ਪੰਜਾਬੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਫਲਾਂਟ ਕੀਤਾ ''ਬੇਬੀ ਬੰਪ'', ਵੇਖੋ ਖ਼ੂਬਸੂਰਤ ਤਸਵੀਰਾਂ

Friday, May 05, 2023 - 10:56 AM (IST)

ਪੰਜਾਬੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਨੇ ਫਲਾਂਟ ਕੀਤਾ ''ਬੇਬੀ ਬੰਪ'', ਵੇਖੋ ਖ਼ੂਬਸੂਰਤ ਤਸਵੀਰਾਂ

ਜਲੰਧਰ (ਬਿਊਰੋ) : ਮਨੋਰੰਜਨ ਜਗਤ ਦੀ ਅਦਾਕਾਰਾ ਦ੍ਰਿਸ਼ਟੀ ਗਰੇਵਾਲ ਬਹੁਤ ਜਲਦ ਮਾਂ ਬਣਨ ਵਾਲੀ ਹੈ। ਉਨ੍ਹਾਂ ਨੇ ਪਿਛਲੇ ਸਾਲ ਦਸੰਬਰ ਮਹੀਨੇ 'ਚ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਹ ਅਕਸਰ ਹੀ ਆਪਣੇ ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆ ਰਹੀ ਹੈ।

PunjabKesari

ਹਾਲ ਹੀ 'ਚ ਦ੍ਰਿਸ਼ਟੀ ਗਰੇਵਾਲ ਨੇ ਇਕ ਫੋਟੋਸ਼ੂਟ ਕਰਵਾਇਆ ਹੈ, ਜਿਸ ਦੀਆਂ ਤਸਵੀਰਾਂ ਉਸ ਨੇ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦ੍ਰਿਸ਼ਟੀ ਗਰੇਵਾਲ ਨੇ ਵ੍ਹਾਈਟ ਕਲਰ ਦੀ ਡਰੈੱਸ ਪਾਈ ਹੈ, ਜਿਸ 'ਚ ਉਹ ਪਰੀ ਵਾਂਗ ਨਜ਼ਰ ਆ ਰਹੀ ਹੈ।

PunjabKesari

ਇਸ ਦੌਰਾਨ ਉਸ ਨੇ ਆਪਣੇ ਪਤੀ ਅਭੈ ਅੱਤਰੀ ਨਾਲ ਪੋਜ਼ ਦਿੰਦੇ ਹੋਏ ਬੇਬੀ ਬੰਪ ਫਲਾਂਟ ਕਰਦਿਆਂ ਤਸਵੀਰਾਂ ਕਲਿੱਕ ਕਰਵਾਈਆਂ ਹਨ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਵਲੋਂ ਵੀ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

PunjabKesari

ਦੱਸਣਯੋਗ ਹੈ ਕਿ ਹਾਲ 'ਚ ਅਦਾਕਾਰਾ ਦੀ ਗੋਦ ਭਰਾਈ ਵਾਲੀ ਰਸਮ ਨਿਭਾਈ ਹੈ, ਜਿਸ ਦੀ ਇੱਕ ਪਿਆਰੀ ਜਿਹੀ ਝਲਕ ਅਦਾਕਾਰਾ ਨੇ ਆਪਣੇ ਫੈਨਜ਼ ਨਾਲ ਵੀ ਸ਼ੇਅਰ ਕੀਤੀ ਸੀ। ਇਸ ਵੀਡੀਓ 'ਚ ਪਰਿਵਾਰ ਵਾਲੇ ਗੋਦ ਭਰਾਈ ਦੀ ਰਸਮ ਅਦਾ ਕਰਦੇ ਨਜ਼ਰ ਆ ਰਹੇ ਹਨ। ਵੀਡੀਓ 'ਚ ਦ੍ਰਿਸ਼ਟੀ ਗਰੇਵਾਲ ਬਹੁਤ ਹੀ ਖੁਸ਼ ਨਜ਼ਰ ਆ ਰਹੀ ਹੈ। 

PunjabKesari

ਜੇ ਗੱਲ ਕਰੀਏ ਦ੍ਰਿਸ਼ਟੀ ਗਰੇਵਾਲ ਦੇ ਵਰਕ ਫਰੰਟ ਦੀ ਤਾਂ ਉਹ ਟੀ. ਵੀ. ਜਗਤ ਦੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕਰ ਚੁੱਕੀ ਹੈ। ਉਹ ‘ਬੈਸਟ ਆਫ ਲੱਕ’ ਅਤੇ ‘ਮਿੱਟੀ ਨਾ ਫਰੋਲ ਜੋਗੀਆ’ ‘ਹਾਰਡ ਕੌਰ’, ‘ਮੁਕਲਾਵਾ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। 

PunjabKesari


author

sunita

Content Editor

Related News