ਪੰਜਾਬੀ ਫ਼ਿਲਮ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ ; ਮਸ਼ਹੂਰ ਅਦਾਕਾਰ ਨੇ ਭਰੀ ਜਵਾਨੀ ''ਚ ਦੁਨੀਆ ਨੂੰ ਕਿਹਾ ਅਲਵਿਦਾ

Wednesday, Dec 03, 2025 - 09:45 AM (IST)

ਪੰਜਾਬੀ ਫ਼ਿਲਮ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ ; ਮਸ਼ਹੂਰ ਅਦਾਕਾਰ ਨੇ ਭਰੀ ਜਵਾਨੀ ''ਚ ਦੁਨੀਆ ਨੂੰ ਕਿਹਾ ਅਲਵਿਦਾ

ਐਂਟਰਟੇਨਮੈਂਟ ਡੈਸਕ- ਪਾਲੀਵੁੱਡ ਇੰਡਸਟਰੀ ਤੋਂ ਇੱਕ ਹੋਰ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਮਸ਼ਹੂਰ ਅਦਾਕਾਰ ਮਨੀ ਕੁਲਾਰ ਹੁਣ ਇਸ ਦੁਨੀਆ ਵਿੱਚ ਨਹੀਂ ਰਹੇ। ਉਹਨਾਂ ਦੇ ਦਿਹਾਂਤ ਦੀ ਖ਼ਬਰ ਨੇ ਫਿਲਮ ਇੰਡਸਟਰੀ ਦੇ ਨਾਲ ਹੀ ਫੈਨਜ਼ ਨੂੰ ਵੀ ਡੂੰਘੇ ਦੁੱਖ ਵਿੱਚ ਡੁੱਬੋ ਦਿੱਤਾ ਹੈ। ਦੱਸ ਦੇਈਏ ਕਿ ਅਜੇ 1 ਦਸਬੰਰ ਨੂੰ ਹੀ ਮਨੀ ਕੁਲਾਰ ਨੇ ਆਪਣੇ ਅਧਿਕਾਰਤ ਫੇਸਬੁੱਕ ਅਕਾਊਂਟ 'ਤੇ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਤੁੱਤਾਂ ਵਾਲੇ ਖੂਹ ਦੇ ਸੈੱਟ ਤੋਂ ਸ਼ੂਟਿੰਗ ਦੀ ਵੀਡੀਓ ਸਾਂਝੀ ਕੀਤੀ ਅਤੇ ਹੁਣ ਅਚਾਨਕ ਉਨ੍ਹਾਂ ਦੇ ਦਿਹਾਂਤ ਦੀ ਖਬਰ ਸਾਹਮਣੇ ਆਉਣ ਨਾਲ ਉਨ੍ਹਾਂ ਦੇ ਸਾਥੀ ਕਲਾਕਾਰ ਅਤੇ ਫੈਨਜ਼ ਸਦਮੇ ਵਿਚ ਹਨ। 

ਇਹ ਵੀ ਪੜ੍ਹੋ: ਮਸ਼ਹੂਰ Youtuber ਦੀ ਭਿਆਨਕ ਸੜਕ ਹਾਦਸੇ 'ਚ ਮੌਤ, ਧੜ ਤੋਂ ਵੱਖ ਹੋਇਆ ਸਿਰ

PunjabKesari

ਮਨੀ ਕੁਲਾਰ ਕੌਣ ਸਨ?

ਮਨੀ ਕੁਲਾਰ ਪਾਲੀਵੁੱਡ ਦੇ ਉਭਰਦੇ ਹੋਏ ਕਲਾਕਾਰਾਂ ਵਿੱਚੋਂ ਇੱਕ ਸਨ। ਉਹਨਾਂ ਨੇ ਅਕਾਲ ਅਤੇ ਕਈ ਫਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਵਿੱਚ ਕੰਮ ਕਰਕੇ ਆਪਣੀ ਖਾਸ ਪਛਾਣ ਬਣਾਈ ਸੀ। ਆਪਣੇ ਨਿਮਰ ਸੁਭਾਅ ਅਤੇ ਵਧੀਆ ਅਦਾਕਾਰੀ ਕਰਕੇ ਉਹ ਫੈਨਜ਼ ਦੇ ਦਿਲਾਂ ’ਚ ਵੱਸਦੇ ਸਨ। ਅਜੇ ਤੱਕ ਦਿਹਾਂਤ ਦੇ ਕਾਰਣ ਬਾਰੇ ਕੋਈ ਅਧਿਕਾਰਕ ਜਾਣਕਾਰੀ ਸਾਹਮਣੇ ਨਹੀਂ ਆਈ। ਪਰਿਵਾਰ ਵੱਲੋਂ ਵੀ ਹਾਲੇ ਇਸ ਬਾਰੇ ਕੁਝ ਨਹੀਂ ਦੱਸਿਆ ਗਿਆ। ਪਾਲੀਵੁੱਡ ਦੇ ਕਈ ਕਲਾਕਾਰਾਂ ਨੇ ਸੋਸ਼ਲ ਮੀਡੀਆ ’ਤੇ ਸੋਗ ਪ੍ਰਗਟ ਕੀਤਾ ਹੈ। ਹਰ ਕੋਈ ਉਹਨਾਂ ਦੀ ਅਕਾਲ ਮੌਤ ਨਾਲ ਹੈਰਾਨ ਹੈ ਅਤੇ ਪਰਿਵਾਰ ਨਾਲ ਹਮਦਰਦੀ ਜਤਾਈ ਜਾ ਰਹੀ ਹੈ। 

ਇਹ ਵੀ ਪੜ੍ਹੋ: ਆਖਿਰ ਕਿਸ ਨੂੰ ਸੌਂਪੀ ਗਈ ਧਰਮਿੰਦਰ ਦੀ ਲੁਧਿਆਣਾ ਵਾਲੀ ਕਰੋੜਾਂ ਦੀ ਜ਼ਮੀਨ? ਖੁੱਲ੍ਹਿਆ ਰਾਜ਼

PunjabKesari


author

cherry

Content Editor

Related News