ਅਦਾਕਾਰਾ ਨਿਸ਼ਾ ਬਾਨੋ ਦੀ ਪਤੀ ਸਮੀਰ ਮਾਹੀ ਨਾਲ ਵਾਇਰਲ ਹੋਈ ਇਹ ਵੀਡੀਓ

Tuesday, Jan 16, 2024 - 02:02 PM (IST)

ਅਦਾਕਾਰਾ ਨਿਸ਼ਾ ਬਾਨੋ ਦੀ ਪਤੀ ਸਮੀਰ ਮਾਹੀ ਨਾਲ ਵਾਇਰਲ ਹੋਈ ਇਹ ਵੀਡੀਓ

ਐਂਟਰਟੇਨਮੈਂਟ ਡੈਸਕ - ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਆਏ ਦਿਨ ਸੋਸ਼ਲ ਮੀਡੀਆ ‘ਤੇ ਆਪਣੀਆਂ ਵੀਡੀਓਜ਼ ਤੇ ਤਸਵੀਰਾਂ ਫੈਨਜ਼ ਨਾਲ ਸਾਂਝੀਆਂ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਆਪਣਾ ਇੱਕ ਵੀਡੀਓ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ, ਜਿਸ ‘ਚ ਉਹ ਆਪਣੇ ਪਤੀ ਸਮੀਰ ਮਾਹੀ ਨਾਲ ਰੋਮਾਂਟਿਕ ਹੁੰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਬੈਕਗਰਾਊਂਡ ‘ਚ ‘ਸੁੱਤੀ ਪਈ ਨੂੰ ਹਿਚਕੀਆਂ ਆਉਣਗੀਆਂ’ ਗੀਤ ਸੁਣਾਈ ਦੇ ਰਿਹਾ ਹੈ। ਨਿਸ਼ਾ ਬਾਨੋ ਦਾ ਇਹ ਵੀਡੀਓ ਫੈਨਸ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦਈਏ ਕਿ ਨਿਸ਼ਾ ਬਾਨੋ ਦਾ ਪਤੀ ਸਮੀਰ ਮਾਹੀ ਵੀ ਵਧੀਆ ਅਦਾਕਾਰ ਹੈ। ਜਲਦ ਹੀ ਸਮੀਰ ਮਾਹੀ ਕਈ ਫ਼ਿਲਮਾਂ ‘ਚ ਨਜ਼ਰ ਆਵੇਗਾ। ਨਿਸ਼ਾ ਬਾਨੋ ਦੇ ਕਰੀਅਰ ‘ਚ ਅੱਗੇ ਵਧਣ ‘ਚ ਗਾਇਕ ਕਰਮਜੀਤ ਅਨਮੋਲ ਦਾ ਵੱਡਾ ਰੋਲ ਰਿਹਾ ਹੈ। ਫ਼ਿਲਮੀ ਦੁਨੀਆ ‘ਚ ਨਿਸ਼ਾ ਬਾਨੋ ਲਈ ਕਰਮਜੀਤ ਅਨਮੋਲ ਕਿਸੇ ਗੌਡ ਫਾਦਰ ਤੋਂ ਘੱਟ ਨਹੀਂ ਹਨ। ਨਿਸ਼ਾ ਬਾਨੋ ਕਾਲਜ ਅਤੇ ਸਕੂਲ ਸਮੇਂ ਤੋਂ ਹੀ ਸੱਭਿਆਚਾਰਕ ਗਤੀਵਿਧੀਆਂ ‘ਚ ਭਾਗ ਲੈਂਦੇ ਸੀ ਕਿਉਂਕਿ ਉਸ ਨੂੰ ਨੱਚਣ ਗਾਉਣ ਦਾ ਬਹੁਤ ਸ਼ੌਂਕ ਸੀ ਅਤੇ ਇਹੀ ਸ਼ੌਂਕ ਉਨ੍ਹਾਂ ਨੂੰ ਅਦਾਕਾਰੀ ਦੇ ਖੇਤਰ ‘ਚ ਲੈ ਆਇਆ।

ਨਿਸ਼ਾ ਬਾਨੋ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਨਿਸ਼ਾ ਬਾਨੋ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ, ਜਿਸ ‘ਚ 'ਨਿੱਕਾ ਜ਼ੈਲਦਾਰ', 'ਨੀ ਮੈਂ ਸੱਸ ਕੁੱਟਣੀ', 'ਜੀ ਵਾਈਫ ਜੀ', 'ਵਿੱਚ ਬੋਲੂੰਗਾ ਤੇਰੇ' ਸਣੇ ਕਈ ਫ਼ਿਲਮਾਂ ਸ਼ਾਮਲ ਹਨ। ਹਰ ਫ਼ਿਲਮ ‘ਚ ਨਿਸ਼ਾ ਬਾਨੋ ਨੇ ਵੱਖਰੀ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ। ਅਦਾਕਾਰਾ ਨੇ ਜਿੱਥੇ ਫ਼ਿਲਮਾਂ ‘ਚ ਅਦਾਕਾਰੀ ਦੇ ਨਾਲ ਨਾਮਣਾ ਖੱਟਿਆ ਹੈ, ਉੱਥੇ ਹੀ ਨਿਸ਼ਾ ਬਾਨੋ ਗਾਇਕੀ ਦੇ ਖੇਤਰ ‘ਚ ਵੀ ਸਰਗਰਮ ਹਨ। ਅੱਜ ਨਿਸ਼ਾ ਬਾਨੋ ਦੀ ਗਿਣਤੀ ਪਾਲੀਵੁੱਡ ਦੀਆਂ ਮਸ਼ਹੂਰ ਅਭਿਨੇਤਰੀਆਂ ‘ਚ ਹੁੰਦੀ ਹੈ।  
 


author

sunita

Content Editor

Related News