ਸਰਗੁਣ ਮਹਿਤਾ ਤੇ ''ਡਾਇਮੰਡ ਸਟਾਰ'' ਗੁਰਨਾਮ ਭੁੱਲਰ ਦੀ ਮੁੜ ਬਣੀ ਜੋੜੀ, ਹੁਣ ਇਸ ਫ਼ਿਲਮ ''ਚ ਆਉਣਗੇ ਨਜ਼ਰ

Tuesday, Feb 07, 2023 - 10:27 AM (IST)

ਸਰਗੁਣ ਮਹਿਤਾ ਤੇ ''ਡਾਇਮੰਡ ਸਟਾਰ'' ਗੁਰਨਾਮ ਭੁੱਲਰ ਦੀ ਮੁੜ ਬਣੀ ਜੋੜੀ, ਹੁਣ ਇਸ ਫ਼ਿਲਮ ''ਚ ਆਉਣਗੇ ਨਜ਼ਰ

ਜਲੰਧਰ (ਬਿਊਰੋ) : ਪੰਜਾਬੀ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਸਰਗੁਣ ਮਹਿਤਾ ਇੱਕ ਵਾਰ ਫਿਰ ਤੋਂ ਚਰਚਾ ਵਿਚ ਆ ਗਈ ਹੈ। ਸਰਗੁਣ ਮਹਿਤਾ ਨੇ ਆਪਣੀ ਅਗਲੀ ਫ਼ਿਲਮ ਦਾ ਐਲਾਨ ਕਰ ਦਿੱਤਾ ਹੈ, ਜਿਸ ਵਿਚ ਉਹ ਗਾਇਕ ਗੁਰਨਾਮ ਭੁੱਲਰ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ। ਸਰਗੁਣ ਮਹਿਤਾ ਤੇ ਗੁਰਨਾਮ ਭੁੱਲਰ ਦੀ ਜੋੜੀ ਇੱਕ ਵਾਰ ਫਿਰ ਤੋਂ ਵੱਡੇ ਪਰਦੇ 'ਤੇ ਧਮਾਲਾਂ ਪਾਉਣ ਜਾ ਰਹੀ ਹੈ। ਹਾਲ ਹੀ ਵਿਚ ਫ਼ਿਲਮ 'ਨਿਗਾਹ ਮਾਰਦਾ ਆਈ ਵੇ' ਦਾ ਪੋਸਟਰ ਆਊਟ ਹੋਇਆ ਹੈ। ਹੁਣ ਇੱਕ ਵਾਰ ਫਿਰ ਤੋਂ ਇਹ ਦਰਸ਼ਕਾਂ ਵਿਚ ਆਪਣੀ ਵੱਖਰੀ ਲਵ ਸਟੋਰੀ ਲੈ ਕੇ ਹਾਜ਼ਰ ਹੋਣ ਵਾਲੀ ਹੈ, ਜਿਸ ਵਿਚ ਦੋਵੇਂ ਬੇਹੱਦ ਸ਼ਾਨਦਾਰ ਦਿਖਾਈ ਦੇ ਰਹੇ ਹਨ। 

PunjabKesari

ਦੱਸ ਦੇਈਏ ਕਿ ਸਰਗੁਣ ਤੇ ਗੁਰਨਾਮ ਦੀ ਜੋੜੀ ਪਹਿਲੀ ਵਾਰ ਫ਼ਿਲਮ 'ਸੁਰਖੀ ਬਿੰਦੀ' ਵਿਚ ਨਜ਼ਰ ਆਈ ਸੀ। ਇਸ ਤੋਂ ਬਾਅਦ ਫ਼ਿਲਮ 'ਸੋਹਰਿਆਂ ਦਾ ਪਿੰਡ ਆ ਗਿਆ' 'ਚ ਇਸ ਜੋੜੀ ਨੇ ਖੂਬ ਵਾਹੋ-ਵਾਹੀ ਬਟੋਰੀ। ਸਰਗੁਣ ਮਹਿਤਾ ਨੇ ਆਪਣੀ ਇਸ ਫ਼ਿਲਮ ਦਾ ਪੋਸਟਰ ਸ਼ੇਅਰ ਕਰਦਿਆਂ ਕੈਪਸ਼ਨ ਵਿਚ ਲਿਖਿਆ, ''ਦਿਲ ਦਾ ਕੀ ਆ... ਦਿਲ ਤਾਂ ਰੋਜ਼ ਕਿਸੇ ਨਾ ਕਿਸੇ ਤੇ ਆਕੇ, ਦਿਲ ਲਵਾਈ ਰੱਖਦਾ... ਅਸਲੀ ਪਿਆਰ ਤਾਂ ਰੂਹਾਂ ਦਾ ਹੁੰਦਾ।'' ਇਸ ਪੋਸਟਰ ਨੂੰ ਦੇਖ ਇਹ ਕਿਹਾ ਜਾ ਸਕਦਾ ਹੈ ਕਿ ਉਹ ਸ਼ਹਿਰੀ ਸੈੱਟਅੱਪ ਵਿਚ ਇੱਕ ਪ੍ਰੇਮ ਕਹਾਣੀ ਪੇਸ਼ ਕਰਨਗੇ। ਫ਼ਿਲਮ ਨੂੰ ਰੁਪਿੰਦਰ ਇੰਦਰਜੀਤ ਨੇ ਲਿਖਿਆ ਅਤੇ ਨਿਰਦੇਸ਼ਿਤ ਕੀਤਾ ਹੈ।

ਵਰਕਫਰੰਟ ਦੀ ਗੱਲ ਕਰੀਏ ਤਾਂ ਸਰਗੁਣ ਮਹਿਤਾ ਸਾਲ 2022 ਸਰਗੁਣ ਲਈ ਕਾਫੀ ਸ਼ਾਨਦਾਰ ਰਿਹਾ ਸੀ। ਪਿਛਲੇ ਸਾਲ ਉਸ ਦੀਆਂ ਕਈ ਫ਼ਿਲਮਾਂ ਰਿਲੀਜ਼ ਹੋਈਆਂ ਸਨ, ਜਿਸ ਵਿਚ 'ਸੌਂਕਣ ਸੌਕਣੇ', 'ਮੋਹ', 'ਛੱਲਾ ਮੁੜ ਕੇ ਨਹੀਂ ਆਇਆ' ਤੇ 'ਬਾਬੇ ਭੰਗੜਾ ਪਾਉਂਦੇ ਨੇ' ਵਰਗੀਆਂ ਫ਼ਿਲਮਾਂ ਸ਼ਾਮਲ ਹਨ। ਹੁਣ ਸਰਗੁਣ ਬਹੁਤ ਜਲਦ ਆਪਣਾ ਸ਼ੋਅ 'ਜਨੂਨੀਅਤ' ਲੈ ਕੇ ਹਾਜ਼ਰ ਹੋਵੇਗੀ, ਜੋ ਕਿ ਕਲਰ ਚੈਨਲ 'ਤੇ ਟੈਲੀਕਾਸਟ ਕੀਤਾ ਜਾਵੇਗਾ। 


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News