ਬਾਲੀਵੁੱਡ 'ਚ ਦਿਲਜੀਤ ਦੋਸਾਂਝ ਦੇ ਚਰਚੇ, ਫ਼ਿਲਮੀ ਸਿਤਾਰਿਆਂ ਨੇ ਕੀਤੀ ਰੱਜ ਕੇ ਤਾਰੀਫ਼

10/12/2021 4:53:23 PM

ਚੰਡੀਗੜ੍ਹ (ਬਿਊਰੋ) - ਪੰਜਾਬੀ ਗਾਇਕ ਦਿਲਜੀਤ ਦੋਸਾਂਝ, ਜੋ ਕਿ ਆਪਣੀ ਮਿਊਜ਼ਿਕ ਐਲਬਮ 'ਮੂਨ ਚਾਈਲਡ ਏਰਾ' ਨੂੰ ਲੈ ਕੇ ਕਾਫ਼ੀ ਵਾਹ ਵਾਹੀ ਖੱਟ ਰਿਹਾ ਹੈ। ਇਹ ਅਜਿਹੀ ਐਲਬਮ ਹੈ, ਜਿਸ ਦੇ ਪ੍ਰਸ਼ੰਸਕ ਬਾਲੀਵੁੱਡ ਦੇ ਕਲਾਕਾਰ ਵੀ ਬਣ ਗਏ ਹਨ। ਦੀਪਿਕਾ ਪਾਦੂਕੋਣ, ਰਣਵੀਰ ਸਿੰਘ, ਅੰਗਦ ਬੇਦੀ, ਕਿਆਰਾ ਅਡਵਾਨੀ, ਵਰੁਣ ਧਵਨ ਤੋਂ ਬਾਅਦ ਹੁਣ ਕਾਰਤਿਕ ਆਰੀਅਨ ਵੀ ਪਿੱਛੇ ਨਹੀਂ ਰਹੇ। ਜੀ ਹਾਂ ਕਾਰਤਿਕ ਆਰੀਅਨ ਵੀ ਇਸ ਐਲਬਮ ਦੀ ਤਾਰੀਫ਼ ਕੀਤੇ ਬਿਨ੍ਹਾਂ ਨਹੀਂ ਰਹੇ ਪਾਏ।

PunjabKesari

ਦੱਸ ਦਈਏ ਕਿ ਕਾਰਤਿਕ ਆਰੀਅਨ ਨੇ ਟਵਿੱਟਰ 'ਤੇ ਖ਼ਾਸ ਪੋਸਟ ਪਾ ਕੇ ਦਿਲਜੀਤ ਦੋਸਾਂਝ ਨੂੰ ਕਿਹਾ ਹੈ, 'ਰੀਪੀਟ ਵਾਲੀ ਐਲਬਮ ਹੈ ਭਾਜੀ!! You’re killing it।' ਦਿਲਜੀਤ ਦੋਸਾਂਝ ਨੇ ਵੀ ਰੀਟਵੀਟ ਕਰਕੇ ਕਾਰਤਿਕ ਆਰੀਅਨ ਦਾ ਧੰਨਵਾਦ ਕੀਤਾ ਹੈ।

PunjabKesari
ਦੱਸਣਯੋਗ ਹੈ ਕਿ ਦਿਲਜੀਤ ਦੋਸਾਂਝ ਦੀ ਮਿਊਜ਼ਿਕ ਐਲਬਮ 'ਮੂਨ ਚਾਈਲਡ ਏਰਾ', ਜਿਸ ਨੂੰ 9 ਗੀਤਾਂ ਨਾਲ ਸਜਾਇਆ ਹੈ। ਇਸ ਐਲਬਮ ਦੇ ਕਈ ਗੀਤਾਂ ਦੀਆਂ ਵੀਡੀਓਜ਼ ਰਿਲੀਜ਼ ਹੋ ਚੁੱਕੀਆਂ ਹਨ ਪਰ ਆਡੀਓ ਸਾਰੇ ਹੀ ਗੀਤਾਂ ਰਿਲੀਜ਼ ਹੋ ਚੁੱਕੇ ਹਨ। ਦੱਸ ਦਈਏ ਇਸ ਐਲਬਮ ਨੇ ਕਈ ਰਿਕਾਰਡਜ਼ ਵੀ ਬਣਾਏ ਹਨ। ਜੇ ਗੱਲ ਕਰੀਏ ਦਿਲਜੀਤ ਦੋਸਾਂਝ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਆਪਣੀ ਨਵੀਂ ਫ਼ਿਲਮ 'ਹੌਸਲਾ ਰੱਖ' ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹੋਏ ਨਜ਼ਰ ਆਉਣਗੇ।


sunita

Content Editor

Related News