ਸ਼ਹੀਦ ਭਗਤ ਸਿੰਘ ਨੂੰ ਅਦਾਕਾਰਾ ਤਾਨੀਆ ਨੇ ਸਿਰ ''ਤੇ ਦਸਤਾਰ ਸਜਾ ਕੇ ਦਿੱਤੀ ਸ਼ਰਧਾਂਜਲੀ, ਵੇਖੋ ਤਸਵੀਰਾਂ

09/28/2022 5:54:15 PM

ਜਲੰਧਰ (ਬਿਊਰੋ) : ਸ਼ਹੀਦ ਭਗਤ ਸਿੰਘ ਦਾ ਅੱਜ ਯਾਨਿ 28 ਸਤੰਬਰ ਨੂੰ 115 ਜਨਮ ਦਿਹਾੜਾ ਹੈ। ਉਨ੍ਹਾਂ ਦੇ ਜਨਮਦਿਨ ਦੇ ਮੌਕੇ ਪੰਜਾਬ ਸਣੇ ਪੂਰਾ ਦੇਸ਼ ਦੇਸ਼ ਭਗਤੀ ਦੇ ਰੰਗ ਵਿਚ ਰੰਗਿਆ ਨਜ਼ਰ ਆ ਰਿਹਾ ਹੈ। ਇਸ ਮੌਕੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਵੀ ਸ਼ਹੀਦ ਭਗਤ ਸਿੰਘ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਹਨ। ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਨੇ ਆਪੋ ਆਪਣੇ ਸੋਸ਼ਲ ਮੀਡੀਆ ਅਕਾਊਂਟਾਂ 'ਤੇ ਪੋਸਟਾਂ ਸ਼ੇਅਰ ਕਰ ਸ਼ਹੀਦ ਭਗਤ ਸਿੰਘ ਨੂੰ ਯਾਦ ਕੀਤਾ। ਇਸੇ ਲੜੀ ਵਿਚ ਪੰਜਾਬੀ ਅਦਾਕਾਰਾ ਤਾਨੀਆ ਦਾ ਨਾਂ ਵੀ ਜੁੜ ਗਿਆ ਹੈ। ਹਾਲਾਂਕਿ ਦੂਜੇ ਕਲਾਕਾਰਾਂ ਨੇ ਸ਼ਹੀਦੇ ਆਜ਼ਮ ਭਗਤ ਸਿੰਘ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਪਰ ਅਦਾਕਾਰਾ ਤਾਨੀਆ ਨੇ ਜਿਸ ਤਰ੍ਹਾਂ ਸ਼ਹੀਦੇ ਆਜ਼ਮ ਨੂੰ ਸ਼ਰਧਾਂਜਲੀ ਦਿੱਤੀ। ਉਸ ਦੀ ਚਰਚਾ ਜ਼ੋਰਾਂ ਨਾਲ ਹੋ ਰਹੀ ਹੈ। ਦਰਅਸਲ, ਪੰਜਾਬੀ ਅਦਾਕਾਰਾ ਤਾਨੀਆ ਨੇ ਇਸ ਖ਼ਾਸ ਮੌਕੇ 'ਤੇ ਸਿਰ 'ਤੇ ਦਸਤਾਰ ਸਜਾਈ ਅਤੇ ਸ਼ਹੀਦੇ ਆਜ਼ਮ ਦੀ ਤਸਵੀਰ ਨਾਲ ਤਸਵੀਰਾਂ ਵੀ ਕਲਿੱਕ ਕਰਵਾਈਆਂ। ਸੋਸ਼ਲ ਮੀਡੀਆ 'ਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਦੱਸ ਦਈਏ ਕਿ ਤਸਵੀਰਾਂ ਸ਼ੇਅਰ ਕਰਦੇ ਹੋਏ ਤਾਨੀਆ ਨੇ ਇੱਕ ਲੰਬੀ ਕੈਪਸ਼ਨ ਲਿਖੀ। ਉਸ ਨੇ ਲਿਖਿਆ, "ਸ਼ਹੀਦੇ ਆਜ਼ਮ ਦੇ ਜਨਮ ਦਿਹਾੜੇ ਦੇ ਖ਼ਾਸ ਮੌਕੇ 'ਤੇ ਮੈਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੰਦੀ ਹਾਂ। ਛੋਟੀ ਜਿਹੀ ਉਮਰ ਵਿਚ ਜਿਸ ਤਰ੍ਹਾਂ ਸਰਦਾਰ ਭਗਤ ਸਿੰਘ ਨੇ ਆਪਣੀ ਜ਼ਿੰਦਗੀ ਕੁਰਬਾਨ ਕੀਤੀ, ਉਸ ਨੂੰ ਦੇਖ ਪਤਾ ਲੱਗਦਾ ਹੈ ਕਿ ਉਹ ਮਹਾਨ ਸ਼ਖਸੀਅਤ ਦਾ ਆਪਣੀ ਮਿੱਟੀ ਨਾਲ ਕਿੰਨਾ ਪਿਆਰ ਸੀ। ਉਨ੍ਹਾਂ ਦੇ ਮਹਾਨ ਬਲਿਦਾਨ ਨੂੰ ਇਤਿਹਾਸ ਹਮੇਸ਼ਾ ਯਾਦ ਰੱਖੇਗਾ ਅਤੇ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਭਗਤ ਸਿੰਘ ਦੀ ਇਸ ਸੋਚ ਨੂੰ ਅਸੀਂ ਸਭ ਅੱਗੇ ਲੈ ਕੇ ਤੁਰਦੇ ਰਹੀਏ। ਇਹੀ ਸਾਡੀ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ।" ਇਸ ਦੇ ਨਾਲ ਹੀ ਸਿਰ 'ਤੇ ਸੁੰਦਰ ਦਸਤਾਰ ਸਜਾਉਣ ਦਾ ਕਰੈਡਿਟ ਤਾਨੀਆ ਨੇ ਸਰਦਾਰ ਹਰਜਿੰਦਰ ਸਿੰਘ ਨੂੰ ਦਿੱਤਾ। ਸਿਰ 'ਤੇ ਪੱਗ ਬੰਨ੍ਹ ਕੇ ਤਾਨੀਆ ਬੇਹੱਦ ਖੂਬਸੂਰਤ ਲੱਗ ਰਹੀ ਸੀ। 

PunjabKesari

ਦੱਸਣਯੋਗ ਹੈ ਕਿ ਹਾਲ ਹੀ ਤਾਨੀਆ ਨੂੰ ਰਾਜਸਥਾਨ ਫ਼ਿਲਮ ਫ਼ੈਸਟੀਵਲ ਵਿਚ 'ਸੁਫ਼ਨਾ' ਫ਼ਿਲਮ ਲਈ ਬਿਹਤਰੀਨ ਅਦਾਕਾਰਾ ਦਾ ਐਵਾਰਡ ਮਿਲਿਆ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਇਹ ਖੁਸ਼ਖਬਰੀ ਸਾਰਿਆਂ ਨਾਲ ਸਾਂਝੀ ਕੀਤੀ ਸੀ। ਇਸ ਦੇ ਨਾਲ-ਨਾਲ ਤਾਨੀਆ ਹੈੱਪੀ ਰਾਇਕੋਟੀ ਨਾਲ ਆਏ ਉਸ ਦੇ ਗੀਤ 'ਜਾ ਤੇਰੇ ਬਿਨਾਂ' ਨੂੰ ਲੈ ਕੇ ਵੀ ਖੂਬ ਚਰਚਾ ਵਿਚ ਰਹੀ ਸੀ। 

PunjabKesari


sunita

Content Editor

Related News