ਅਟਾਰੀ ਵਾਹਗਾ ਬਾਰਡਰ ''ਤੇ ਪਹੁੰਚੇ ਬਿਨੂੰ ਢਿੱਲੋਂ, ਭਾਰਤੀਆਂ ਸਣੇ ਪਾਕਿ ਫੈਨਜ਼ ਵੀ ਹੋਏ ਖੁਸ਼ (ਵੀਡੀਓ)

Tuesday, Sep 10, 2024 - 01:50 PM (IST)

ਐਂਟਰਟੇਨਮੈਂਟ (ਬਿਊਰੋ) : ਮਸ਼ਹੂਰ ਪੰਜਾਬੀ ਅਦਾਕਾਰ ਬਿਨੂੰ ਢਿੱਲੋਂ ਅਕਸਰ ਆਪਣੀ ਅਦਾਕਾਰੀ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੇ ਹਨ। ਹਾਲ ਹੀ 'ਚ ਬਿਨੂੰ ਢਿੱਲੋਂ ਅਟਾਰੀ ਵਾਹਗਾ ਬਾਰਡਰ 'ਤੇ ਪਹੁੰਚੇ, ਜਿੱਥੇ ਉਨ੍ਹਾਂ ਵੇਖ ਕੇ ਭਾਰਤੀ ਫੈਨਜ਼ ਦੇ ਨਾਲ-ਨਾਲ ਪਾਕਿਸਤਾਨੀ ਫੈਨਜ਼ ਵੀ ਕਾਫੀ ਖੁਸ਼ ਹੋ ਗਏ। 

ਇਹ ਖ਼ਬਰ ਵੀ ਪੜ੍ਹੋ ਕਤਲ ਕੇਸ ਕਾਰਨ ਇਸ ਕ੍ਰਿਕਟਰ ਨੇ ਛੱਡਿਆ ਦੇਸ਼

ਹਾਲ ਹੀ ਵਿੱਚ ਬਿਨੂੰ ਢਿੱਲੋਂ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ 'ਚ ਸਥਿਤ ਅਟਾਰੀ ਵਾਹਗਾ ਬਾਰਡਰ 'ਤੇ ਪਹੁੰਚੇ। ਇਸ ਦੌਰਾਨ ਜਦੋਂ ਫੈਨਜ਼ ਨੂੰ ਰੀਟ੍ਰੀਟ ਸੈਰੇਮਨੀ ਵੇਖਣ ਪਹੁੰਚੇ। ਜਿਵੇਂ ਇੱਥੇ ਫੈਨਜ਼ ਨੂੰ ਪਤਾ ਲਗਾ ਕਿ ਬਿਨੂੰ ਢਿੱਲੋ ਇੱਥੇ ਪਹੁੰਚੇ ਹਨ, ਭਾਰਤੀ ਫੈਨਜ਼ ਦੇ ਨਾਲ-ਨਾਲ ਗੁਆਂਢੀ ਮੁਲਕ ਪਾਕਿਸਤਾਨ ਦੇ ਫੈਨਜ਼ ਵੀ ਢਿੱਲੋ ਨੂੰ ਮਿਲਣ ਲਈ ਬੇਤਾਬ ਤੇ ਉਤਸ਼ਾਹਿਤ ਨਜ਼ਰ ਆਏ। ਸਰਹੱਦੋਂ ਪਾਰ ਪਾਕਿਸਤਾਨੀ ਫੈਨਜ਼ ਕਲਾਕਾਰ ਦੀਆਂ ਤਸਵੀਰਾਂ ਖਿੱਚਦੇ ਤੇ ਵੀਡੀਓਜ਼ ਬਣਾਉਂਦੇ ਨਜ਼ਰ ਆਏ। 

