ਲਾਲ ਲਹਿੰਗੇ ''ਚ ਸਿੰਮੀ ਚਾਹਲ ਦਾ ਚੁਲਬੁਲਾ ਅੰਦਾਜ਼, ਵੇਖ ਫੈਨਜ਼ ਹੋਏ ਬਾਗੋ-ਬਾਗ

Saturday, Feb 25, 2023 - 01:54 PM (IST)

ਲਾਲ ਲਹਿੰਗੇ ''ਚ ਸਿੰਮੀ ਚਾਹਲ ਦਾ ਚੁਲਬੁਲਾ ਅੰਦਾਜ਼, ਵੇਖ ਫੈਨਜ਼ ਹੋਏ ਬਾਗੋ-ਬਾਗ

ਜਲੰਧਰ (ਬਿਊਰੋ) : ਹਾਲ ਹੀ 'ਚ ਪੰਜਾਬੀ ਅਦਾਕਾਰਾ ਸਿੰਮੀ ਚਾਹਲ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਦੇਖ ਫੈਨਜ਼ ਦੇ ਦਿਲ ਦੀਆਂ ਧੜਕਣਾਂ ਵਧ ਗਈਆਂ ਹਨ। ਸਿੰਮੀ ਚਾਹਲ ਪੰਜਾਬੀ ਇੰਡਸਟਰੀ ਦੀਆਂ ਟੌਪ ਦੀਆਂ ਅਭਿਨੇਤਰੀਆਂ 'ਚੋਂ ਇੱਕ ਹੈ।

PunjabKesari

ਉਹ ਆਪਣੇ ਟੈਲੇਂਟ ਤੇ ਖੂਬਸੂਰਤੀ ਲਈ ਜਾਣੀ ਜਾਂਦੀ ਹੈ। ਉਹ ਜਦੋਂ ਵੀ ਆਪਣੀ ਕੋਈ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਹੈ ਤਾਂ ਉਸ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।

PunjabKesari

ਦੱਸ ਦਈਏ ਕਿ ਨਵੀਆਂ ਤਸਵੀਰਾਂ 'ਚ ਸਿੰਮੀ ਚਾਹਲ ਲਾਲ ਰੰਗ ਦੇ ਪਹਿਰਾਵੇ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ 'ਚ ਸਿੰਮੀ ਚਾਹਲ ਦਾ ਬਬਲੀ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਫੈਨਜ਼ ਉਸ ਦੀਆਂ ਇਨ੍ਹਾਂ ਤਸਵੀਰਾਂ 'ਤੇ ਖੂਬ ਕੁਮੈਂਟਸ ਕਰ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਸਿੰਮੀ ਚਾਹਲ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਹੈ। ਉਸ ਨੂੰ ਆਪਣੇ ਬਬਲੀ ਅੰਦਾਜ਼ ਤੇ ਕਿਊਨੈਸ ਲਈ ਜਾਣਿਆ ਜਾਂਦਾ ਹੈ। ਆਪਣੇ ਫ਼ਿਲਮੀ ਕਰੀਅਰ 'ਚ ਉਸ ਨੇ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ।

PunjabKesari

ਉਸ ਨੂੰ ਸਭ ਤੋਂ ਜ਼ਿਆਦਾ 'ਬੰਬੂਕਾਟ' ਤੇ 'ਚੱਲ ਮੇਰਾ ਪੁੱਤ' ਲਈ ਜਾਣਿਆ ਜਾਂਦਾ ਹੈ। ਇਨ੍ਹਾਂ ਫ਼ਿਲਮਾਂ 'ਚ ਉਸ ਦੇ ਕਿਰਦਾਰ ਨੂੰ ਕਾਫ਼ੀ ਪਿਆਰ ਮਿਲਿਆ ਸੀ ।

PunjabKesari

ਹੁਣ ਸਿੰਮੀ ਤਕਰੀਬਨ 2 ਸਾਲਾਂ ਬਾਅਦ ਮੁੜ ਇੰਡਸਟਰੀ 'ਚ ਵਾਪਸੀ ਕਰਨ ਜਾ ਰਹੀ ਹੈ। ਉਸ ਦੇ ਫੈਨਜ਼ ਉਸ ਨੂੰ ਸਿਲਵਰ ਸਕ੍ਰੀਨ 'ਤੇ ਮੁੜ ਦੇਖਣ ਲਈ ਬੇਤਾਬ ਹਨ ।

PunjabKesari

 

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

sunita

Content Editor

Related News