ਜਦੋਂ ਹਿਮਾਂਸ਼ੀ ਖੁਰਾਣਾ ਨੇ ਵੱਡੇ ਕਰੀਅਰ ਦੀ ਇੱਛਾ ਲਈ ਪੰਜਾਬ ਤੋਂ ਦਿੱਲੀ ਦਾ ਕੀਤਾ ਸੀ ਰੁਖ, ਜਾਣੋ ਦਿਲਚਸਪ ਕਿੱਸਾ

11/27/2022 6:24:33 PM

ਜਲੰਧਰ (ਬਿਊਰੋ) - ਪੰਜਾਬੀ ਅਦਾਕਾਰਾ, ਗਾਇਕਾ ਹਿਮਾਂਸ਼ੀ ਖੁਰਾਣਾ ਪੰਜਾਬੀ ਇੰਡਸਟਰੀ ਦਾ ਇੱਕ ਵੱਡਾ ਨਾਂ ਹੈ। ਅਦਾਕਾਰਾ ਹੋਣ ਦੇ ਨਾਲ-ਨਾਲ ਹਿਮਾਂਸ਼ੀ ਖੁਰਾਣਾ ਇੱਕ ਚੰਗੀ ਗਾਇਕਾ ਵੀ ਹੈ। ਉਸ ਨੂੰ ਪੰਜਾਬ ਦੀ 'ਐਸ਼ਵਰਿਆ ਰਾਏ' ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਹਿਮਾਂਸ਼ੀ ਖੁਰਾਣਾ ਨੇ ਵੀ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ 'ਬਿੱਗ ਬੌਸ 13' ਦੇ ਘਰ ਤੋਂ ਹਿੰਦੀ ਇੰਡਸਟਰੀ 'ਚ ਕਾਫ਼ੀ ਪਛਾਣ ਬਣਾਈ। 'ਬਿੱਗ ਬੌਸ' ਦੇ ਘਰ ਅੰਦਰ ਉਸ ਦਾ ਸਫ਼ਰ ਬਹੁਤ ਮਜ਼ੇਦਾਰ ਰਿਹਾ, ਜਿੱਥੇ ਬਾਕੀ ਸਾਰੇ ਘਰ ਵਾਲਿਆਂ ਦੀ ਤਰ੍ਹਾਂ ਉਸ ਦੀਆਂ ਲੜਾਈਆਂ ਵੀ ਹੋਈਆਂ, ਉੱਥੇ ਹੀ ਉਸ ਨੂੰ 'ਬਿੱਗ ਬੌਸ' ਦੇ ਘਰ 'ਚ ਸੱਚਾ ਪਿਆਰ ਵੀ ਮਿਲਿਆ। ਹਾਲਾਂਕਿ ਆਸਿਮ ਰਿਆਜ਼ ਨੂੰ ਮਿਲਣ ਤੋਂ ਬਾਅਦ ਹਿਮਾਂਸ਼ੀ ਦੀ ਮੰਗਣੀ ਟੁੱਟ ਗਈ ਸੀ ਪਰ ਦੋਵੇਂ ਇੱਕ-ਦੂਜੇ ਦੀ ਕੰਪਨੀ ਲੈ ਕੇ ਕਾਫ਼ੀ ਖੁਸ਼ ਹਨ।

ਪੰਜਾਬ ਦੇ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ ਹਿਮਾਂਸ਼ੀ
ਭੂਰੀਆਂ ਅੱਖਾਂ ਵਾਲੀ ਹਿਮਾਂਸ਼ੀ ਖੁਰਾਣਾ ਦਾ ਜਨਮ  27 ਨਵੰਬਰ 1991 ਨੂੰ ਹੋਇਆ ਸੀ। ਅੱਜ ਹਿਮਾਂਸ਼ੀ 31 ਸਾਲ ਦੀ ਹੋ ਗਈ ਹੈ। ਹਿਮਾਂਸ਼ੀ ਖੁਰਾਣਾ ਮੂਲ ਰੂਪ 'ਚ ਪੰਜਾਬ ਦੇ ਕੀਰਤਪੁਰ ਸਾਹਿਬ ਦੀ ਰਹਿਣ ਵਾਲੀ ਹੈ। ਉਸ ਨੇ ਕਈ ਪੰਜਾਬੀ ਫ਼ਿਲਮਾਂ ਅਤੇ ਸੰਗੀਤ ਐਲਬਮਾਂ 'ਚ ਕੰਮ ਕੀਤਾ ਹੈ। ਉਸ ਨੂੰ ਪੰਜਾਬੀ ਫ਼ਿਲਮ 'ਸਾਡਾ ਹੱਕ' ਤੋਂ ਵੱਡੀ ਪਛਾਣ ਮਿਲੀ, ਜਿਸ 'ਚ ਉਸ ਨੇ ਲੀਡ ਕਿਰਦਾਰ ਵਜੋਂ ਕੰਮ ਕੀਤਾ ਸੀ।