ਇਹ ਖ਼ਬਰ ਵੀ ਪੜ੍ਹੋ - ਇਸ ਦਿਨ ਚੰਡੀਗੜ੍ਹੀਆਂ ਨੂੰ ਨਚਾਉਣ ਆ ਰਹੇ ਨੇ ਦਿਲਜੀਤ ਦੋਸਾਂਝ, ਤਾਰੀਖ਼ ਕਰਲੋ ਨੋਟ

ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਬਿਨੂੰ ਢਿੱਲੋਂ ਨੇ ਬਹੁਤ ਹੀ ਖ਼ਾਸ ਕੈਪਸ਼ਨ ਵੀ ਲਿਖਿਆ ਹੈ, ''ਦੋਵੇਂ ਮੁਲਕਾਂ ਦੇ ਲੋਕਾਂ ਦੀ ਆਪਸੀ ਸਾਂਝ ਬਾਰੇ ਗੱਲ ਕੀਤੀ ਹੈ। ਬਿਨੂੰ ਢਿੱਲੋਂ ਨੇ ਆਪਣੀ ਪੋਸਟ ਦੇ ਕੈਪਸ਼ਨ 'ਚ ਲਿਖਿਆ, 'ਕਿਓਂ ਮੌਕੇ ਦੇ ਹਾਕਮਾਂ ਨੇਂ ਸੀ ਬਦਲ ਦਿੱਤਾ ਤਕਸੀਮਾਂ ਨੂੰ, ਵਸ 'ਚ ਹੁੰਦਾ ਵੱਡ ਕੇ ਤਾਰਾਂ ਟੱਪ ਜਾਣਾ ਸੀ ਸੀਮਾ ਨੂੰ, ਲਹਿੰਦੇ ਪੰਜਾਬ ਦੇ ਉਨ੍ਹਾਂ ਵੀਰਾਂ ਨੂੰ ਗਲ ਨਾਲ ਲਾਉਂਦਾ, ਜਿਨ੍ਹਾਂ ਨੇ ਦੂਰੋਂ ਹੱਥ ਹਲਾਇਆ ਸੀ, ਖੌਰੇ ਉਨ੍ਹਾਂ ਦੇ ਪਿਓ-ਦਾਦੇ ਸਾਡੀ ਭੋਏਂ ਤੇ ਹਲ ਚਲਾਇਆ ਸੀ, ਮੇਰਾ ਨਮਨ ਓਨ੍ਹਾਂ ਰਾਹਗੀਰਾਂ ਨੂੰ, ਜਿਨਾਂ ਉਸ ਵੰਡ ਨੂੰ ਝੱਲਿਆ ਏ ਪੱਛੋਂ ਤੋਂ ਵਗਦੀ ਵਾਅ ਦੇ ਹੱਥ ਓਨੇ ਇੱਕ ਸੁਨੇਹਾ ਘੱਲਿਆ ਐ।''

ਇਹ ਖ਼ਬਰ ਵੀ ਪੜ੍ਹੋ ਪੰਜਾਬ 'ਚ ਮੰਗਲਵਾਰ ਨੂੰ ਛੁੱਟੀ ਦਾ ਐਲਾਨ! ਸਕੂਲਾਂ-ਕਾਲਜਾਂ ਦੇ ਨਾਲ ਠੇਕੇ ਵੀ ਰਹਿਣਗੇ ਬੰਦ

ਬਿਨੂੰ ਢਿੱਲੋਂ ਦੀ ਇਸ ਵੀਡੀਓ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਤੇ ਕੁਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਵੱਡੀ ਗਿਣਤੀ 'ਚ ਫੈਨਜ਼ ਅਦਾਕਾਰ ਵੱਲੋਂ ਪਾਕਿਸਤਾਨੀ ਫੈਨਜ਼ ਦੇ ਜਜ਼ਬਾਤਾਂ ਦੀ ਕਦਰ ਪਾਉਣ ਲਈ ਸ਼ਲਾਘਾ ਕਰ ਰਹੇ ਹਨ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 
 


sunita

Content Editor

Related News