ਜਾਣੋ ਅਜਿਹਾ ਕੀ ਹੈ ਗੈਵੀ ਚਾਹਲ ਦੀ ਇਸ ਵੀਡੀਓ ''ਚ, ਜੋ ਕਿਹਾ ''ਕਮਜ਼ੋਰ ਦਿਲ ਵਾਲੇ ਨਾ ਦੇਖਣ''

2021-07-01T16:41:52.75

ਚੰਡੀਗੜ੍ਹ (ਬਿਊਰੋ) - ਬਾਲੀਵੁੱਡ ਤੇ ਪਾਲੀਵੁੱਡ ਦੇ ਕਮਾਲ ਦੇ ਅਦਾਕਾਰਾ ਗੈਵੀ ਚਾਹਲ ਸੋਸ਼ਲ ਮੀਡੀਆ 'ਤੇ ਕਾਫ਼ੀ ਸਰਗਰਮ ਰਹਿੰਦੇ ਹਨ। ਉਹ ਅਕਸਰ ਹੀ ਆਪਣੀ ਮਜ਼ੇਦਾਰ ਵੀਡੀਓਜ਼ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਇਸ ਵਾਰ ਉਨ੍ਹਾਂ ਨੇ ਆਪਣੀ ਨਵੀਂ ਵੀਡੀਓ ਪੋਸਟ ਕਰਦੇ ਹੋਏ ਲਿਖਿਆ ਹੈ, '‘Historical Match !! Watch on Reel for Full Frame ...⚠️ ਕਮਜ਼ੋਰ ਦਿਲ ਵਾਲੇ ਨਾ ਦੇਖਣ !! ਹੱਸਣ ਖੇਡਣ ਮਨ ਕਾ ਚਾਓ।''

PunjabKesari

ਇਸ ਵੀਡੀਓ 'ਚ ਗੈਵੀ ਚਾਹਲ ਬੱਚਿਆਂ ਨਾਲ ਕਿਕ੍ਰੇਟ ਖੇਡਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਨਜ਼ਰ ਆ ਰਿਹਾ ਹੈ ਕਿ ਉਨ੍ਹਾਂ ਨੂੰ ਕ੍ਰਿਕੇਟ ਦਾ ਬੁਖਾਰ ਚੜ੍ਹਿਆ ਹੋਇਆ ਹੈ। ਵੀਡੀਓ 'ਚ ਦੇਖ ਸਕਦੇ ਹੋ ਕਿਵੇਂ ਉਹ ਇੱਕ ਗੇਂਦ 'ਤੇ 10 ਰਨ ਪੂਰੇ ਕਰਦੇ ਹਨ। ਇਹ ਮਜ਼ੇਦਾਰ ਵੀਡੀਓ ਹਰ ਇੱਕ ਨੂੰ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਵੀ ਹਾਸੇ ਵਾਲੇ ਇਮੋਜ਼ੀ ਪੋਸਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

 

 
 
 
 
 
 
 
 
 
 
 
 
 
 
 
 

A post shared by Gavie Chahal (@chahalgavie)

ਦੱਸ ਦਈਏ ਗੈਵੀ ਚਾਹਲ 'ਯਾਰਾਂ ਨਾਲ ਬਹਾਰਾਂ', 'ਪਿੰਕੀ ਮੋਗੇ ਵਾਲੀ', 'ਮਹਿੰਦੀ ਵਾਲੇ ਹੱਥ' ਅਤੇ 'ਯਾਰਾਨਾ' ਵਰਗੀਆਂ ਸੁਪਰ ਹਿੱਟ ਪੰਜਾਬੀ ਫ਼ਿਲਮਾਂ 'ਚ ਨਜ਼ਰ ਆ ਚੁੱਕੇ ਹਨ। ਇਸ ਤੋਂ ਇਲਾਵਾ ਬਾਲੀਵੁੱਡ ਫ਼ਿਲਮ ਜਿਵੇਂ 'ਏਕ ਥਾ ਟਾਈਗਰ' ਵਰਗੀ ਫ਼ਿਲਮਾਂ 'ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਹਨ। ਗੈਵੀ ਚਾਹਲ ਜੋ ਕਿ ਬਹੁਤ ਜਲਦ 'ਨਾਨਕ ਨਾਮ ਜਹਾਜ਼' ਫ਼ਿਲਮ 'ਚ ਅਹਿਮ ਕਿਰਦਾਰ 'ਚ ਨਜ਼ਰ ਆਉਣਗੇ।  


sunita

Content Editor sunita