਣੀ ਹੋਈ ਹੈ।
ਇਨ੍ਹਾਂ ਤਸਵੀਰਾਂ 'ਚ ਸੋਨੀਆ ਮਾਨ ਦੇਸੀ ਲੁੱਕ 'ਚ ਨਜ਼ਰ ਆ ਰਹੀ ਹੈ, ਜਿਸ ਨੂੰ ਫੈਨਜ਼ ਵਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਇਸ ਤੋਂ ਇਲਾਵਾ ਕੁਝ ਤਸਵੀਰਾਂ 'ਚ ਸੋਨੀਆ ਮਾਨ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਹੈ, ਜਿਸ 'ਚ ਉਹ ਦੁਲਹਨ ਵਾਂਗ ਸਜੀ ਹੋਈ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਵੱਖ-ਵੱਖ ਅੰਦਾਜ਼ ਖ਼ੂਬ ਪੋਜ਼ ਦਿੱਤੇ।
ਦੱਸ ਦਈਏ ਕਿ ਪਿਛਲੇ ਕਾਫ਼ੀ ਸਮੇਂ ਤੋਂ ਸੋਨੀਆ ਮਾਨ ਕਿਸਾਨ ਮਜ਼ਦੂਰ ਏਕਤਾ ਦੇ ਸਮਰਥਨ ‘ਚ ਖੜ੍ਹੀ ਨਜ਼ਰ ਆਈ। ਇਸ ਦੇ ਨਾਲ ਉਹ ਸਮਾਜ ਸੇਵਾ ਵੀ ਖੂਬ ਕਰਦੀ ਹੈ। ਉਸ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਛਾਏ ਰਹਿੰਦੇ ਹਨ।
ਦੱਸਣਯੋਗ ਹੈ ਕਿ ਹਾਲ ਹੀ 'ਚ ਸੋਨੀਆ ਮਾਨ ਆਪਣੀ ਫ਼ਿਲਮ ਦੀ ਸ਼ੂਟਿੰਗ ਲਈ ਹਿਮਾਚਲ ਦੀਆਂ ਖੂਬਸੂਰਤ ਵਾਦੀਆਂ 'ਚ ਗਈ ਸੀ, ਜਿਥੋ ਉਸ ਨੇ ਕਈ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਫੈਨਜ਼ ਨਾਲ ਸਾਂਝੀਆਂ ਕੀਤੀਆਂ ਸਨ।
32 ਸਾਲਾ ਸੋਨੀਆ ਮਾਨ ਦਾ ਜਨਮ ਉੱਤਰਾਖੰਡ ਦੇ ਹਾਲਦਵਾਨੀ ‘ਚ ਹੋਇਆ ਸੀ ਪਰ ਉਹ ਬਚਪਨ ਤੋਂ ਅੰਮ੍ਰਿਤਸਰ ਰਹੀ।
ਉਹ ਕਈ ਸਾਰੇ ਪੰਜਾਬੀ ਗਾਣਿਆਂ ਦੀ ਵੀਡੀਓਜ਼ ‘ਚ ਨਜ਼ਰ ਆਈ ਅਤੇ ਤੇਲਗੂ ਫ਼ਿਲਮਾਂਂ 'ਚ ਵੀ ਕੰਮ ਕਰ ਚੁੱਕੀ ਹੈ।