ਫ਼ਿਲਮੀ ਸਨਅਤ ਮਾਹਿਰਾਂ ਨੇ ਪੰਜਾਬ ਨੂੰ ਫ਼ਿਲਮਾਂ ਦੀ ਸ਼ੂਟਿੰਗ ਲਈ ਪਸੰਦੀਦਾ ਸਥਾਨ ਵਜੋਂ ਉੱਭਰਨ ਲਈ ਢੁਕਵਾਂ ਦੱਸਿਆ

Tuesday, Sep 12, 2023 - 02:59 PM (IST)

ਫ਼ਿਲਮੀ ਸਨਅਤ ਮਾਹਿਰਾਂ ਨੇ ਪੰਜਾਬ ਨੂੰ ਫ਼ਿਲਮਾਂ ਦੀ ਸ਼ੂਟਿੰਗ ਲਈ ਪਸੰਦੀਦਾ ਸਥਾਨ ਵਜੋਂ ਉੱਭਰਨ ਲਈ ਢੁਕਵਾਂ ਦੱਸਿਆ

ਮੋਹਾਲੀ (ਪਰਦੀਪ)– ਪੰਜਾਬ ਨੂੰ ਫ਼ਿਲਮ ਸ਼ੂਟਿੰਗ, ਪ੍ਰੋਡਕਸ਼ਨ ਤੇ ਪੋਸਟ ਪ੍ਰੋਡਕਸ਼ਨ ਲਈ ਇਕ ਪਸੰਦੀਦਾ ਸੂਬੇ ਵਜੋਂ ਵਿਕਸਿਤ ਕਰਨ ਦੇ ਮਕਸਦ ਨਾਲ ਪਹਿਲੇ ਸੈਰ ਸਪਾਟਾ ਸਮਿਟ ਤੇ ਟਰੈਵਲ ਮਾਰਟ ਦੌਰਾਨ ‘ਮੀਡੀਆ ਤੇ ਮਨੋਰੰਜਨ’ ਵਿਸ਼ੇ ’ਤੇ ਇਕ ਅਹਿਮ ਸੈਸ਼ਨ ਕਰਵਾਇਆ ਗਿਆ। ਇਸ ਦੌਰਾਨ ਫ਼ਿਲਮੀ ਸਨਅਤ ਨਾਲ ਜੁੜੇ ਮਾਹਿਰਾਂ ਨੇ ਪੰਜਾਬ ਨੂੰ ਫ਼ਿਲਮਾਂ ਦੀ ਸ਼ੂਟਿੰਗ ਲਈ ਪਸੰਦੀਦਾ ਸਥਾਨ ਵਜੋਂ ਉੱਭਰਨ ਲਈ ਪੂਰਾ ਢੁਕਵਾਂ ਦੱਸਿਆ। ਸੈਸ਼ਨ ’ਚ ਫ਼ਿਲਮੀ ਤੇ ਮਨੋਰੰਜਨ ਦੇ ਖ਼ੇਤਰ ’ਚੋਂ ਦੇਸ਼ ਦੇ ਚੋਟੀ ਦੇ ਮਾਹਿਰਾਂ ਨੇ ਹਿੱਸਾ ਲਿਆ। ਸੈਸ਼ਨ ’ਚ ਰਾਮੋਜੀ ਫ਼ਿਲਮ ਸਿਟੀ ਦੇ ਉਪ ਪ੍ਰਧਾਨ ਪਬਲਿਸਿਟੀ ਏ. ਵੀ. ਰਾਓ, ਅੰਨਾਪੂਰਨਾ ਸਟੂਡੀਓ ਦੇ ਚੀਫ ਤਕਨਾਲੋਜੀ ਅਫਸਰ ਸੀ. ਵੀ. ਰਾਓ, ਪੰਜਾਬ ਫ਼ਿਲਮ ਸਿਟੀ ਤੋਂ ਇਕਬਾਲ ਚੀਮਾ, ਮਸ਼ਹੂਰ ਪੰਜਾਬੀ ਫ਼ਿਲਮ ਕਲਾਕਾਰ ਅੰਬਰਦੀਪ ਸਿੰਘ, ਐਮਾ ਦੇ ਪ੍ਰਧਾਨ ਸਮਿਤ ਗਰਗ, ਇਮੈਜੀਕਾ ਦੇ ਸੀ. ਐੱਫ. ਓ. ਮਾਯੂਰੇਸ਼ ਕੋਰੇ, ਪੰਜਾਬੀ ਫ਼ਿਲਮਾਂ ਦੀ ਅਦਾਕਾਰਾ ਸਰਗੁਣ ਮਹਿਤਾ ਤੇ ਫ਼ਿਲਮ ਡਾਇਰੈਕਟਰ ਬੌਬੀ ਬੇਦੀ ਨੇ ਸ਼ਿਰਕਤ ਕੀਤੀ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖ਼ੁਦ ਫ਼ਿਲਮੀ ਖ਼ੇਤਰ ਨਾਲ ਜੁੜੇ ਰਹੇ ਹੋਣ ਕਰਕੇ ਉਹ ਪੰਜਾਬ ਨੂੰ ਫ਼ਿਲਮਾਂ ਦੀ ਸ਼ੂਟਿੰਗ ਲਈ ਮੋਹਰੀ ਸੂਬੇ ਵਜੋਂ ਉੱਭਾਰਨਾ ਚਾਹੁੰਦੇ ਹਨ। ਹਰ ਤਰ੍ਹਾਂ ਦੀ ਸ਼ੂਟਿੰਗ ਲਈ ਪੰਜਾਬ ਨੂੰ ਨੰਬਰ ਇਕ ਸੂਬਾ ਬਣਾਉਣ ਲਈ ਪੰਜਾਬ ਸਰਕਾਰ ਫ਼ਿਲਮ ਮੇਕਰਜ਼ ਦੀ ਮੰਗ ਅਨੁਸਾਰ ਕੰਮ ਕਰ ਰਹੀ ਹੈ। ਸੈਸ਼ਨ ’ਚ ਪੰਜਾਬ ਦੇ ਅਮੀਰ ਵਿਰਸੇ, ਵਿਰਾਸਤੀ ਇਮਾਰਤਾਂ ਤੇ ਥਾਵਾਂ, ਰੰਗ-ਬਿਰੰਗੇ ਸੱਭਿਆਚਾਰ ਤੇ ਪੰਜਾਬ ਦੀ ਕੁਦਰਤੀ ਖ਼ੂਬਸੂਰਤੀ ਨੂੰ ਮੱਦੇਨਜ਼ਰ ਰੱਖਦਿਆਂ ਇਥੇ ਫ਼ਿਲਮ ਸਨਅਤ ਦੇ ਹੋਰ ਜ਼ਿਆਦਾ ਵਿਕਸਿਤ ਹੋਣ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ ਗਈ।

