ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀਆਂ ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ, ਵੇਖ ਲੋਕਾਂ ਨੇ ਕੀਤੀ ਵਾਹ-ਵਾਹ

Wednesday, Nov 23, 2022 - 04:43 PM (IST)

ਅਦਾਕਾਰਾ ਹਿਮਾਂਸ਼ੀ ਖੁਰਾਣਾ ਦੀਆਂ ਤਸਵੀਰਾਂ ਬਣੀਆਂ ਖਿੱਚ ਦਾ ਕੇਂਦਰ, ਵੇਖ ਲੋਕਾਂ ਨੇ ਕੀਤੀ ਵਾਹ-ਵਾਹ

ਜਲੰਧਰ (ਬਿਊਰੋ) : ਪੰਜਾਬੀ ਅਦਾਕਾਰਾ ਹਿਮਾਂਸ਼ੀ ਖੁਰਾਣਾ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੀ ਹੈ। ਹਾਲ 'ਚ ਹਿਮਾਂਸ਼ੀ ਨੇ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਹਨ। ਉਸ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਦੱਸ ਦਈਏ ਕਿ ਹਿਮਾਂਸ਼ੀ ਖੁਰਾਣਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝੀਆਂ ਕੀਤੀਆਂ ਤਸਵੀਰਾਂ 'ਚ ਪਿੰਕ ਰੰਗ ਦੇ ਸਟਾਈਲਿਸ਼ ਆਊਟ ਫਿੱਟ 'ਚ ਨਜ਼ਰ ਆ ਰਹੀ ਹੈ, ਜਿਸ 'ਚ ਉਹ ਆਪਣੇ ਹੁਸਨ ਨਾਲ ਚਾਰ ਚੰਨ ਲਗਾ ਰਹੀ ਹੈ। ਤਸਵੀਰਾਂ 'ਚ ਉਹ ਆਪਣੀ ਕਾਤਿਲ ਅਦਾਵਾਂ ਫਲਾਂਟ ਕਰਦੀ ਹੋਈ ਨਜ਼ਰ ਆ ਰਹੀ ਹੈ।

PunjabKesari

ਹਿਮਾਂਸ਼ੀ ਖੁਰਾਣਾ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ ਹੈ, ''ਥੋੜ੍ਹੀ ਜਿਹੀ ਚਮਕ ਅਤੇ ਗੁਲਾਬੀ ਨਾਲ ਕੁਝ ਵੀ ਸੰਭਵ ਹੈ।' ਹਿਮਾਂਸ਼ੀ ਦੀ ਇਸ ਪੋਸਟ 'ਤੇ ਵੱਡੀ ਗਿਣਤੀ 'ਚ ਲਾਈਕਸ ਆ ਚੁੱਕੇ ਹਨ। ਇੱਕ ਯੂਜ਼ਰ ਨੇ ਲਿਖਿਆ ਹੈ- 'ਬਹੁਤ ਹੀ ਖ਼ੂਬਸੂਰਤ'। ਦੂਜੇ ਯੂਜ਼ਰ ਨੇ ਲਿਖਿਆ ਹੈ 'ਪਹਿਲੀ ਤਸਵੀਰ 'ਚ ਮੁਸਕਾਨ ਬਹੁਤ ਹੀ ਖ਼ਾਸ ਹੈ।' ਇਸ ਤਰ੍ਹਾਂ ਪ੍ਰਸ਼ੰਸਕ ਹਿਮਾਂਸ਼ੀ ਦੀ ਖੂਬ ਤਾਰੀਫ਼ ਕਰ ਰਹੇ ਹਨ।

PunjabKesari

ਦੱਸਣਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਆਪਣੀ ਪ੍ਰੋਫੈਸ਼ਨਲ ਲਾਈਫ਼ ਤੋਂ ਲੈ ਕੇ ਲਵ ਲਾਈਫ਼ ਕਰਕੇ ਸੁਰਖੀਆਂ 'ਚ ਬਣੀ ਰਹਿੰਦੀ ਹੈ। ਜੀ ਹਾਂ ਹਿਮਾਂਸ਼ੀ ਤੇ ਆਸਿਮ ਰਿਆਜ਼ ਦੀ ਜੋੜੀ ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ' ਤੋਂ ਬਾਅਦ ਚਰਚਾ 'ਚ ਆਈ ਸੀ। 'ਬਿੱਗ ਬੌਸ' ਤੋਂ ਬਾਹਰ ਆਉਣ ਤੋਂ ਬਾਅਦ ਵੀ ਇਸ ਜੋੜੀ ਨੇ ਇਕੱਠੇ ਕਈ ਮਿਊਜ਼ਿਕ ਵੀਡੀਓਜ਼ 'ਚ ਕੰਮ ਕੀਤਾ ਸੀ। ਹਿਮਾਂਸ਼ੀ ਖੁਰਾਣਾ ਕਈ ਪੰਜਾਬੀ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।

PunjabKesari

ਨੋਟ - ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਰਾਹੀਂ ਸਾਂਝੀ ਕਰੋ।


author

sunita

Content Editor

Related News