ਪੰਜਾਬ-ਹਰਿਆਣਾ ਹਾਈਕੋਰਟ ਨੇ ਕੰਗਨਾ ਰਣੌਤ ਨੂੰ ਦਿੱਤੀ ਰਾਹਤ, ਇਹ ਸੀ ਮਾਮਲਾ

Monday, Jul 11, 2022 - 01:47 PM (IST)

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੂੰ ਪੰਜਾਬ-ਹਰਿਆਣਾ ਹਾਈਕੋਰਟ ਤੋਂ ਰਾਹਤ ਮਿਲ ਗਈ ਹੈ। ਉਸ ਨੇ ਪੁਲਸ ਰਾਹੀਂ 14 ਜੁਲਾਈ ਨੂੰ ਬਠਿੰਡਾ ਕੋਰਟ ’ਚ ਪੇਸ਼ ਹੋਣਾ ਸੀ। ਹੁਣ 8 ਸਤੰਬਰ ਤਕ ਉਸ ਨੂੰ ਪੇਸ਼ੀ ਤੋਂ ਰਾਹਤ ਮਿਲ ਗਈ ਹੈ।

ਹਾਈਕੋਰਟ ਨੇ ਹੇਠਲੀ ਅਦਾਲਤ ਨੂੰ ਕਿਹਾ ਹੈ ਕਿ ਜਦੋਂ ਤਕ ਇਥੇ ਸੁਣਵਾਈ ਨਹੀਂ ਹੁੰਦੀ, ਉਹ ਕੋਈ ਸੁਣਵਾਈ ਨਾ ਕਰਨ। ਕੰਗਨਾ ਰਣੌਤ ’ਤੇ ਬਠਿੰਡਾ ਦੀ ਬਜ਼ੁਰਗ ਮਹਿਲਾ ’ਤੇ ਅਪਮਾਨਜਨਕ ਟਵੀਟ ਖ਼ਿਲਾਫ਼ ਮਾਨਹਾਨੀ ਦਾ ਮੁਕੱਦਮਾ ਦਰਜ ਹੈ।

ਇਹ ਖ਼ਬਰ ਵੀ ਪੜ੍ਹੋ : ਬਾਇਓਪਿਕ ਐਲਾਨ ਕਰਨ ਮਗਰੋਂ ਟਰੋਲ ਹੋਏ ਅਕਸ਼ੇ ਕੁਮਾਰ, ਯੂਜ਼ਰ ਨੇ ਕਿਹਾ, ‘ਸਾਲ ’ਚ ਚਾਰ ਵਾਰ ਦੇਖ ਕੇ ਬੋਰ ਹੋ ਗਿਆ ਹਾਂ’

ਕਿਸਾਨ ਅੰਦੋਲਨ ਦੌਰਾਨ ਕੰਗਨਾ ਰਣੌਤ ਨੇ ਇਕ ਵਿਵਾਦਿਤ ਟਵੀਟ ਕੀਤਾ ਸੀ, ਜਿਸ ’ਚ ਇਕ ਬਜ਼ੁਰਗ ਮਹਿਲਾ ਨੂੰ ਕੰਗਨਾ ਨੇ 100 ਰੁਪਏ ਲੈ ਕੇ ਧਰਨੇ ’ਚ ਜਾਣ ਵਾਲੀ ਔਰਤ ਕਹਿ ਦਿੱਤਾ ਸੀ। ਇਹ ਮਹਿਲਾ ਬਠਿੰਡਾ ਦੇ ਪਿੰਡ ਬਹਾਦਰਗੜ੍ਹ ਜੰਡੀਆ ਦੀ ਰਹਿਣ ਵਾਲੀ 87 ਸਾਲਾ ਮਹਿੰਦਰ ਕੌਰ ਸੀ। ਮਹਿਲਾ ਨੇ ਕੰਗਨਾ ਖ਼ਿਲਾਫ਼ ਬਠਿੰਡਾ ਕੋਰਟ ’ਚ ਕੇਸ ਕੀਤਾ ਸੀ। 13 ਮਹੀਨੇ ਚੱਲੀ ਸੁਣਵਾਈ ਤੋਂ ਬਾਅਦ ਬਠਿੰਡਾ ਕੋਰਟ ਨੇ ਕੰਗਨਾ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ।

ਕੰਗਨਾ ਰਣੌਤ ਨੇ ਕਿਸਾਨ ਅੰਦੋਲਨ ’ਚ ਸ਼ਾਮਲ ਬਜ਼ੁਰਗ ਮਹਿਲਾ ਕਿਸਾਨ ਮਹਿੰਦਰ ਕੌਰ ਨੂੰ ਬਿਲਕਿਸ ਬਾਨੋ ਸਮਝ ਲਿਆ ਸੀ। ਬਿਲਕਿਸ ਬਾਨੋ ਸ਼ਾਹੀਨ ਬਾਗ ’ਚ ਐਂਟੀ ਸੀ. ਏ. ਏ. ਪ੍ਰਦਰਸ਼ਨ ਦਾ ਚਿਹਰਾ ਰਹੀ। ਮਹਿੰਦਰ ਕੌਰ ਨੇ ਪਟੀਸ਼ਨ ’ਚ ਕਿਹਾ ਕਿ ਕੰਗਨਾ ਨੇ ਉਸ ਦੀ ਤੁਲਨਾ ਕਿਸੇ ਦੂਜੀ ਮਹਿਲਾ ਨਾਲ ਕੀਤੀ। ਉਨ੍ਹਾਂ ਕਿਹਾ ਕਿ ਕੰਗਨਾ ਦੇ ਟਵੀਟ ਨਾਲ ਉਸ ਨੂੰ ਮਾਨਸਿਕ ਪ੍ਰੇਸ਼ਾਨੀ ਹੋਈ। ਪਰਿਵਾਰ ਦੇ ਮੈਂਬਰਾਂ, ਰਿਸ਼ਤੇਦਾਰਾਂ, ਗੁਆਂਢੀਆਂ, ਪਿੰਡ ਵਾਲਿਆਂ ਤੇ ਆਮ ਲੋਕਾਂ ’ਚ ਉਸ ਦੀ ਸਾਖ ਨੂੰ ਠੇਸ ਪਹੁੰਚੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News