ਦਿਲਜੀਤ ਦੇ ਨਾਂ 'ਤੇ ਲੱਖਾਂ-ਕਰੋੜਾਂ ਦਾ ਘਪਲਾ, ਕਈ ਖਿਡਾਰੀਆਂ ਦੇ ਨਾਂ ਵੀ ਨੇ ਸ਼ਾਮਲ
Thursday, Oct 10, 2024 - 11:20 AM (IST)
ਐਂਟਰਟੇਨਮੈਂਟ ਡੈਸਕ : ਲਗਾਤਾਰ ਵੱਧ ਰਹੀਆਂ ਤਕਨੀਕੀ ਸਹੂਲਤਾਂ ਨੇ ਭਾਵੇਂ ਹੀ ਸਾਨੂੰ ਕਾਫੀ ਰਾਹਤ ਦਿੱਤੀ ਹੈ ਪਰ ਕੁੱਝ ਲੋਕ ਇਸ ਤਕਨੀਕੀ ਸਹੂਲਤਾਂ ਦਾ ਇਸਤੇਮਾਲ ਲੋਕਾਂ ਨੂੰ ਬੇਵਕੂਫ਼ ਬਣਾ ਕੇ ਉਨ੍ਹਾਂ ਤੋਂ ਪੈਸੇ ਲੁੱਟਣ ਦਾ ਕੰਮ ਕਰ ਰਹੇ ਹਨ। ਇਹ ਅਸੀਂ ਨਹੀਂ ਸਗੋਂ ਗਲੋਬਲ ਸਾਈਬਰ ਸੁਰੱਖਿਆ ਕੰਪਨੀ McAfee ਦੀ ਤਾਜ਼ਾ ਰਿਪੋਰਟ ਕਹਿ ਰਹੀ ਹੈ, ਜੀ ਹਾਂ, McAfee ਔਨਲਾਈਨ ਸੁਰੱਖਿਆ ਕੰਪਨੀ ਹੈ, ਜੋ ਕਿ ਐਂਟੀਵਾਇਰਸ ਸੰਬੰਧਤ ਸਾਫਟਵੇਅਰ ਲਈ ਜਾਣੀ ਜਾਂਦੀ ਹੈ। ਇਸ ਕੰਪਨੀ ਨੇ ਹਾਲ ਹੀ 'ਚ ਇੱਕ ਲਿਸਟ ਜਾਰੀ ਕੀਤੀ ਹੈ ਅਤੇ ਦੱਸਿਆ ਕਿ ਕਿਹੜੀਆਂ ਟੌਪ ਹਸਤੀਆਂ ਹਨ, ਜਿਨ੍ਹਾਂ ਦੇ ਨਾਂ 'ਤੇ ਠੱਗੀ ਸਭ ਤੋਂ ਜ਼ਿਆਦਾ ਹੁੰਦੀ ਹੈ। ਧਿਆਨਦੇਣਯੋਗ ਗੱਲ ਇਹ ਹੈ ਕਿ ਇਸ ਲਿਸਟ 'ਚ ਇੱਕ ਮੰਨੇ-ਪ੍ਰਮੰਨੇ ਪੰਜਾਬੀ ਗਾਇਕ ਦਾ ਨਾਂ ਸ਼ਾਮਲ ਹੈ।
ਇਸ ਪੰਜਾਬੀ ਗਾਇਕ ਦੇ ਨਾਂ 'ਤੇ ਹੋ ਰਹੀ ਹੈ ਠੱਗੀ
McAfee ਦੀ ਰਿਪੋਰਟ ਅਨੁਸਾਰ, ਸਾਈਬਰ ਅਪਰਾਧੀ ਆਮ ਲੋਕਾਂ ਨੂੰ ਮਸ਼ਹੂਰ ਹਸਤੀਆਂ ਦੇ ਨਾਂ 'ਤੇ ਟਾਗਰੇਟ ਕਰਦੇ ਹਨ ਅਤੇ ਉਨ੍ਹਾਂ ਤੋਂ ਪੈਸੇ ਬਗੈਰਾਂ ਠੱਗ ਦੇ ਹਨ। ਇਸ ਸੂਚੀ 'ਚ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਦਾ ਦੂਜਾ ਸਥਾਨ ਹੈ ਯਾਨੀਕਿ ਭਾਰਤ 'ਚ ਗਾਇਕ ਦੇ ਨਾਂ 'ਤੇ ਕਾਫੀ ਜ਼ਿਆਦਾ ਠੱਗੀ ਹੋ ਰਹੀ ਹੈ।
ਇਸ ਦਾ ਇੱਕ ਕਾਰਨ ਦਿਲਜੀਤ ਦਾ ਹਾਲ ਹੀ 'ਚ ਹੋਣ ਜਾ ਰਿਹਾ ਇੰਡੀਆ ਟੂਰ ਵੀ ਕਹਿ ਸਕਦੇ ਹਾਂ ਕਿਉਂਕਿ ਗਾਇਕ ਦੇ ਲਾਈਵ ਸ਼ੋਅਜ਼ ਦੀ ਡਿਮਾਂਡ ਭਾਰਤ 'ਚ ਕਾਫੀ ਹੈ। ਇਸ ਗੱਲ ਨੂੰ ਧਿਆਨ 'ਚ ਰੱਖਦੇ ਹੋ ਸਾਈਬਰ ਅਪਰਾਧੀ ਫਾਇਦਾ ਉਠਾ ਰਹੇ ਹਨ ਅਤੇ ਲੋਕਾਂ ਨੂੰ ਬੁੱਧੂ ਬਣਾ ਰਹੇ ਹਨ।
