ਤਾਨੀਆ ਦੇ ਇਸ ਵੀਡੀਓ ਨੇ ਲੁੱਟੇ ਲੋਕਾਂ ਦੇ ਦਿਲ, ਸੋਸ਼ਲ ਮੀਡੀਆ ਵੇਖਿਆ ਜਾ ਰਿਹੈ ਵਾਰ-ਵਾਰ

Wednesday, Jun 16, 2021 - 12:17 PM (IST)

ਤਾਨੀਆ ਦੇ ਇਸ ਵੀਡੀਓ ਨੇ ਲੁੱਟੇ ਲੋਕਾਂ ਦੇ ਦਿਲ, ਸੋਸ਼ਲ ਮੀਡੀਆ ਵੇਖਿਆ ਜਾ ਰਿਹੈ ਵਾਰ-ਵਾਰ

ਚੰਡੀਗੜ੍ਹ (ਬਿਊਰੋ) : 'ਸੁਫ਼ਨਾ' ਸਟਾਰ ਫੇਮ ਅਦਾਕਾਰਾ ਤਾਨੀਆ ਜੋ ਕਿ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ।  ਅਦਾਕਾਰਾ ਤਾਨੀਆ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੁੰਦੀਆਂ ਹਨ। ਉਨ੍ਹਾਂ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ 'ਤੇ ਕਾਫ਼ੀ ਸੁਰਖੀਆਂ ਬਟੋਰ ਰਿਹਾ ਹੈ। ਇਸ ਵਾਇਰਲ ਵੀਡੀਓ 'ਚ ਉਹ ਤਾਨੀਆ ਪੰਜਾਬੀ ਸੂਟ 'ਚ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਉਹ ਆਪਣੀਆਂ ਦਿਲਕਸ਼ ਅਦਾਵਾਂ ਨਾਲ ਹਰ ਇੱਕ ਦਾ ਦਿਲ ਜਿੱਤ ਰਹੀ ਹੈ। ਇਸ ਵੀਡੀਓ 'ਚ ਗਾਇਕ ਏ ਪੀ ਢਿੱਲੋਂ ਦਾ 'ਤਾਰੀਫ਼' ਗੀਤ ਵੱਜ ਰਿਹਾ ਹੈ। ਇਸ ਵੀਡੀਓ ਨੂੰ ਤਾਨੀਆ ਦੇ ਫੈਨ ਪੇਜ਼ ਨੇ ਪੋਸਟ ਕੀਤਾ ਹੈ।

 
 
 
 
 
 
 
 
 
 
 
 
 
 
 
 

A post shared by TANIA (@taniazofficial)

ਦੱਸ ਦਈਏ ਕਿ ਤਾਨੀਆ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਆਏ ਦਿਨ ਉਹ ਆਪਣੀਆਂ ਖ਼ੂਬਸੂਰਤ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਉਸ ਦੀਆਂ ਇਹ ਤਸਵੀਰਾਂ ਤੇ ਵੀਡੀਓਜ਼ ਕੁਝ ਹੀ ਪਲਾਂ 'ਚ ਵਾਇਰਲ ਹੋ ਜਾਂਦੀਆਂ ਹਨ।

PunjabKesari
ਜੇ ਗੱਲ ਕਰੀਏ ਤਾਨੀਆ ਦੇ ਵਰਕ ਫਰੰਟ ਦੀ ਤਾਂ ਉਹ ਇੰਨੀਂ ਦਿਨੀਂ ਯੂ.ਕੇ 'ਚ ਹੈ। ਉਹ ਆਪਣੀ ਅਗਲੀ ਆਉਣ ਵਾਲੀ ਫ਼ਿਲਮ 'ਕਿਸਮਤ-2' ਦੀ ਸ਼ੂਟਿੰਗ ਕਰ ਰਹੀ ਹੈ। ਤਾਨੀਆ ਦੇ ਝੋਲੀ 'ਚ ਇਸ ਸਮੇਂ ਕਈ ਫ਼ਿਲਮਾਂ ਹਨ। ਇਸ ਤੋਂ ਪਹਿਲਾ ਉਹ 'ਕਿਸਮਤ', 'ਰੱਬ ਦਾ ਰੇਡੀਓ-2', 'ਸੰਨ ਆਫ ਮਨਜੀਤ ਸਿੰਘ', 'ਗੁੱਡੀਆਂ ਪਟੋਲੇ' ਵਰਗੀ ਫ਼ਿਲਮਾਂ 'ਚ ਸ਼ਾਨਦਾਰ ਅਦਾਕਾਰੀ ਦਾ ਪ੍ਰਦਰਸ਼ਨ ਕਰ ਚੁੱਕੀ ਹੈ। ਉਹ ਪੰਜਾਬੀ ਮਿਊਜ਼ਿਕ ਵੀਡੀਓਜ਼ 'ਚ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੀ ਹੈ।  
PunjabKesari


author

sunita

Content Editor

Related News