PunjabKesari

ਮਾਂ ਸੁਨੀਤ ਕੌਰ ਤੋਂ ਲੈਂਦੀ ਹੈ ਪ੍ਰੇਰਨਾ 
ਹਿਮਾਂਸ਼ੀ ਖੁਰਾਣਾ ਦੀ ਜ਼ਿੰਦਗੀ 'ਤੇ ਸਭ ਤੋਂ ਜ਼ਿਆਦਾ ਪ੍ਰਭਾਵ ਉਨ੍ਹਾਂ ਦੀ ਮਾਂ ਦਾ ਹੈ। ਉਹ ਹਮੇਸ਼ਾ ਆਪਣੀ ਮਾਂ ਸੁਨੀਤ ਕੌਰ ਤੋਂ ਪ੍ਰੇਰਨਾ ਲੈਂਦੀ ਹੈ। ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਹਿਮਾਂਸ਼ੀ ਖੁਰਾਣਾ ਆਪਣੀ ਮਾਂ ਨੂੰ ਕਿੰਨਾ ਪਿਆਰ ਕਰਦੀ ਹੈ ਕਿ ਉਸ ਨੇ ਆਪਣੇ ਖੱਬੇ ਗੁੱਟ 'ਤੇ ਇੱਕ ਟੈਟੂ ਬਣਵਾਇਆ ਹੈ, ਜਿਸ 'ਤੇ Luv Mom ਲਿਖਿਆ ਹੈ। ਹਿਮਾਂਸ਼ੀ ਦੇ ਦੋ ਛੋਟੇ ਭਰਾ ਹਿਤੇਸ਼ ਖੁਰਾਣਾ ਅਤੇ ਅਪ੍ਰਮ ਦੀਪ ਹਨ। ਸ਼ੁਰੂ 'ਚ ਉਸ ਦੇ ਪਿਤਾ ਚਾਹੁੰਦੇ ਸੀ ਕਿ ਹਿਮਾਂਸ਼ੀ ਨਰਸ ਬਣੇ ਪਰ ਕਿਸਮਤ ਨੇ ਉਸ ਨੂੰ ਐਕਟਰਸ ਬਣਾ ਦਿੱਤਾ ਤੇ ਅੱਜ ਉਹ ਪੰਜਾਬ ਹੀ ਨਹੀਂ ਸਗੋਂ ਪੂਰੇ ਭਾਰਤ ਅਤੇ ਦੁਨੀਆ 'ਚ ਬਹੁਤ ਸਾਰੇ ਲੋਕਾਂ ਦੇ ਦਿਲਾਂ ਦੀ ਧੜਕਣ ਹੈ।