ਕਈ ਖਿਡਾਰੀਆਂ ਦੇ ਨਾਂ ਵੀ ਸ਼ਾਮਲ
McAfee ਦੀ ਰਿਪੋਰਟ ਅਨੁਸਾਰ, ਸਾਈਬਰ ਅਪਰਾਧੀ ਭਾਰਤ ਦੇ ਸਟਾਰ ਕ੍ਰਿਕਟਰਾਂ ਦੇ ਨਾਂ 'ਤੇ ਵੀ ਠੱਗੀ ਕਰ ਰਹੇ ਹਨ, ਜਿਸ 'ਚ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ, ਸਟਾਰ ਕ੍ਰਿਕਟਰ ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਦਾ ਨਾਂ ਵੀ ਸ਼ਾਮਲ ਹੈ।
ਠੱਗਾਂ ਨੇ ਨਹੀਂ ਬਖ਼ਸ਼ੇ ਇਹ ਬਾਲੀਵੁੱਡ ਸਿਤਾਰੇ
ਇਸ ਦੌਰਾਨ ਜੇਕਰ ਬਾਲੀਵੁੱਡ ਸਿਤਾਰਿਆਂ ਦੇ ਨਾਂਅ ਉਤੇ ਹੋਰ ਰਹੀ ਠੱਗੀ ਦੀ ਗੱਲ ਕਰੀਏ ਤਾਂ ਇਸ ਵਿੱਚ ਓਰੀ, ਆਲੀਆ ਭੱਟ, ਰਣਵੀਰ ਸਿੰਘ, ਸ਼ਾਹਰੁਖ ਖਾਨ, ਦੀਪਿਕਾ ਪਾਦੂਕੋਣ, ਆਮਿਰ ਖਾਨ ਵਰਗੇ ਵੱਡੇ ਸਿਤਾਰਿਆਂ ਦੇ ਨਾਂਅ ਸ਼ਾਮਿਲ।
ਭਾਰਤ ਦੀ McAfee ਹੈਕਰ ਸੈਲੀਬ੍ਰਿਟੀ ਹੌਟ ਲਿਸਟ 'ਤੇ ਚੋਟੀ ਦੇ ਦਸ ਸਿਤਾਰੇ
- ਓਰੀ
- ਦਿਲਜੀਤ ਦੋਸਾਂਝ
- ਆਲੀਆ ਭੱਟ
- ਰਣਵੀਰ ਸਿੰਘ
- ਵਿਰਾਟ ਕੋਹਲੀ
- ਸਚਿਨ ਤੇਂਦੁਲਕਰ
- ਸ਼ਾਹਰੁਖ ਖ਼ਾਨ
- ਦੀਪਿਕਾ ਪਾਦੂਕੋਣ
- ਆਮਿਰ ਖ਼ਾਨ
- ਮਹਿੰਦਰ ਸਿੰਘ ਧੋਨੀ
ਦੱਸਣਯੋਗ ਹੈ ਕਿ ਠੱਗ ਖ਼ਤਰਨਾਕ URL, ਫਿਸ਼ਿੰਗ ਈਮੇਲਾਂ ਅਤੇ ਮਸ਼ਹੂਰ ਹਸਤੀਆਂ ਦੇ ਦਿੱਖਾਂ ਅਤੇ ਆਵਾਜ਼ਾਂ ਦੀ ਨਕਲ ਕਰਨ ਵਾਲੇ AI ਜਨਰੇਟ ਕੀਤੇ ਵੀਡੀਓਜ਼ ਦੀ ਵਰਤੋਂ ਕਰਕੇ ਪ੍ਰਸ਼ੰਸਕਾਂ ਦੀ ਉਤਸੁਕਤਾ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਘੁਟਾਲੇ ਨਾ ਸਿਰਫ਼ ਲੋਕਾਂ ਨੂੰ ਧੋਖਾ ਦਿੰਦੇ ਹਨ ਸਗੋਂ ਇਸ 'ਚ ਸ਼ਾਮਲ ਮਸ਼ਹੂਰ ਹਸਤੀਆਂ ਦੀ ਇੱਜ਼ਤ ਨੂੰ ਵੀ ਨੁਕਸਾਨ ਪਹੁੰਚਾਉਂਦੇ ਹਨ।