ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਧਾਰਮਿਕ ਫ਼ਿਲਮ ''ਅਕਾਲ'' ਦੀ ਪਹਿਲੀ ਝਲਕ

Saturday, Oct 12, 2024 - 02:00 PM (IST)

ਗਿੱਪੀ ਗਰੇਵਾਲ ਨੇ ਸਾਂਝੀ ਕੀਤੀ ਧਾਰਮਿਕ ਫ਼ਿਲਮ ''ਅਕਾਲ'' ਦੀ ਪਹਿਲੀ ਝਲਕ

ਮੁੰਬਈ (ਬਿਊਰੋ) : 'ਅਰਦਾਸ ਸਰਬੱਤ ਦੇ ਭਲੇ ਦੀ' ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਪੰਜਾਬੀ ਸਿਨੇਮਾ ਸਟਾਰ ਗਿੱਪੀ ਗਰੇਵਾਲ ਵੱਲੋਂ ਐਲਾਨੀ ਗਈ ਆਪਣੀ ਇੱਕ ਹੋਰ ਵੱਡੀ ਪੰਜਾਬੀ ਫ਼ਿਲਮ 'ਅਕਾਲ' ਦਾ ਲੁੱਕ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ 'ਚ ਕਈ ਚਰਚਿਤ ਚਿਹਰੇ ਵੀ ਉਨ੍ਹਾਂ ਨਾਲ ਲੀਡਿੰਗ ਭੂਮਿਕਾਵਾਂ 'ਚ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ - 'ਮੈਨੂੰ ਮੇਰੇ ਪੁੱਤ ਦੇ ਦੋਸਤਾਂ ਤੋਂ ਬਚਾ ਲਵੋ', ਬਲਕੌਰ ਸਿੰਘ ਨੇ ਲਾਈਵ ਹੋ ਕੇ ਦਿੱਤਾ ਵੱਡਾ ਬਿਆਨ

PunjabKesari

'ਹੰਬਲ ਮੋਸ਼ਨ ਪਿਕਚਰਜ਼' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾਣ ਵਾਲੀ ਇਸ ਫ਼ਿਲਮ ਦਾ ਲੇਖਨ ਅਤੇ ਨਿਰਦੇਸ਼ਨ ਗਿੱਪੀ ਗਰੇਵਾਲ ਖੁਦ ਕਰਨਗੇ, ਜੋ ਇਸ ਫ਼ਿਲਮ 'ਚ ਲੀਡ ਰੋਲ ਵੀ ਅਦਾ ਕਰਨ ਜਾ ਰਹੇ ਹਨ। ਨਿਰਮਾਤਾ ਗਿੱਪੀ ਗਰੇਵਾਲ, ਰਵਨੀਤ ਕੌਰ ਗਰੇਵਾਲ, ਸਹਿ ਨਿਰਮਾਣਕਾਰ ਭਾਨਾ ਐਲ ਏ, ਵਿਨੋਦ ਅਸਵਾਲ ਵੱਲੋਂ ਬਿੱਗ ਸੈਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਫ਼ਿਲਮ 'ਚ ਗਿੱਪੀ ਗਰੇਵਾਲ ਅਤੇ ਨਿਮਰਤ ਖਹਿਰਾ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਮਿਤਵਾ ਵਸ਼ਿਸ਼ਠ, ਹਰਿੰਦਰ ਭੁੱਲਰ ਵੀ ਮਹੱਤਵਪੂਰਨ ਕਿਰਦਾਰ ਅਦਾ ਕਰਨ ਜਾ ਰਹੇ ਹਨ।

ਇਹ ਖ਼ਬਰ ਵੀ ਪੜ੍ਹੋ - ਦਿਲਜੀਤ ਦੀ ਫ਼ਿਲਮ 'ਪੰਜਾਬ 95' ਨੂੰ ਲੈ ਕੇ ਭਖਿਆ ਵਿਵਾਦ, SGPC ਨੇ ਜਥੇਦਾਰ ਕੋਲ ਚੁੱਕਿਆ ਮਾਮਲਾ

ਵਿਸਾਖੀ ਦੇ ਤਿਉਹਾਰ (10 ਅਪ੍ਰੈਲ) 2025 ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾਣ ਵਾਲੀ ਇਹ ਫ਼ਿਲਮ ਸਿੱਖ ਇਤਿਹਾਸ ਅਤੇ ਇਸ ਦਾ ਮਾਣ ਵਧਾਉਣ ਵਾਲੇ ਯੋਧਿਆਂ 'ਤੇ ਆਧਾਰਿਤ ਹੋਵੇਗੀ। ਪੰਜਾਬੀ ਸਿਨੇਮਾ ਦੀਆਂ ਆਉਣ ਵਾਲੀਆਂ ਬਹੁ-ਚਰਚਿਤ ਫ਼ਿਲਮਾਂ 'ਚ ਸ਼ੁਮਾਰ ਕਰਵਾਉਣ ਜਾ ਰਹੀ ਇਸ ਫ਼ਿਲਮ ਦਾ ਮਸ਼ਹੂਰ ਬਾਲੀਵੁੱਡ ਐਕਟਰ ਨਿਕਤਨ ਧੀਰ ਵੀ ਖਾਸ ਆਕਰਸ਼ਨ ਹੋਣਗੇ, ਜੋ ਸ਼ਾਹਰੁਖ ਖ਼ਾਨ ਅਤੇ ਦੀਪਿਕਾ ਪਾਦੂਕੋਣ ਸਟਾਰਰ ਅਤੇ ਰੋਹਿਤ ਸ਼ੈੱਟੀ ਨਿਰਦੇਸ਼ਿਤ 'ਚੇੱਨਈ ਐਕਸਪ੍ਰੈੱਸ' ਸਮੇਤ ਕਈ ਸ਼ਾਨਦਾਰ ਹਿੰਦੀ ਫ਼ਿਲਮਾਂ ਦਾ ਪ੍ਰਭਾਵੀ ਹਿੱਸਾ ਰਹੇ ਹਨ। ਸਿਨੇਮਾ ਗਲਿਆਰਿਆਂ 'ਚ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣ ਚੁੱਕੀ ਇਸ ਫ਼ਿਲਮ ਦਾ ਸੰਗੀਤ ਬਾਲੀਵੁੱਡ ਦੇ ਮੰਨੇ ਪ੍ਰਮੰਨੇ ਸੰਗੀਕਾਰ ਸ਼ੰਕਰ ਅਹਿਸਾਨ ਲਏ ਤਿਆਰ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News