ਅਦਾਕਾਰ ਬੀਨੂੰ ਢਿੱਲੋਂ ਦੇ ਮਾਤਾ ਜੀ ਦੀ 18 ਫਰਵਰੀ ਨੂੰ ਅੰਤਿਮ ਅਰਦਾਸ, ਸੋਸ਼ਲ ਮੀਡੀਆ ''ਤੇ ਦਿੱਤੀ ਜਾਣਕਾਰੀ
Tuesday, Feb 15, 2022 - 05:31 PM (IST)
ਚੰਡੀਗੜ੍ਹ (ਬਿਊਰੋ) – ਪੰਜਾਬੀ ਅਦਾਕਾਰ ਬੀਨੂੰ ਢਿੱਲੋਂ ਦੇ ਮਾਤਾ ਨਰਿੰਦਰ ਕੌਰ ਦਾ ਬੀਤੇ ਕੁਝ ਦਿਨ ਪਹਿਲਾਂ ਦਿਹਾਂਤ ਹੋੋਇਆ ਸੀ। ਹਾਲ ਹੀ 'ਚ ਬੀਨੂੰ ਢਿੱਲੋਂ ਨੇ ਇਕ ਪੋਸਟ ਸਾਂਝੀ ਕਰਕੇ ਆਪਣੇ ਮਾਤਾ ਦੇ ਭੋਗ ਅਤੇ ਅੰਤਿਮ ਅਰਦਾਸ ਬਾਰੇ ਦੱਸਿਆ ਹੈ। ਬੀਨੂੰ ਢਿੱਲੋਂ ਨੇ ਪੋਸਟ ਰਾਹੀਂ ਦੱਸਿਆ ਹੈ ਕਿ ਉਨ੍ਹਾਂ ਦੀ ਮਾਤਾ ਜੀ ਦੀ ਅੰਤਿਮ ਅਰਦਾਸ 18 ਫ਼ਰਵਰੀ ਨੂੰ ਹੈ, ਜਿਸ 'ਚ ਉਨ੍ਹਾਂ ਨੇ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ।
ਦੱਸ ਦਈਏ ਕਿ ਬੀਨੂੰ ਢਿੱਲੋਂ ਦੇ ਮਾਤਾ ਨਰਿੰਦਰ ਕੌਰ ਦਾ ਦਿਹਾਂਤ 9 ਫ਼ਰਵਰੀ ਨੂੰ ਹੋੋਇਆ ਸੀ। ਬੀਨੂੰ ਢਿੱਲੋਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ, ''ਬੇਨਤੀ ਹੈ, ਸਵ: ਸਰਦਾਰਨੀ ਨਰਿੰਦਰ ਕੌਰ ਮਿਤੀ 09-02-2022 ਨੂੰ ਸਾਨੂੰ ਵਿਛੋੜਾ ਦੇ ਕੇ ਅਕਾਲ ਪੁਰਖ ਦੇ ਚਰਨਾਂ 'ਚ ਜਾ ਨਿਵਾਜੇ ਹਨ। ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖਾਈ ਅੰਤਿਮ ਅਰਦਾਸ ਮਿਤੀ 18-02-2022 ਨੂੰ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ, ਸੰਗਰੂਰ ਵਿਖੇ ਹੋਵੇਗੀ। ਸੋ ਆਪ ਜੀ ਨੂੰ ਸ਼ਾਮਲ ਹੋਣ ਲਈ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ।''
ਦੱਸਣਯੋਗ ਹੈ ਕਿ ਬੀਨੂੰ ਢਿੱਲੋਂ ਆਪਣੇ ਮਾਤਾ ਜੀ ਦੇ ਦਿਹਾਂਤ ਕਾਰਨ ਡੂੰਘੇ ਸਦਮੇ 'ਚ ਹਨ। ਉਨ੍ਹਾਂ ਦੀ ਮਾਤਾ ਜੀ ਦਾ ਜਨਮ 1936 ਨੂੰ ਹੋਇਆ ਸੀ। ਉਹ 86 ਸਾਲਾਂ ਦੇ ਸਨ। ਬੀਨੂੰ ਢਿੱਲੋਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਇੰਡਸਟਰੀ ਨੂੰ ਦਿੱਤੀਆਂ ਹਨ। ਉਹ ਆਪਣੀ ਕਾਮੇਡੀ ਅਤੇ ਅਦਾਕਾਰੀ ਦੇ ਲਈ ਜਾਣੇ ਜਾਂਦੇ ਹਨ।
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਪ੍ਰਤੀਕਿਰਿਆ ਕੁਮੈਂਟ ਬਾਕਸ ਰਾਹੀਂ ਸਾਡੇ ਨਾਲ ਜ਼ਰੂਰ ਸਾਂਝੀ ਕਰੋ।