ਨੀਰੂ ਬਾਜਵਾ ਨੇ ਜੁੜਵਾ ਧੀਆਂ ਦਾ ਇੰਝ ਬਰਥਡੇ ਕੀਤਾ ਸੈਲੀਬ੍ਰੇਟ, ਵੇਖੋ ਸੈਲੀਬ੍ਰੇਸ਼ਨ ਦੀਆਂ ਖੂਬਸੂਰਤ ਤਸਵੀਰਾਂ

Saturday, Jan 27, 2024 - 01:01 PM (IST)

ਨੀਰੂ ਬਾਜਵਾ ਨੇ ਜੁੜਵਾ ਧੀਆਂ ਦਾ ਇੰਝ ਬਰਥਡੇ ਕੀਤਾ ਸੈਲੀਬ੍ਰੇਟ, ਵੇਖੋ ਸੈਲੀਬ੍ਰੇਸ਼ਨ ਦੀਆਂ ਖੂਬਸੂਰਤ ਤਸਵੀਰਾਂ

ਐਂਟਰਟੇਨਮੈਂਟ  ਡੈਸਕ - ਅਦਾਕਾਰਾ ਨੀਰੂ ਬਾਜਵਾ ਨੇ ਬੀਤੇ ਕੁਝ ਦਿਨ ਪਹਿਲਾਂ ਹੀ ਜੁੜਵਾ ਧੀਆਂ ਆਲੀਆ ਅਤੇ ਅਕੀਰਾ ਦਾ ਜਨਮਦਿਨ ਸੈਲੀਬ੍ਰੇਟ ਕੀਤਾ ਸੀ, ਜਿਸ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਨੀਰੂ ਬਾਜਵਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸ਼ੇਅਰ ਕੀਤਾ ਹੈ।

PunjabKesari

ਇਨ੍ਹਾਂ ਤਸਵੀਰਾਂ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਆਪਣੇ ਪਰਿਵਾਰ ਨਾਲ ਆਪਣੀਆਂ ਧੀਆਂ ਦਾ ਜਨਮਦਿਨ ਮਨਾਉਂਦੀ ਨਜ਼ਰ ਆ ਰਹੀ ਹੈ। ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਦੀ ਮਾਂ ਅਤੇ ਸੱਸ ਮਾਂ ਵੀ ਨਜ਼ਰ ਆ ਰਹੀਆਂ ਹਨ। 

PunjabKesari

ਦੱਸ ਦਈਏ ਕਿ ਆਲੀਆ ਅਤੇ ਅਕੀਰਾ ਦਾ ਜਨਮ ਲਾਕਡਾਊਨ ‘ਚ ਹੋਇਆ ਸੀ। ਇਸ ਤੋਂ ਪਹਿਲਾਂ ਦੀ ਅਦਾਕਾਰਾ ਦੀ ਧੀ ਦਾ ਜਨਮ ਹੋਇਆ ਸੀ। ਇੰਡਸਟਰੀ 'ਚ ਬੱਲੇ-ਬੱਲੇ ਕਰਵਾ ਚੁੱਕੀ ਮਸ਼ਹੂਰ ਅਦਾਕਾਰਾ ਨੀਰੂ ਬਾਜਵਾ ਫ਼ਿਲਮਾਂ ਅਤੇ ਮਿਊਜ਼ਿਕ ਇੰਡਸਟਰੀ ਦਾ ਸਭ ਤੋਂ ਵੱਡਾ ਨਾਂ ਹੈ। ਨੀਰੂ ਬਾਜਵਾ ਫ਼ਿਲਮਾਂ ’ਚ ਆਪਣੇ ਕਿਰਦਾਰ ਨੂੰ ਬਹੁਤ ਵਧੀਆ ਨਿਭਾਉਂਦੀ ਹੈ।

PunjabKesari

ਨੀਰੂ ਬਾਰੇ ਕਿਹਾ ਜਾਂਦਾ ਹੈ ਕਿ ਉਹ ਜਿਸ ਵੀ ਫ਼ਿਲਮ ’ਚ ਹੋਵੇ, ਉਹ ਹਿੱਟ ਜ਼ਰੂਰ ਹੁੰਦੀ ਹੈ। ਨੀਰੂ ਬਾਜਵਾ ਸੋਸ਼ਲ ਮੀਡੀਆ 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਹੈ। ਨੀਰੂ ਬਾਜਵਾ ਫੈਨਜ਼ ਨਾਲ ਆਪਣੀ ਜ਼ਿੰਦਗੀ ਦੀਆਂ ਅਪਡੇਟਸ ਅਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

PunjabKesari

ਦੱਸਣਯੋਗ ਹੈ ਕਿ ਨੀਰੂ ਬਾਜਵਾ ਜਲਦ ਹੀ ਗਾਇਕ ਸਤਿੰਦਰ ਸਰਤਾਜ ਨਾਲ ਫ਼ਿਲਮ 'ਸ਼ਾਇਰ' 'ਚ ਨਜ਼ਰ ਆਵੇਗੀ। ਨੀਰੂ ਬਾਜਵਾ ਨੇ ਕਈ ਹਿੱਟ ਪੰਜਾਬੀ ਫ਼ਿਲਮਾਂ 'ਚ ਕੰਮ ਕੀਤਾ ਹੈ।

PunjabKesari

ਨੀਰੂ ਦੀ ਹਾਲ ਹੀ 'ਚ ਆਈ ਫ਼ਿਲਮ 'ਬੂਹੇ ਬਾਰੀਆਂ' ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲਿਆ ਹੈ। ਇਨ੍ਹੀਂ ਦਿਨੀਂ ਉਹ ਦਿਲਜੀਤ ਦੋਸਾਂਝ ਨਾਲ ਆਉਣ ਵਾਲੀ ਫ਼ਿਲਮ 'ਜੱਟ ਐਂਡ ਜੂਲੀਅਟ 3' ਲਈ ਵੀ ਕੰਮ ਕਰ ਰਹੀ ਹੈ।

PunjabKesari

PunjabKesari

PunjabKesari

PunjabKesari


author

sunita

Content Editor

Related News