ਬਾਲੀਵੁੱਡ 'ਚ ਛਾਏ ਪੰਜਾਬ ਦੇ ਇਹ 2 ਗੱਭਰੂ ਕਲਾਕਾਰ, ਪੱਗ ਨਾਲ ਜਿੱਤਿਆ ਸਭ ਦਾ ਦਿਲ

Monday, Sep 09, 2024 - 10:53 AM (IST)

ਬਾਲੀਵੁੱਡ 'ਚ ਛਾਏ ਪੰਜਾਬ ਦੇ ਇਹ 2 ਗੱਭਰੂ ਕਲਾਕਾਰ, ਪੱਗ ਨਾਲ ਜਿੱਤਿਆ ਸਭ ਦਾ ਦਿਲ

ਜਲੰਧਰ (ਬਿਊਰੋ) : ਕਈ ਪੰਜਾਬੀ ਕਲਾਕਾਰਾਂ ਲਈ ਇਹ ਸਾਲ ਕਾਫ਼ੀ ਚੰਗਾ ਸਾਬਿਤ ਹੋਇਆ ਹੈ। ਇਕ ਪਾਸੇ ਜਿੱਥੇ ਪੰਜਾਬੀ ਕਲਾਕਾਰਾਂ ਨੂੰ ਚੰਗਾ ਸਟਾਰਡਮ ਮਿਲਿਆ ਹੈ, ਉਥੇ ਹੀ ਚੰਗੀ ਫੈਨ ਫਾਲੋਇੰਗ ਵੀ ਮਿਲੀ ਹੈ, ਜਿਸ ਨਾਲ ਉਹ ਦੁਨੀਆ ਭਰ 'ਚ ਪ੍ਰਸਿੱਧ ਹੋ ਰਹੇ ਹਨ। ਅੱਜ ਇਸ ਖਾਸ ਪੇਸ਼ਕਸ਼ 'ਚ ਅਸੀਂ ਉਨ੍ਹਾਂ ਪੰਜਾਬੀ ਕਲਾਕਾਰਾਂ ਬਾਰੇ ਗੱਲ ਕਰਾਂਗੇ, ਜੋ ਇਸ ਸਾਲ ਹਿੰਦੀ ਫ਼ਿਲਮਾਂ 'ਚ ਕੰਮ ਕਰਦੇ ਨਜ਼ਰ ਆਏ...

ਇਹ ਖ਼ਬਰ ਵੀ ਪੜ੍ਹੋ ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ

ਦਿਲਜੀਤ ਦੋਸਾਂਝ
ਦਿਲਜੀਤ ਪੰਜਾਬੀ ਫ਼ਿਲਮਾਂ ਦਾ ਸ਼ਾਨਦਾਰ ਅਦਾਕਾਰ ਅਤੇ ਮਸ਼ਹੂਰ ਗਾਇਕ ਹੈ। ਉਹ ਕਈ ਪੰਜਾਬੀ ਫ਼ਿਲਮਾਂ 'ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ। ਹਾਲ ਹੀ 'ਚ ਉਹ ਪੰਜਾਬੀ ਫ਼ਿਲਮ 'ਜੱਟ ਐਂਡ ਜੂਲੀਅਟ 3' 'ਚ ਨਜ਼ਰ ਆਏ ਸਨ। ਪੰਜਾਬੀ ਤੋਂ ਇਲਾਵਾ ਉਹ ਕਈ ਹਿੰਦੀ ਫ਼ਿਲਮਾਂ 'ਚ ਵੀ ਐਕਟਿੰਗ ਕਰਦੇ ਨਜ਼ਰ ਆ ਚੁੱਕੇ ਹਨ। ਅਦਾਕਾਰ ਨੂੰ ਆਪਣੀ ਬਹੁਮੁਖੀ ਪ੍ਰਤਿਭਾ ਲਈ ਦੇਸ਼ ਭਰ 'ਚ ਪਿਆਰ ਕੀਤਾ ਜਾਂਦਾ ਹੈ, ਅਦਾਕਾਰ ਨੇ ਹਿੰਦੀ ਦਰਸ਼ਕਾਂ ਦੇ ਦਿਲਾਂ 'ਚ ਵੀ ਜਗ੍ਹਾਂ ਬਣਾ ਲਈ ਹੈ। ਇਸ ਸਾਲ ਉਹ 'ਚਮਕੀਲਾ' ਅਤੇ 'ਕਰੂ' ਵਰਗੀਆਂ ਹਿੰਦੀ ਫ਼ਿਲਮਾਂ 'ਚ ਨਜ਼ਰ ਆਏ।

ਇਹ ਖ਼ਬਰ ਵੀ ਪੜ੍ਹੋ -ਕਰਨ ਔਜਲਾ ਦੇ ਹੱਕ 'ਚ ਨਿਤਰੇ ਬੱਬੂ ਮਾਨ, ਬੂਟ ਮਾਰਨ ਵਾਲੇ ਨੂੰ ਹੋਏ ਸਿੱਧੇ

ਐਮੀ ਵਿਰਕ
ਹਾਲ ਹੀ 'ਚ ਰਿਲੀਜ਼ ਹੋ ਰਹੀ ਫ਼ਿਲਮ 'ਬੈਡ ਨਿਊਜ਼' ਇੱਕ ਰੋਮਾਂਟਿਕ-ਕਾਮੇਡੀ ਫ਼ਿਲਮ ਹੈ। ਇਸ ਫ਼ਿਲਮ 'ਚ ਵਿੱਕੀ ਕੌਸ਼ਲ, ਐਮੀ ਵਿਰਕ ਅਤੇ ਤ੍ਰਿਪਤੀ ਡਿਮਰੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ। ਇਸ ਫ਼ਿਲਮ 'ਚ ਪੰਜਾਬੀ ਫ਼ਿਲਮਾਂ ਦੇ ਮਸ਼ਹੂਰ ਅਦਾਕਾਰ ਅਤੇ ਗਾਇਕ ਐਮੀ ਵਿਰਕ ਵੀ ਨਜ਼ਰ ਆਏ। ਐਮੀ ਪੰਜਾਬੀ ਫ਼ਿਲਮਾਂ ਦੀ ਬਹੁਤ ਮਸ਼ਹੂਰ ਅਦਾਕਾਰ ਹੈ। ਉਹ ‘ਨਿੱਕਾ ਜ਼ੈਲਦਾਰ’, ‘ਕਿਸਮਤ’, ‘ਲੌਂਗ ਲਾਚੀ’ ਵਰਗੀਆਂ ਸ਼ਾਨਦਾਰ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ। ਉਹ ਸਾਲ 2021 'ਚ ਰਿਲੀਜ਼ ਹੋਈ ਹਿੰਦੀ ਫ਼ਿਲਮ '83' 'ਚ ਵੀ ਨਜ਼ਰ ਆ ਚੁੱਕੇ ਹਨ। ਇਸ ਸਾਲ ਉਹ ਦੋ ਫ਼ਿਲਮਾਂ 'ਬੈਡ ਨਿਊਜ਼' ਅਤੇ 'ਖੇਲ ਖੇਲ ਮੇਂ' ਰਿਲੀਜ਼ ਹੋਈਆਂ ਹਨ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News