ਇਹ ਖ਼ਬਰ ਵੀ ਪੜ੍ਹੋ : ਨਹੀਂ ਰੁਕੀਆਂ ਮਾਸਟਰ ਸਲੀਮ ਦੀਆਂ ਮੁਸ਼ਕਿਲਾਂ, ਹੁਣ ਪਟਿਆਲਾ ’ਚ ਦਰਜ ਹੋਈ ਸ਼ਿਕਾਇਤ

ਮਾਹਿਰਾਂ ਨੇ ਕਿਹਾ ਕਿ ਪੰਜਾਬ ਦਾ ਖਾਣਾ-ਪੀਣਾ ਵੀ ਲਾਜਵਾਬ ਹੈ ਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਜਿਥੇ ਰੂਹ ਨੂੰ ਸਕੂਨ ਦਿੰਦੇ ਹਨ, ਉਥੇ ਹੀ ਸੈਰ-ਸਪਾਟੇ ਲਈ ਇਤਿਹਾਸਕ ਤੇ ਕੁਦਰਤੀ ਖ਼ੂਬਸੂਰਤੀ ਨਾਲ ਭਰਪੂਰ ਥਾਵਾਂ ਜ਼ਿੰਦਗੀ ਨੂੰ ਖ਼ੁਸ਼ਨੁਮਾ ਬਣਾ ਦਿੰਦਿਆਂ ਹਨ। ਫ਼ਿਲਮਾਂ ਦੀ ਮੰਗ ਅਨੁਸਾਰ ਪੰਜਾਬ ਇਕ ਅਜਿਹਾ ਸੂਬਾ ਹੈ, ਜਿਥੇ ਕੁਦਰਤ ਦੇ ਹਰੇਕ ਮੌਸਮ ਦਾ ਆਨੰਦ ਮਾਣਿਆਂ ਜਾ ਸਕਦਾ ਹੈ। ਫ਼ਿਲਮ ਜਗਤ ਨੂੰ ਪੰਜਾਬ ’ਚ ਸ਼ੂਟਿੰਗ ਦਾ ਸੱਦਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਸਾਰੇ ਫ਼ਿਲਮ ਮੇਕਰਾਂ ਤੇ ਪ੍ਰੋਡਕਸ਼ਨ ਹਾਊਸਾਂ ਨੂੰ ਭਰੋਸਾ ਦਿੱਤਾ ਹੈ ਕਿ ਇਹ ਬਰਕਤ ਵਾਲੀ ਧਰਤੀ ਫ਼ਿਲਮ ਮੇਕਰਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਦੇਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News