ਸ਼ਹਿਨਾਜ਼ ਨੇ ਬੈੱਡ ''ਤੇ ਲੇਟ ਕਰਵਾਇਆ ਖ਼ੂਬਸੂਰਤ ਫੋਟੋਸ਼ੂਟ, ਤਸਵੀਰਾਂ ਵੇਖ ਉੱਡੇ ਲੋਕਾਂ ਹੋਸ਼

Friday, Jun 04, 2021 - 10:39 AM (IST)

ਸ਼ਹਿਨਾਜ਼ ਨੇ ਬੈੱਡ ''ਤੇ ਲੇਟ ਕਰਵਾਇਆ ਖ਼ੂਬਸੂਰਤ ਫੋਟੋਸ਼ੂਟ, ਤਸਵੀਰਾਂ ਵੇਖ ਉੱਡੇ ਲੋਕਾਂ ਹੋਸ਼

ਚੰਡੀਗੜ੍ਹ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਦੀ ਮਸ਼ਹੂਰ ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿਚ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸਾਂਝੀਆਂ ਕੀਤੀਆਂ ਹਨ। ਤਸਵੀਰਾਂ 'ਚ ਉਹ ਬੈੱਡ 'ਤੇ ਪਈ ਦਿਖਾਈ ਦੇ ਰਹੀ ਹੈ। ਖੁੱਲ੍ਹੇ ਵਾਲਾਂ ਅਤੇ ਖ਼ੂਬਸੂਰਤ ਪਹਿਰਾਵੇ 'ਚ ਉਸ ਦੀ ਦਿੱਖ ਕਾਫ਼ੀ ਆਕਰਸ਼ਿਤ ਲੱਗ ਰਹੀ ਹੈ। ਕੁਝ ਘੰਟਿਆਂ 'ਚ ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਲਗਭਗ 5 ਲੱਖ ਲੋਕਾਂ ਨੇ ਲਾਈਕ ਕੀਤਾ ਹੈ। 

PunjabKesari
ਸ਼ਹਿਨਾਜ਼ ਕੌਰ ਗਿੱਲ ਪੰਜਾਬੀ ਫ਼ਿਲਮਾਂ 'ਚ ਆਪਣੇ ਪਿਆਰੇ ਅੰਦਾਜ਼ ਨਾਲ ਲੱਖਾਂ ਦਿਲਾਂ ਨੂੰ ਜਿੱਤ ਚੁੱਕੀ ਹੈ। ਜਦੋਂ ਤੋਂ ਸ਼ਹਿਨਾਜ਼ ਨੇ ਆਪਣਾ ਭਾਰ ਘਟਾਇਆ ਹੈ, ਉਹ ਉਦੋਂ ਤੋਂ ਆਪਣੇ ਵੱਖ-ਵੱਖ ਅੰਦਾਜ਼ਾਂ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ 'ਚ ਹੈ।

PunjabKesari

'ਬਿੱਗ ਬੌਸ 13' ਦੇ ਜ਼ਰੀਏ ਦੇਸ਼ ਭਰ 'ਚ ਮਸ਼ਹੂਰ ਹੋਈ ਸ਼ਹਿਨਾਜ਼ ਕੌਰ ਗਿੱਲ ਨੇ ਰਿਐਲਿਟੀ ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਆਪਣੇ ਸਰੀਰ 'ਤੇ ਜ਼ਬਰਦਸਤ ਮਿਹਨਤ ਕੀਤੀ। ਹੁਣ ਉਹ ਪਹਿਲਾਂ ਨਾਲੋਂ ਕਾਫ਼ੀ ਸੋਹਣੀ ਤੇ ਪਤਲੀ ਹੋ ਚੁੱਕੀ ਹੈ। 

PunjabKesari


ਦੱਸ ਦੇਈਏ ਕਿ 'ਬਿੱਗ ਬੌਸ' ਦੇ ਘਰ 'ਚ ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਕੈਮਿਸਟਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ। ਸ਼ੋਅ ਤੋਂ ਬਾਹਰ ਆਉਣ ਤੋਂ ਬਾਅਦ ਦੋਵੇਂ ਇਕ ਮਿਊਜ਼ਿਕ ਵੀਡੀਓ 'ਚ ਵੀ ਨਜ਼ਰ ਆਏ ਸਨ।

PunjabKesari
ਦੱਸਣਯੋਗ ਹੈ ਕਿ ਖ਼ੁਦ ਨੂੰ ਪੰਜਾਬ ਦੀ ਕੈਟਰੀਨਾ ਕੈਫ਼ ਅਖਵਾਉਣ ਵਾਲੀ ਅਦਾਕਾਰਾ, ਗਾਇਕਾ ਤੇ ਮਾਡਲ ਸ਼ਹਿਨਾਜ਼ ਕੌਰ ਗਿੱਲ ਨੂੰ ਚੰਡੀਗੜ੍ਹ ਮੋਸਟ ਡਿਜ਼ਾਇਰੇਬਲ ਵੂਮੈਨ 2020 ਦੀ ਸੂਚੀ 'ਚ ਪਹਿਲਾ ਸਥਾਨ ਮਿਲਿਆ ਹੈ। ਹਾਲਾਂਕਿ ਪਿਛਲੇ ਸਾਲ ਸ਼ਹਿਨਾਜ਼ ਗਿੱਲ ਨੂੰ ਇਸ ਸੂਚੀ 'ਚ ਚੌਥੇ ਨੰਬਰ 'ਤੇ ਜਗ੍ਹਾ ਮਿਲੀ ਸੀ।

PunjabKesari

ਇਹ ਵੱਡਾ ਸਨਮਾਨ ਮਿਲਣ 'ਤੇ ਸ਼ਹਿਨਾਜ਼ ਗਿੱਲ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਸੀ। ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ ਅਤੇ ਹਮੇਸ਼ਾ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ, ਜੋ ਕਿ ਬਹੁਤ ਜਲਦੀ ਵਾਇਰਲ ਵੀ ਹੁੰਦੀਆਂ ਹਨ। ਇਸ ਦੇ ਚਲਦੇ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਕਾਫ਼ੀ ਪਸੰਦੀਦਾ ਸਿਤਾਰਿਆਂ 'ਚੋਂ ਵੀ ਇਕ ਹੈ।

PunjabKesari

ਹਾਲ ਹੀ 'ਚ ਉਨ੍ਹਾਂ ਨੂੰ ਚੰਡੀਗੜ੍ਹ ਮੋਸਟ ਡਿਜ਼ਾਇਰੇਬਲ ਵੂਮੈਨ 2020 ਦੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। 


author

sunita

Content Editor

Related News