PunjabKesari

ਮਾਡਲਿੰਗ ਕਰੀਅਰ ਕਿਵੇਂ ਹੋਇਆ ਸ਼ੁਰੂ?
ਹਿਮਾਂਸ਼ੀ ਨੇ 12ਵੀਂ ਜਮਾਤ ਬੀ. ਸੀ. ਐੱਮ. ਸਕੂਲ ਲੁਧਿਆਣਾ ਤੋਂ ਕੀਤੀ ਹੈ। ਇਸ ਤੋਂ ਬਾਅਦ ਉਸ ਨੇ ਏਅਰ ਹੋਸਟੇਸ ਦੀ ਟ੍ਰੇਨਿੰਗ ਲਈ। ਜਦੋਂ ਹਿਮਾਂਸ਼ੀ 11ਵੀਂ ਜਮਾਤ 'ਚ ਪੜ੍ਹਦੀ ਸੀ ਤਾਂ ਉਸ ਦੇ ਇੱਕ ਰਿਸ਼ਤੇਦਾਰ ਨੇ ਕਿਹਾ ਕਿ ਤੈਨੂੰ ਮਾਡਲਿੰਗ 'ਚ ਜਾਣਾ ਚਾਹੀਦਾ ਹੈ ਕਿਉਂਕਿ ਤੇਰਾ ਚਿਹਰਾ ਬਹੁਤ ਪਿਆਰਾ ਹੈ। ਉਸ ਨੇ 16 ਸਾਲ ਦੀ ਉਮਰ 'ਚ ਮਾਡਲਿੰਗ ਸ਼ੁਰੂ ਕਰ ਦਿੱਤੀ ਸੀ। ਇਸ ਤੋਂ ਬਾਅਦ ਹਿਮਾਂਸ਼ੀ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਹਿਮਾਂਸ਼ੀ ਨੇ 2009 'ਚ ਮਿਸ ਲੁਧਿਆਣਾ ਦਾ ਖਿਤਾਬ ਜਿੱਤਿਆ ਸੀ। ਹਿਮਾਂਸ਼ੀ 2010 'ਚ ਮਿਸ ਨਾਰਥ ਜ਼ੋਨ ਦੀ ਜੇਤੂ ਰਹੀ ਸੀ।

PunjabKesari

ਵੱਡੇ ਕਰੀਅਰ ਲਈ ਪੰਜਾਬ ਤੋਂ ਦਿੱਲੀ ਜਾਣਾ
ਇਸ ਦੇ ਨਾਲ ਹੀ ਉਹ ਵੱਡੇ ਕਰੀਅਰ ਦੀ ਇੱਛਾ 'ਚ ਪੰਜਾਬ ਤੋਂ ਦਿੱਲੀ ਗਈ। ਹਿਮਾਂਸ਼ੀ ਨੇ ਪੈਪਸੀ, ਨੇਸਲੇ, ਗੀਤਾਂਜਲੀ ਜਵੈਲਰਜ਼, ਬਿਗ ਬਾਜ਼ਾਰ, ਕਿੰਗਫਿਸ਼ਰ ਵਰਗੇ ਕਈ ਵੱਡੇ ਬ੍ਰਾਂਡਾਂ 'ਚ ਕੰਮ ਕੀਤਾ। ਉਨ੍ਹਾਂ ਦੀ ਪਹਿਲੀ ਪੰਜਾਬੀ ਫ਼ਿਲਮ 'ਜੀਤ ਲੈਂਗੇ ਜਹਾਂ' ਸੀ। 5 ਫੁੱਟ 5 ਇੰਚ ਦੀ ਹਿਮਾਂਸ਼ੀ ਖੁਰਾਣਾ ਡਾਂਸ ਦੀ ਸ਼ੌਕੀਨ ਹੈ। ਇਸ ਤੋਂ ਇਲਾਵਾ ਉਸ ਨੂੰ ਫ਼ਿਲਮਾਂ ਦੇਖਣਾ ਬਹੁਤ ਪਸੰਦ ਹੈ ਅਤੇ ਉਹ ਕਾਫ਼ੀ ਕਿਤਾਬਾਂ ਪੜ੍ਹਦੀ ਹੈ।

PunjabKesari

ਫ਼ਿਲਮੀ ਕਰੀਅਰ
ਹਿਮਾਂਸ਼ੀ ਖੁਰਾਣਾ ਨੇ ਆਪਣੇ ਕਰੀਅਰ 'ਚ 'ਸਾਡਾ ਹੱਕ', 'ਲੈਦਰ ਲਾਈਫ', '2 ਬੋਲ' ਅਤੇ 'ਅਫ਼ਸਰ' ਵਰਗੀਆਂ ਫ਼ਿਲਮਾਂ 'ਚ ਕੰਮ ਕੀਤਾ। ਫ਼ਿਲਮਾਂ ਤੋਂ ਵੱਧ ਹਿਮਾਂਸ਼ੀ ਨੇ ਮਿਊਜ਼ਿਕ ਵੀਡੀਓਜ਼ ਨਾਲ ਸਫ਼ਲਤਾ ਹਾਸਲ ਕੀਤੀ। 

PunjabKesari

PunjabKesari


sunita

Content Editor

Related News